ਵਿੱਦਿਆ ਰਤਨ ਕਾਲਜ ਨੇ ਵਿਦਿਆਰਥੀਆਂ ਦਾ ਕਰਵਾਇਆ ਉਦਘੋਗਿਕ ਦੌਰਾ
Wednesday, Mar 20, 2019 - 03:01 AM (IST)
ਸੰਗਰੂਰ (ਬੇਦੀ)- ਵਿੱਦਿਆ ਰਤਨ ਕਾਲਜ ਦੇ 30 ਵਿਦਿਆਰਥੀਆਂ ਲਈ ਉਦਯੋਗਿਕ ਦੌਰੇ ਦਾ ਪ੍ਰਬੰਧ ਕੀਤਾ ਗਿਆ। ਇਹ ਉਦਯੋਗਿਕ ਦੌਰਾ ਚੇਅਰਮੈਨ ਚੈਰੀ ਗੋਇਲ ਅਤੇ ਐੱਮ. ਡੀ. ਹਿਮਾਂਸ਼ੂ ਗਰਗ ਦੀ ਯੋਗ ਪ੍ਰੇਰਨਾ ਅਤੇ ਮੈਡਮ ਮੋਨਿਕਾ ਸਿੰਗਲਾ ਦੀ ਅਗਵਾਈ ’ਚ ਮੋਹਾਲੀ ਵਿਖੇ “ਇਮਪਿੰਜ ਸਲਿਊਸ਼ਨਜ਼’’ ਨਾਂ ਦੀ ਕੰਪਨੀ ’ਚ ਕਰਵਾਇਆ ਗਿਆ। ਉਕਤ ਕੰਪਨੀ ਪਿਛਲੇ ਕਈ ਸਾਲਾਂ ਤੋਂ ਆਈ.ਟੀ. ਖੇਤਰ ਅਤੇ ਇੰਜੀਨੀਅਰਿੰਗ ਖੇਤਰ ’ਚ ਯੋਗਦਾਨ ਪਾ ਰਹੀ ਹੈ।ਇਹ ਕੰਪਨੀ ਵੈੱਬ ਡਿਜ਼ਾਈਨਿੰਗ, ਵੈੱਬ-ਡਿਵੈੱਲਪਮੈਂਟ ਅਤੇ ਸਾਫਟਵੇਅਰ ਡਿਵੈੱਲਪਮੈਂਟ ਦੇ ਖੇਤਰ ’ਚ ਆਪਣਾ ਯੋਗਦਾਨ ਪਾ ਰਹੀ ਹੈ। ਕਾਲਜ ਦੇ ਬੀ.ਸੀ.ਏ. ਦੇ ਵਿਦਿਆਰਥੀਆਂ ਨੇ ਕੰਪਨੀ ਵਿਚ ਪਹੁੰਚ ਕੇ ਆਈ.ਟੀ ਖੇਤਰ ਨਾਲ ਜੁਡ਼ੀ ਪ੍ਰਯੋਗੀ ਪ੍ਰਣਾਲੀ ਦੀ ਜਾਣਕਾਰੀ ਹਾਸਲ ਕੀਤੀ। ਇਸ ਸਬੰਧੀ ਕਾਲਜ ਦੇ ਚੇਅਰਮੈਨ ਅਤੇ ਐੱਮ. ਡੀ. ਨੇ ਕਿਹਾ ਕਿ ਵਿੱਦਿਆ ਰਤਨ ਗਰੁੱਪ ਆਫ਼ ਕਾਲਜ ਆਪਣੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣ ਦੇ ਨਾਲ-ਨਾਲ ਪ੍ਰਯੋਗੀ ਗਿਆਨ ਦੇਣ ਲਈ ਵਚਨਬੱਧ ਹੈ। ਇਸ ਦੌਰੇ ਨੂੰ ਸਫਾਲ ਬਣਾਉਣ ਲਈ ਮੈਡਮ ਮੋਨਿਕਾ ਸਿੰਗਲਾ ਦੇ ਨਾਲ-ਨਾਲ ਮੈਡਮ ਰਮਨਦੀਪ ਕੌਰ ਅਤੇ ਮੈਡਮ ਅਮਨਦੀਪ ਕੌਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ।
