ਧੂਰੀ-ਭਲਵਾਨ ਰੋਡ ਸਡ਼ਕ ਦੀ ਹਾਲਤ ਬਦ ਤੋਂ ਬਦਤਰ

Saturday, Mar 16, 2019 - 04:15 AM (IST)

ਧੂਰੀ-ਭਲਵਾਨ ਰੋਡ ਸਡ਼ਕ ਦੀ ਹਾਲਤ ਬਦ ਤੋਂ ਬਦਤਰ
ਸੰਗਰੂਰ (ਸ਼ਰਮਾ)-ਕਿਸੇ ਸਮੇਂ ਧੂਰੀ-ਭਲਵਾਨ ਰੋਡ ਜ਼ਿਲਾ ਸੰਗਰੂਰ ਦੀ ਸਭ ਤੋਂ ਵਧੀਆ ਸਡ਼ਕ ਮੰਨੀ ਜਾਂਦੀ ਸੀ ਪਰ ਅੱਜ ਪਿਛਲੇ 5 ਸਾਲਾਂ ਤੋਂ ਇਸ ਸਡ਼ਕ ਦੀ ਹਾਲਤ ਬਦ ਤੋਂ ਬਦਤਰ ਹੈ। ਇਸ ਸਡ਼ਕ ’ਤੇ ਫੁੱਟ-ਫੁੱਟ ਦੇ ਡੂੰਘੇ ਟੋਏ ਪਏ ਹਨ। ਪੀ. ਡਬਲਯੂ. ਡੀ. ਦੇ ਬੇਲਦਾਰਾਂ ਵੱਲੋਂ ਰੋਜ਼ਾਨਾ ਸਡ਼ਕ ’ਤੇ ਮਿੱਟੀ ਪਾ ਕੇ ਟੋਏ ਭਰੇ ਜਾਂਦੇ ਹਨ ਪਰ ਭਾਰੀ ਟ੍ਰੈਫਿਕ ਕਾਰਨ ਦੂਸਰੇ ਦਿਨ ਟੋਇਆਂ ਵਿਚੋਂ ਮਿੱਟੀ ਨਿਕਲ ਜਾਂਦੀ ਹੈ। ਪਿੰਡ ਧੂਰਾ ਵਾਸੀਆਂ ਬਲਜਿੰਦਰ ਸਿੰਘ, ਪਰਮਜੀਤ ਸਿੰਘ, ਭੋਜੋਵਾਲੀ ਦੇ ਡਾ. ਮੋਹਨ ਸਿੰਘ, ਪਲਾਸੌਰ ਪਿੰਡ ਦੇ ਸੁਰਜੀਤ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਕੇ ਇਸ ਸਡ਼ਕ ਦੀ ਖਸਤਾ ਹਾਲਤ ਬਾਰੇ ਜਾਣੂ ਕਰਵਾਇਆ ਗਿਆ ਹੈ ਪਰ ਕੋਈ ਅਸਰ ਨਹੀਂ। ਲੋਕਾਂ ਦੀ ਮੰਗ ਹੈ ਕਿ ਜੇਕਰ ਸਡ਼ਕ ਨਾ ਬਣਾਈ ਗਈ ਤਾਂ ਲੋਕ ਇਸ ’ਤੇ ਮਿੱਟੀ ਪਾ ਦੇਣਗੇ ਅਤੇ ਪ੍ਰਸ਼ਾਸਨ ਨੂੰ ਵੀ ਸਾਰੀ ਸਡ਼ਕ ’ਤੇ ਮਿੱਟੀ ਪਾਉਣ ਲਈ ਮੰਗ ਪੱਤਰ ਦਿੱਤਾ ਜਾਵੇਗਾ। ਇਸ ਸਡ਼ਕ ਤੋਂ ਰੋਜ਼ਾਨਾ ਹਜ਼ਾਰਾਂ ਵਾਹਨ ਗੁਜ਼ਰਦੇ ਹਨ ਜੋ ਕਿ 0 ਦੀ ਸਪੀਡ ’ਤੇ ਹੀ ਚੱਲਦੇ ਹਨ।

Related News