ਭਿਆਨਕ ਸੜਕ ਹਾਦਸੇ ’ਚ ਵਿਅਕਤੀ ਦੀ ਮੌਤ
Tuesday, Feb 26, 2019 - 03:52 AM (IST)

ਸੰਗਰੂਰ (ਵਿਕਾਸ)-ਸੋਮਵਾਰ ਦੇਰ ਸ਼ਾਮ ਪਿੰਡ ਘਰਾਚੋਂ ਨੇੜੇ ਤੇਲ ਵਾਲੇ ਟੈਂਕਰ ਦੀ ਲਪੇਟ ’ਚ ਆ ਜਾਣ ਕਾਰਨ ਸਾਈਕਲ ਸਵਾਰ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ।ਜਾਣਕਾਰੀ ਅਨੁਸਾਰ ਸੁਨਾਮ ਵੱਲੋਂ ਆਉਂਦੇ ਇਕ ਤੇਲ ਦੇ ਟੈਂਕਰ ਨੇ ਮੁੱਖ ਸੜਕ ’ਤੇ ਘਰਾਚੋਂ ਬੱਸ ਸਟੈਂਡ ਕੋਲ ਸਾਈਕਲ ’ਤੇ ਜਾ ਰਹੇ ਕਾਕਾ ਸਿੰਘ (60) ਵਾਸੀ ਘਰਾਚੋਂ ਨੂੰ ਜ਼ਬਰਦਸਤ ਟੱਕਰ ਮਾਰਦਿਆਂ ਆਪਣੀ ਲਪੇਟ ’ਚ ਲੈ ਲਿਆ।ਇਸ ਭਿਆਨਕ ਸੜਕ ਹਾਦਸੇ ਵਿਚ ਕਾਕਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਟੈਂਕਰ ਦਾ ਚਾਲਕ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਹਾਦਸੇ ਦਾ ਸ਼ਿਕਾਰ ਹੋਇਆ ਕਾਕਾ ਸਿੰਘ ਰਾਜਗਿਰੀ ਦਾ ਕੰਮ ਕਰਦਾ ਸੀ ਤੇ ਅੱਜ ਵੀ ਉਹ ਦਿਹਾੜੀ ਕਰ ਕੇ ਵਾਪਸ ਪਰਤ ਰਿਹਾ ਸੀ।