ਨਿਰੰਕਾਰੀ ਸੇਵਾ ਦਲ ਵੱਲੋਂ ਹਸਪਤਾਲ ਦੀ ਸਫਾਈ, ਲਾਏ ਬੂਟੇ

Tuesday, Feb 26, 2019 - 03:51 AM (IST)

ਨਿਰੰਕਾਰੀ ਸੇਵਾ ਦਲ ਵੱਲੋਂ ਹਸਪਤਾਲ ਦੀ ਸਫਾਈ,  ਲਾਏ ਬੂਟੇ
ਸੰਗਰੂਰ (ਅਨੀਸ਼)-ਸੰਤ ਨਿਰੰਕਾਰੀ ਮੰਡਲ ਬ੍ਰਾਂਚ ਸ਼ੇਰਪੁਰ ਵੱਲੋਂ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਵਸ ’ਤੇ ਸਤਿਗੁਰੂ ਮਾਤਾ ਸੁਦਿਕਸ਼ਾ ਸਵਿੰਦਰ ਹਰਦੇਵ ਜੀ ਦੇ ਆਦੇਸ਼ਾਂ ਮੁਤਾਬਕ ਬ੍ਰਾਂਚ ਮੁਖੀ ਜਸਵੀਰ ਸਿੰਘ ਦੀ ਅਗਵਾਈ ’ਚ ਕਸਬਾ ਸ਼ੇਰਪੁਰ ਦੇ ਸਰਕਾਰੀ ਹਸਪਤਾਲ ਦੀ ਸਾਫ-ਸਫਾਈ ਨਿਰੰਕਾਰੀ ਸੇਵਾ ਦੇ ਭਰਾਵਾਂ ਅਤੇ ਭੈਣਾਂ ਵੱਲੋਂ ਕੀਤੀ ਗਈ। ਜਾਣਕਾਰੀ ਦਿੰਦਿਆਂ ਸੰਚਾਲਕ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਹਰ ਸਾਲ ਇਸ ਦਿਹਾਡ਼ੇ ’ਤੇ ਕਸਬੇ ਦੀਆਂ ਸਾਂਝੀਆਂ ਥਾਵਾਂ ਦੀ ਸਾਫ-ਸਫਾਈ ਕੀਤੀ ਜਾਂਦੀ ਹੈ ਅਤੇ ਛਾਂਦਾਰ ਬੂਟੇ ਲਾਏ ਜਾਂਦੇ ਹਨ। ਕਸਬਾ ਸ਼ੇਰਪੁਰ ਦੇ ਬੱਸ ਸਟੈਂਡ ਤੇ ਹਸਪਤਾਲ ਦੀ ਸਾਫ-ਸਫਾਈ 150 ਦੇ ਕਰੀਬ ਸੇਵਾ ਦਲ ਦੇ ਭੈਣ-ਭਰਾਵਾਂ ਅਤੇ ਜਨਰਲ ਸੰਗਤ ਦੇ ਮਹਾਪੁਰਸ਼ਾਂ ਨੇ ਰਲ-ਮਿਲ ਕੇ ਕੀਤੀ ਹੈ। ਇਸ ਮੌਕੇ ਨਿਰੰਕਾਰੀ ਮੰਡਲ ਬ੍ਰਾਂਚ ਸ਼ੇਰਪੁਰ ਦੇ ਜਸਵੀਰ ਸਿੰਘ, ਡਾ. ਸੱਤਪਾਲ , ਰਕੇਸ਼ ਕੁਮਾਰ ਸੋਭੀ, ਬੱਗਾ ਸਿੰਘ, ਚਮਕੌਰ ਸਿੰਘ ਖੇਡ਼ੀ, ਸੁਖਵਿੰਦਰ ਸਿੰਘ ਝਲੂਰ, ਭੈਣ ਹਰਪਾਲ ਕੌਰ, ਸੁਸ਼ਮਾ ਰਾਣੀ, ਰਜਨੀ ਗੋਇਲ, ਅਨੂੰ ਵਰਮਾ, ਡਾ. ਕੁਲਵੰਤ ਕੌਰ, ਕਮਲੇਸ਼ ਰਾਣੀ ਤੋਂ ਇਲਾਵਾ ਵੱਡੀ ਗਿਣਤੀ ’ਚ ਭੈਣ-ਭਰਾ ਅਤੇ ਬੱਚੇ ਹਾਜ਼ਰ ਸਨ। ਸਫਾਈ ਮੁਹਿੰਮ ’ਚ ਹਿੱਸਾ ਲੈਂਦੇ ਨਿਰੰਕਾਰੀ ਮੰਡਲ ਦੇ ਸੇਵਾਦਾਰ । (ਅਨੀਸ਼)

Related News