ਘੋਡ਼ੇਨਬ ਦੀ ਪੰਚਾਇਤ ਨੇ ਕਰਵਾਈ ਪਿੰਡ ਦੀ ਸਫਾਈ

Tuesday, Feb 26, 2019 - 03:50 AM (IST)

ਘੋਡ਼ੇਨਬ ਦੀ ਪੰਚਾਇਤ ਨੇ ਕਰਵਾਈ ਪਿੰਡ ਦੀ ਸਫਾਈ
ਸੰਗਰੂਰ (ਸ਼ਰਮਾ)- ਪਿੰਡ ਘੋਡ਼ੇਨਬ ਦੀ ਨਵੀਂ ਬਣੀ ਪੰਚਾਇਤ ਨੇ ਸਰਪੰਚ ਬੀਰਬਲ ਸਿੰਘ ਕਾਲਾ ਦੀ ਅਗਵਾਈ ’ਚ ਪੰਚਾਇਤ ਵੱਲੋਂ ਕੰਮਾਂ ਦੀ ਸ਼ੁਰੂਆਤ ਕਰਦੇ ਹੋਏ ਪੂਰੇ ਪਿੰਡ ਦੀ ਸਫਾਈ ਕਰਵਾਈ ਗਈ। ਇਸ ਮੌਕੇ ਸਰਪੰਚ ਬੀਰਬਲ ਸਿੰਘ ਨੇ ਕਿਹਾ ਕਿ ਬੀਬੀ ਰਾਜਿੰਦਰ ਕੌਰ ਭੱਠਲ ਦੀ ਅਗਵਾਈ ਵਿਚ ਬਿਨਾਂ ਕਿਸੇ ਭੇਦ-ਭਾਵ ਦੇ ਪਿੰਡ ਦਾ ਵਿਕਾਸ ਕਰਵਾਇਆ ਜਾਵੇਗਾ। ਇਸ ਸਮੇਂ ਰਾਮਦਇਆ ਸ਼ਰਮਾ, ਮੱਘਰ ਸਿੰਘ, ਭੀਮ ਸਿੰਘ, ਮਿਲਖੀ ਸਿੰਘ, ਅਵਤਾਰ ਸਿੰਘ, ਜਗਤਾਰ ਸਿੰਘ, ਕਾਲਾ ਸਿੰਘ, ਗੁਰਪ੍ਰੀਤ ਸਿੰਘ, ਸਾਰੇ ਮੈਂਬਰ, ਡਾ. ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਚਰਨ ਸਿੰਘ ਪ੍ਰਧਾਨ, ਨੰਬਰਦਾਰ ਭਗਤਾ ਸਿੰਘ, ਸੁਖਪਾਲ ਸਿੰਘ ਆਦਿ ਹਾਜ਼ਰ ਸਨ। ਸਫ਼ਾਈ ਕਰਵਾਉਂਦੇ ਸਰਪੰਚ ਬੀਰਬਲ ਸਿੰਘ ਕਾਲਾ।

Related News