ਸਿਵਲ ਹਸਪਤਾਲ ਤਪਾ ’ਚ ਕੀਤੀ ਸਫ਼ਾਈ
Tuesday, Feb 26, 2019 - 03:50 AM (IST)

ਸੰਗਰੂਰ (ਸ਼ਾਮ)-ਸੰਤ ਨਿਰੰਕਾਰੀ ਮਿਸ਼ਨ ਵੱਲੋਂ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਦੇ ਸਬੰਧ ’ਚ ਸਵੱਛ ਭਾਰਤ ਦੇ ਮੱਦੇਨਜ਼ਰ ਸਫਾਈ ਅਭਿਆਨ ਚਲਾਇਆ ਗਿਆ, ਜਿਸ ਤਹਿਤ ਅਨੇਕਾਂ ਮੈਂਬਰਾਂ ਨੇ ਸੇਵਾਦਾਰ ਦੀ ਵਰਦੀ ’ਚ ਬ੍ਰਾਂਚ ਮੁਖੀ ਗੋਰਾ ਲਾਲ ਅਤੇ ਸੇਵਾਦਲ ਦੇ ਸੰਚਾਲਕ ਮਨੀਸ਼ ਗਰਗ ਅਤੇ ਸ਼ਿਸਕਤ ਮਹਾਤਮਾ ਤਰਸੇਮ ਸਿੰਘ ਮਹਿਤਾ ਦੀ ਦੇਖ-ਰੇਖ ਸਿਵਲ ਹਸਪਤਾਲ ਤਪਾ ਵਿਖੇ ਨਿਰੰਕਾਰੀ ਮਿਸ਼ਨ ਦੇ ਮੈਂਬਰਾਂ ਨੇ ਸਫਾਈ ਕੀਤੀ। ਉਨ੍ਹਾਂ ਦੱਸਿਆ ਕਿ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇਸ ਦਿਨ ਸਾਰੇ ਭਾਰਤ ਵਿਚ ਰੇਲਵੇ ਸਟੇਸ਼ਨਾਂ, ਤਲਾਬਾਂ, ਨਦੀਆਂ, ਡਿਸਪੈਂਸਰੀਆਂ ਅਤੇ ਹਸਪਤਾਲਾਂ ਨੂੰ ਸਾਫ-ਸੁਥਰਾ ਰੱਖਣ ਅਤੇ ਪ੍ਰਦੂਸ਼ਣ ਮੁਕਤ ਰੱਖਣ ਸਬੰਧੀ ਸ਼ਰਧਾਲੂਆਂ ਵੱਲੋਂ ਸਫਾਈ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਇਸ ਮੌਕੇ ਜੀਵਨ ਕੁਮਾਰ ਜੋਗਾ, ਵਿਜੈ ਕੁਮਾਰ, ਰਾਜੇਸ਼ ਕੁਮਾਰ ਗਰਗ, ਅਮਨ ਕੁਮਾਰ, ਲਾਲੀ ਧੂਰਕੋਟੀਆ, ਪਵਨ ਅਰੋਡ਼ਾ, ਪ੍ਰਕਾਸ਼ ਪੱਖੋ ਆਦਿ ਵੱਡੀ ਗਿਣਤੀ ’ਚ ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਵੀਰ ਅਤੇ ਭੈਣਾਂ ਤੋਂ ਇਲਾਵਾ ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ਸਫਾਈ ਸੇਵਕਾਂ ਦਾ ਵੀ ਵਿਸ਼ੇਸ਼ ਸਹਿਯੋਗ ਮਿਲਿਆ ਹੈ।