ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਕੈਂਸਰ ਵਿਰੁੱਧ ਜਿੱਤ ਸਕਦੇ ਹਾਂ : ਡਾ. ਹਰਿੰਦਰਪਾਲ ਸਿੰਘ

Tuesday, Feb 05, 2019 - 04:54 AM (IST)

ਸਿਹਤਮੰਦ ਜੀਵਨਸ਼ੈਲੀ ਅਪਣਾ ਕੇ ਕੈਂਸਰ ਵਿਰੁੱਧ ਜਿੱਤ ਸਕਦੇ ਹਾਂ : ਡਾ. ਹਰਿੰਦਰਪਾਲ ਸਿੰਘ
ਸੰਗਰੂਰ (ਰਿਖੀ)-ਸਿਵਲ ਸਰਜਨ ਸੰਗਰੂਰ ਡਾ. ਅਰੁਣ ਗੁਪਤਾ ਦੇ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰਪਾਲ ਸਿੰਘ ਦੀ ਅਗਵਾਈ ਵਿਚ ਮੁੱਢਲਾ ਸਿਹਤ ਕੇਂਦਰ ਫਤਿਹਗਡ਼੍ਹ ਪੰਜਗਰਾਈਆਂ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐੱਸ. ਐੱਮ. ਓ. ਡਾ. ਹਰਿੰਦਰਪਾਲ ਸਿੰਘ ਨੇ ਕਿਹਾ ਕਿ ਦੇਸ਼ ਵਿਚ ਕੈਂਸਰ ਅੱਜ ਦੂਜੀ ਆਮ ਬੀਮਾਰੀ ਹੈ ਪਰ ਇਸ ਨਾਲ ਸੱਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੈਂਸਰ ਦੇ ਵਧਣ ਦਾ ਮੁੱਖ ਕਾਰਨ ਸਾਡੀ ਖੁਰਾਕ ਤੇ ਸਾਡੀ ਜੀਵਨਸ਼ੈਲੀ ਵਿਚ ਬਦਲਾਅ ਹੈ। ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਜੰਕ ਫੂਡ ਦਾ ਆਉਣਾ ਤੇ ਕਸਰਤ ਨਾ ਕਰਨਾ ਇਸ ਦਾ ਕਾਰਨ ਬਣਦਾ ਹੈ। ਸਿਹਤਮੰਦ ਜੀਵਨ ਸ਼ੈਲੀ ਅਪਣਾ ਕੇ ਕੈਂਸਰ ਵਿਰੁੱਧ ਜਿੱਤ ਸਕਦੇ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਮੂੰਹ ਦਾ ਕੈਂਸਰ, ਔਰਤਾਂ ਦੀ ਛਾਤੀ ਦਾ ਕੈਂਸਰ ਅਤੇ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਇਹ ਸਭ ਤੋਂ ਵੱਧ ਹਨ। ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਜਟਾਣਾਂ ਨੇ ਕਿਹਾ ਕਿ ਹਰ ਸਾਲ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਸ ਦੌਰਾਨ ਕੈਂਸਰ ਪ੍ਰਤੀ ਜਾਗਰੂਕਤਾ ਤੇ ਸਕਰੀਨਿੰਗ ਕੈਂਪ ਲਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵਿਸ਼ਵ ਕੈਂਸਰ ਦਿਵਸ ਦਾ ਥੀਮ ਆਈ. ਐੱਮ. ਐਂਡ. ਆਈ. ਵੈੱਲ. ਹੈ। ਇਸ ਦਾ ਮਤਲਬ ਹੈ ਕਿ ਹਰ ਵਿਅਕਤੀ, ਸਿਹਤ ਕਰਮਚਾਰੀ ਸਭ ਕੈਂਸਰ ਪ੍ਰਤੀ ਜਾਗਰੂਕ ਹੋਣ ਅਤੇ ਜਾਗਰੂਕਤਾ ਫੈਲਾਉਣ। ਇਸ ਮੌਕੇ ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਗੁਲਜ਼ਾਰ ਖਾਨ, ਨਿਰਭੈ ਸਿੰਘ, ਕੁਲਵੰਤ ਸਿੰਘ, ਰਾਜੇਸ਼ ਕੁਮਾਰ, ਕਮਲਜੀਤ ਕੌਰ, ਗੁਰਮੀਤ ਕੌਰ, ਸੱਜਣ ਸਿੰਘ, ਜਸਵਿੰਦਰ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।

Related News