ਪਿੰਡ ਤਾਜੋਕੇ ਵਿਖੇ 2 ਧਿਰਾਂ ’ਚ ਹੋਈ ਖੂਨੀ ਲਡ਼ਾਈ,3 ਜ਼ਖਮੀ
Sunday, Feb 03, 2019 - 09:54 AM (IST)

ਸੰਗਰੂਰ (ਸ਼ਾਮ)-ਪਿੰਡ ਤਾਜੋਕੇ ਵਿਖੇ 2 ਧਿਰਾਂ ਵਿਚਕਾਰ ਹੋਈ ਖੂਨੀ ਲਡ਼ਾਈ ’ਚ ਦੋਹਾਂ ਧਿਰਾਂ ਦੇ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਸਪਤਾਲ ’ਚ ਦਾਖਲ ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਤਾਜੋਕੇ ਨੇ ਦੱਸਿਆ ਕਿ ਉਹ ਆਪਣੇ ਰੂਡ਼ੇਕੇ ਖੁਰਦ ਸਥਿਤ ਖੇਤ ’ਚ ਆਪਣੇ ਸਾਥੀ ਬੂਟਾ ਸਿੰਘ ਪੁੱਤਰ ਸੁਰਜੀਤ ਸਿੰਘ ਨਾਲ ਪਸ਼ੂਆਂ ਲਈ ਹਰਾ ਚਾਰਾ ਵੱਢ ਰਹੇ ਸੀ ਤਾਂ ਤੇਜ ਪਾਲ ਸਿੰਘ ਪੁੱਤਰ ਚਮਕੌਰ ਸਿੰਘ ਤੇ 6-7 ਸਾਥੀ ਜੋ ਮਾਰੂ ਹਥਿਆਰਾਂ ਨਾਲ ਲੈਸ ਸਨ, ਆਕੇ ਹਮਲਾ ਕਰ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਕੇ ਚਲੇ ਗਏ ਅਤੇ ਅਤੇ ਜਾਂਦੇ ਵਕਤ ਆਪਣੇ ਆਪ ’ਤੇ ਵੀ ਮਾਰੂ ਹਥਿਆਰ ਮਾਰ ਕੇ ਹਸਪਤਾਲ ’ਚ ਦਾਖਲ ਹੋ ਗਿਆ, ਵਜ੍ਹਾ ਰੰਜਿਸ਼ ਇਹ ਸੀ ਕਿ ਲੋਹਡ਼ੀ ਵਾਲੇ ਦਿਨ ਜਦ ਉਹ ਲੋਹਡ਼ੀ ਮਨਾ ਰਹੇ ਸੀ ਤਾਂ ਤੇਜ ਪਾਲ ਸਿੰਘ ਨੇ ਮੋਟਰਸਾਈਕਲ ’ਤੇ ਘਰਾਂ ਮੂਹਰੇ ਪਟਾਕੇ ਮਾਰਨ ਕਾਰਨ ਲਡ਼ਾਈ ਹੋ ਗਈ ਸੀ। ਜਿਸ ਦਾ ਪੰਚਾਇਤ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ। ਅੱਜ ਇਨ੍ਹਾਂ ਆਪਣੇ ਸਾਥੀਆਂ ਨਾਲ ਆਕੇ ਹਮਲਾ ਕਰ ਕੇ ਮੈਨੂੰ ਅਤੇ ਮੇਰੇ ਸਾਥੀ ਨੂੰ ਜ਼ਖਮੀ ਕਰ ਦਿੱਤਾ। ਦੂਸਰੇ ਪਾਸੇ ਤੇਜਪਾਲ ਸਿੰਘ ਪੁੱਤਰ ਚਮਕੌਰ ਸਿੰਘ ਹਸਪਤਾਲ ’ਚ ਜ਼ੇਰੇ ਇਲਾਜ ਹੈ, ਦਾ ਕਹਿਣਾ ਹੈ ਕਿ ਸੇਵਕ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਮਿਲਕੇ ਉਸ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਹੈ। ਉਸ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਉਸ ਨੇ ਆਪਣੇ-ਆਪ ਹਮਲਾ ਕਰ ਕੇ ਘਟਨਾ ਨੂੰ ਅੰਜਾਮ ਦਿੱਤਾ ਹੈ। ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ’ਚ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰ ਪਹੁੰਚ ਗਏ। ਜਿਨ੍ਹਾਂ ਜ਼ਖਮੀਆਂ ਨੂੰ ਹਸਪਤਾਲ ਤਪਾ ਭਰਤੀ ਕਰਵਾਇਆ। ਘਟਨਾ ਦਾ ਪਤਾ ਲਗਦੇ ਹੀ ਤਪਾ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਦੱਸਿਆ ਕਿ ਹਸਪਤਾਲ ’ਚੋਂ ਜਾਣਕਾਰੀ ਮਿਲਣ ’ਤੇ ਜੋ ਵੀ ਕਾਰਵਾਈ ਅਮਲ ’ਚ ਆਏਗੀ, ਕੀਤੀ ਜਾਵੇਗੀ।