ਲੁਟੇਰੇ ਪਤੀ-ਪਤਨੀ ਤੋਂ ਪਰਸ ਖੋਹ ਕੇ ਫਰਾਰ

Tuesday, Jan 29, 2019 - 10:11 AM (IST)

ਲੁਟੇਰੇ ਪਤੀ-ਪਤਨੀ ਤੋਂ ਪਰਸ ਖੋਹ ਕੇ ਫਰਾਰ
ਸੰਗਰੂਰ (ਜ਼ਹੂਰ/ਸ਼ਹਾਬੂਦੀਨ)-ਬੀਤੀ ਰਾਤ ਦਾਣਾ ਮੰਡੀ ਰੋਡ ’ਤੇ ਦੋ ਐਕਟਿਵਾ ਸਵਾਰ ਲੁਟੇਰੇ ਪੈਦਲ ਜਾ ਰਹੇ ਪਤੀ-ਪਤਨੀ ਦਾ ਪਰਸ ਖੋਹ ਕੇ ਫਰਾਰ ਹੋ ਗਏ। ਪੁਲਸ ਨੇ ਮੌਕੇ ’ਤੇ ਪੁੱਜ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਪੁੱਤਰ ਕਾਹਨ ਸਿੰਘ ਵਾਸੀ ਪਿੰਡ ਚੁਹਾਣੇ ਨੇ ਦੱਸਿਆ ਕਿ 27 ਜਨਵਰੀ ਨੂੰ ਜਦੋਂ ਉਹ ਆਪਣੀ ਪਤਨੀ ਜਸਵਿੰਦਰ ਕੌਰ ਨਾਲ ਜਲੰਧਰ ਤੋਂ ਆਇਆ ਸੀ ਤੇ ਉਹ ਟਰੱਕ ਯੂਨੀਅਨ ਉਤਰ ਗਏ, ਜਿਥੋਂ ਕਿ ਪੈਦਲ ਹੀ ਉਹ ਸਬਜ਼ੀ ਮੰਡੀ ਵਾਲੇ ਰਸਤੇ ਰਾਹੀਂ ਦਾਣਾ ਮੰਡੀ ਹੋ ਕੇ ਬੱਸ ਸਟੈਂਡ ਵੱਲ ਜਾ ਰਹੇ ਸਨ ਤਾਂ ਉਸ ਕੋਲ ਫਡ਼ਿਆ ਲੇਡੀਜ਼ ਪਰਸ ਐਕਟਿਵਾ ’ਤੇ ਸਵਾਰ ਦੋ ਲੁਟੇਰੇ ਖੋਹ ਕੇ ਭੱਜ ਗਏ। ਉਸ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਫਡ਼ੇ ਨਹੀਂ ਗਏ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪਰਸ ’ਚ ਉਨ੍ਹਾਂ ਦੇ ਇੰਡੀਅਨ ਪਾਸਪੋਰਟ ਸੀ ਅਤੇ 5 ਡਾਲਰ ਅਤੇ ਕੁਝ ਨਕਦੀ ਸੀ। ਜਦੋਂ ਥਾਣਾ ਸ਼ਹਿਰੀ –1 ਦੇ ਮੁਖੀ ਹਰਸਿਮਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਉਕਤ ਰਸਤੇ ’ਤੇ ਪਹਿਲਾਂ ਵੀ ਕਈ ਵਾਰ ਲੁੱਟ-ਖੋਹ ਹੋ ਚੁੱਕੀ ਹੈ।

Related News