ਪੀ. ਆਰ. ਟੀ. ਸੀ. ਦੇ ਅਹੁਦੇਦਾਰਾਂ ਦੀ ਮੀਟਿੰਗ

Monday, Jan 21, 2019 - 09:55 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਜ਼ਿਲਾ ਪ੍ਰਧਾਨ ਇੰਟਕ ਸੰਗਰੂਰ ਸਤਪਾਲ ਧਾਲੀਵਾਲ ਅਤੇ ਇੰਟਰ ਯੂਨੀਅਨ ਪੀ. ਆਰ. ਟੀ. ਸੀ. ਦੇ ਪ੍ਰਧਾਨ ਨਰਦੇਵ ਸਿੰਘ ਦੀ ਰਹਿਨੁਮਾਈ ਹੇਠ ਸਾਂਝੀ ਮੀਟਿੰਗ ਹੋਈ, ਜਿਸ ’ਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਪੀ. ਆਰ. ਟੀ. ਸੀ. ਦੇ ਐੱਮ. ਡੀ. ਅਤੇ ਚੇਅਰਮੈਨ ਦੀ ਅਗਵਾਈ ਕਾਰਨ ਮਹਿਕਮਾ ਘਾਟੇ ’ਚੋਂ ਨਿਕਲਿਆ ਹੈ। ਬਾਦਲ ਸਰਕਾਰ ਸਮੇਂ ਪੀ. ਆਰ. ਟੀ. ਸੀ. ਘਾਟੇ ’ਚ ਜਾ ਰਹੀ ਸੀ। ਕਾਂਗਰਸ ਸਰਕਾਰ ਬਣਨ ’ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਨਜੀਤ ਸਿੰਘ ਨਾਰੰਗ ਨੂੰ ਦੁਬਾਰਾ ਐੱਮ. ਡੀ. ਲਾਇਆ ਗਿਆ। ਅਜਿਹੇ ਈਮਾਨਦਾਰ ਤੇ ਮਿਹਨਤੀ ਅਫਸਰ ਦੇ ਸੇਵਾਕਾਲ ’ਚ ਦੋ ਸਾਲ ਦਾ ਵਾਧਾ ਕੀਤਾ ਜਾਵੇ ਜੋ ਕਿ 31.1.2019 ਨੂੰ ਰਿਟਾਇਰਡ ਹੋ ਰਹੇ ਹਨ। ਸਾਡੀ ਸਾਰੀ ਯੂਨੀਅਨ ਅਤੇ ਅਹੁਦੇਦਾਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਹੈ ਕਿ ਅਜਿਹੇ ਮਿਹਨਤੀ ਅਫਸਰ ਦੇ ਕਾਰਜਕਾਲ ’ਚ ਵਾਧਾ ਕੀਤਾ ਜਾਵੇ ਅਤੇ 100 ਬੱਸਾਂ ਪੀ. ਆਰ. ਟੀ. ਸੀ. ਦੇ ਮਹਿਕਮੇ ’ਚ ਨਵੀਆਂ ਪਾਈਆਂ ਜਾਣ। ਐੱਮ. ਡੀ. ਨਾਰੰਗ ਸਾਹਿਬ ਨੇ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਦਾ ਦਸੰਬਰ 2018 ਤੱਕ ਦਾ ਸਾਰਾ ਬਕਾਇਆ ਦੇ ਦਿੱਤਾ ਹੈ। ਮੀਟਿੰਗ ’ਚ ਵਿਕਰਮਜੀਤ ਸਿੰਘ ਜ਼ਿਲਾ ਮੀਤ ਪ੍ਰਧਾਨ, ਬਲਿਹਾਰ ਸਿੰਘ ਚੀਮਾ ਜਨਰਲ ਸਕੱਤਰ, ਕਰਮਜੀਤ ਸਿੰਘ ਚੇਅਰਮੈਨ ਪੀ. ਆਰ. ਟੀ. ਸੀ., ਹਰਭਗਵਾਨ ਸ਼ਰਮਾ ਇੰਟਕ, ਜਗੀਰ ਸਿੰਘ ਮੀਤ ਪ੍ਰਧਾਨ, ਜਗਰਾਜ ਸਿੰਘ ਬਠਿੰਡਾ, ਮੱਘਰ ਸਿੰਘ ਅੱਡਾ ਇੰਚਾਰਜ, ਕਰਮਜੀਤ ਸਿੰਘ, ਬੰਤ ਸਿੰਘ, ਬਾਲ ਕ੍ਰਿਸ਼ਨ, ਸ਼ੇਰ ਸਿੰਘ ਹਾਜ਼ਰ ਸਨ।

Related News