ਸਕੂਲ ’ਚ ਕਰਵਾਈਆਂ ਪ੍ਰੈਪੋਜ਼ੀਸ਼ਨ ਦੀਆਂ ਗਤੀਵਿਧੀਆਂ

Monday, Jan 21, 2019 - 09:54 AM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਬੀ. ਵੀ. ਐੱਮ. ਇੰਟਰਨੈਸ਼ਨਲ ਸਕੂਲ ਵਿਚ ਕਲਾਸ ਪਹਿਲੀ ਅਤੇ ਦੂਸਰੀ ਦੇ ਬੱਚਿਆਂ ਦੀ ਪ੍ਰੈਪੋਜ਼ੀਸ਼ਨ ਗਤੀਵਿਧੀ ਕਰਵਾਈ ਗਈ। ਇਸ ’ਚ ਬੱਚਿਆਂ ਨੂੰ ਪ੍ਰੈਪੋਜ਼ੀਸ਼ਨ ਬਾਰੇ ਸਮਝਾਉਂਦਿਆਂ ਦੱਸਿਆ ਕਿ ਇਹ ਸਾਡੇ ਪ੍ਰਤੀਦਿਨ ਵਰਤੋਂ ਵਿਚ ਆਉਂਦੀ ਹੈ। ਅਧਿਆਪਕਾ ਨੈਨਸੀ ਤੇ ਰਜਨੀ ਨੇ ਇਕ ਤਸਵੀਰ ਰਾਹੀਂ ਬੱਚਿਆਂ ਨੂੰ ਪ੍ਰੈਪੋਜ਼ੀਸ਼ਨ ਬਣਾਉਣੀ ਸਿਖਾਈ। ਬੱਚਿਆਂ ਨੇ ਖੁਦ ਹੀ ਨਵੇਂ ਵਾਕ ਬਣਾਏ। ਪ੍ਰਿੰਸੀਪਲ ਸਰਿਤਾ ਨੇ ਬੱਚਿਆਂ ਤੋਂ ਪ੍ਰਸ਼ਨ ਪੁੱਛੇ ਅਤੇ ਬੱਚਿਆਂ ਨੇ ਬਡ਼ੇ ਚੰਗੇ ਢੰਗ ਨਾਲ ਉਤਰ ਦਿੱਤੇ। ਇਸ ਸਮੇਂ ਅਲਕਾ ਗੋਇਲ ਵੀ ਹਾਜ਼ਰ ਸਨ। ਡਾਇਰੈਕਟਰ ਗੀਤਾ ਅਰੋਡ਼ਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੀ ਅੰਗਰੇਜ਼ੀ ਦੀ ਗਰਾਮਰ ਸਿਖਾਉਣ ਦਾ ਇਹ ਸਭ ਤੋਂ ਰੌਚਕ ਢੰਗ ਹੈ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਬੱਚਿਆਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ।

Related News