ਪਿੰਡ ਚੌਂਦਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ
Monday, Jan 21, 2019 - 09:52 AM (IST)

ਸੰਗਰੂਰ (ਜੋਸ਼ੀ)-ਸਰਵਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਨੌਜਵਾਨ ਭਾਰਤ ਸਭਾ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਿੰਡ ਚੌਂਦਾ ਵਿਖੇ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਕਰਦਿਆਂ ਪਿੰਡ ਦੀ ਜੰਮਪਲ ਧੀ ਮਿਸ ਪੰਜਾਬਣ 2018 ਖੁਸ਼ਪ੍ਰੀਤ ਕੌਰ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੁਪਿੰਦਰ ਸਿੰਘ ਚੌਂਦਾ ਨੇ ਦੱਸਿਆ ਕਿ ਡਾ. ਜੋਤੀ ਕਪੂਰ ਦੀ ਅਗਾਵਾਈ ਗਚ ਸਿਵਲ ਹਸਪਤਾਲ ਮਲੇਰਕੋਟਲਾ ਬੱਲਡ ਬੈਂਕ ਦੀ ਟੀਮ ਵੱਲੋਂ 43 ਖੂਨਦਾਨੀਆਂ ਦਾ ਖੂਨ ਇੱਕਤਰ ਕੀਤਾ ਗਿਆ। ਕਲੱਬ ਵੱਲੋਂ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਏਸ਼ੀਅਨ ਕਾਂਸੀ ਤਮਗਾ ਜੇਤੂ ਖਿਡਾਰੀ ਮਹੁੰਮਦ ਇਆਸ਼ਰ, ਨੈਸ਼ਨਲ ਗੋਲਡ ਮੈਡਲਿਸਟ ਵੰਸਿਕਾਸ਼ਾਹੀ ਅਤੇ ਸਰਕਾਰੀ ਸਕੂਲ ਚੌਂਦਾ ਦੇ ਕਬੱਡੀ ਖਿਡਾਰੀ ਲਡ਼ਕੇ ਅਤੇ ਲਡ਼ਕੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਕੈਪ ਨੂੰ ਸਫ਼ਲ ਬਣਾਉਣ ਲਈ ਨੌਜਵਾਨ ਭਾਰਤ ਸਭਾ ਦੇ ਸਮੂਹ ਮੈਂਬਰਜ਼,ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵਿਗਿਆਨਕ ਅਤੇ ਵੈੱਲਫੇਅਰ ਕਲੱਬ ( ਰਜਿ ) ਅਮਰਗਡ਼੍ਹ ਦਾ ਵਿਸ਼ੇਸ਼ ਯੋਗਦਾਨ ਰਿਹਾ।