ਹਸਪਤਾਲ ਦੀ ਅਣਗਹਿਲੀ ਕਾਰਨ 7 ਅੱਲੜ੍ਹ ਮੁੰਡੇ ਪੁੱਜੇ ਮੌਤ ਦੇ ਮੂੰਹ ''ਚ (ਵੀਡੀਓ)

Tuesday, Jul 09, 2019 - 11:43 AM (IST)

ਸੰਗਰੂਰ (ਪ੍ਰਿੰਸ) : ਸੰਗਰੂਰ ਦੇ ਪਿੰਡ ਬਡਰੁੱਖਾ 'ਚ ਇਕ ਨਿੱਜੀ ਹਸਪਤਾਲ ਦੀ ਅਣਗਿਹਲੀ 7 ਜ਼ਿੰਦਗੀਆਂ 'ਤੇ ਭਾਰੀ ਪੈ ਗਈ। ਦਰਅਸਲ ਪਿੰਡ ਦੇ ਸਕੂਲ 'ਚ ਪੜ੍ਹਨ ਵਾਲੇ 7 ਵਿਦਿਆਰਥੀ ਜੋ ਦੋਸਤ ਹਨ ਨਸ਼ਾ ਕਰਨ ਲਈ ਹਸਪਤਾਲ ਵਲੋਂ ਸੜਕ ਕਿਨਾਰੇ ਸੁੱਟੀਆਂ ਸਰਿੰਜਾਂ ਦੀ ਵਰਤੋਂ ਕਰਦੇ ਸਨ, ਜਿਸ ਕਾਰਨ ਉਹ ਐੱਚ.ਆਈ.ਵੀ. ਦੇ ਸ਼ਿਕਾਰ ਹੋ ਗਏ ਹਨ। ਖਬਰ ਮੀਡੀਆ 'ਚ ਆਉਣ ਤੋਂ ਬਾਅਦ ਪ੍ਰਸ਼ਾਸਨ ਵੀ ਹਰਕਤ 'ਚ ਆ ਗਿਆ ਤੇ ਅੱਜ ਜਦੋਂ ਪ੍ਰਸ਼ਾਸਨ ਵੱਲੋਂ ਏਰੀਏ ਦੀ ਚੈਕਿੰਗ ਕੀਤੀ ਤਾਂ ਉਨ੍ਹਾਂ ਨੂੰ ਸੜਕ ਕਿਨਾਰੇ ਇਸਤੇਮਾਲ ਕੀਤੀਆਂ ਹੋਈਆਂ ਸਰਿੰਜਾਂ ਮਿਲੀਆਂ, ਜੋ ਜਾਂਚ ਕਰਨ 'ਤੇ ਬਡਰੁੱਖਾ ਦੇ ਇਕ ਨਿੱਜੀ ਹਸਪਤਾਲ ਦੀਆਂ ਨਿਕਲੀਆਂ, ਜਿਸ ਤੋਂ ਬਾਅਦ ਹਸਪਤਾਲ 'ਤੇ ਤੁਰੰਤ ਕਾਰਵਾਈ ਕੀਤੀ ਗਈ। ਡਰੱਗ ਇੰਸਪੈਕਟਰ ਮੁਤਾਬਕ ਹਸਪਤਾਲ 'ਚੋਂ ਕਈ ਅਜਿਹੀਆਂ ਦਵਾਈਆਂ ਵੀ ਬਰਾਮਦ ਹੋਈਆਂ ਹਨ, ਜਿਸ ਨੂੰ ਵੇਚਣ ਦਾ ਲਾਇਸੰਸ ਡਾਕਟਰ ਕੋਲ ਨਹੀਂ ਸੀ। ਫਿਲਹਾਲ ਅਧਿਕਾਰੀਆਂ ਨੇ ਹਸਪਤਾਲ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਉਥੇ ਹੀ ਹਸਪਤਾਲ ਦੇ ਡਾਕਟਰ ਰਣਜੀਤ ਸਿੰਘ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਸੰਗਰੂਰ ਦੇ ਐੱਸ. ਡੀ. ਐੱਮ. ਨੇ ਜਾਂਚ ਤੋਂ ਬਾਅਦ ਉਕਤ ਡਾਕਟਰ 'ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ।


author

cherry

Content Editor

Related News