ਕੋਰੋਨਾ ਮੁਸੀਬਤ: ਡੇਢ ਮਹੀਨੇ ਤੋਂ ਪੰਜ ਸਾਲਾ ਪੁੱਤਰ ਨੂੰ ਘਰ ਛੱਡ ਕੇ ਡਿਊਟੀ ਕਰ ਰਹੀ ਡਾਕਟਰ
Monday, May 11, 2020 - 11:00 AM (IST)
ਸੰਗਰੂਰ (ਬੇਦੀ): ਇਕ ਪਾਸੇ ਜਿੱਥੇ ਲੋਕ ਮਾਂ ਦਿਵਸ ਮਨਾ ਰਹੇ ਹਨ ਉੱਥੇ ਸਿਵਲ ਹਸਪਤਾਲ 'ਚ ਮਹਿਲਾ ਡਾਕਟਰ ਆਪਣੇ ਪੰਜ ਸਾਲ ਪੁੱਤਰ ਨੂੰ ਘਰ ਛੱਡ ਕੇ ਪਿਛਲੇ ਡੇਢ ਮਹੀਨੇ ਤੋਂ ਡਿਊਟੀ ਕਰ ਰਹੀ ਹੈ। ਡਾ. ਰਿੰਮੀ ਕੋਰੋਨਾ ਵਾਇਰਸ ਖਿਲਾਫ਼ ਜੰਗ 'ਚ ਫਰੰਟ ਲਾਇਨਰ ਵਜੋਂ ਕੰਮ ਕਰ ਰਹੇ ਹਨ ਉਨ੍ਹਾਂ ਦਾ 5 ਸਾਲ ਦਾ ਬੱਚਾ ਜਿਸਨੂੰ ਉਹ ਬੀਤੇ ਡੇਢ ਮਹੀਨੇ ਤੋਂ ਨਹੀਂ ਮਿਲੇ ਤੇ ਸਿਵਲ ਹਸਪਤਾਲ 'ਚ ਹੀ ਕੰਮ ਰਹੇ ਹਨ। ਡਾ. ਰਿੰਮੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਵੀ ਦਿਲ ਕਰਦੇ ਹੈ ਕਿ ਉਹ ਆਪਣੇ ਪੁੱਤਰ ਨੂੰ ਮਿਲਣ ਪਰ ਦੇਸ਼ ਅਤੇ ਸੂਬੇ 'ਚ ਫੈਲੇ ਕੋਰੋਨਾ ਵਾਇਰਸ ਖਿਲਾਫ਼ ਜੰਗ 'ਚ ਮੈਡੀਕਲ ਅਮਲਾ ਮੋਹਰੀ ਭੂਮਿਕਾ 'ਚ ਹੈ। ਇਸ ਲਈ ਉਹ ਇੱਥੇ ਡਿਊਟੀ ਕਰ ਰਹੇ ਹਨ ਤਾਂ ਜੋ ਕਿ ਕੋਰੋਨਾ ਵਾਇਰਸ ਨੂੰ ਠੱਲ੍ਹ ਪਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਅਤੇ ਉਨ੍ਹਾਂ ਦੀ ਮਦਰਲਾਅ ਉਨ੍ਹਾਂ ਦਾ ਸਾਥ ਦੇ ਰਹੇ ਅਤੇ ਬੱਚੇ ਦਾ ਪੂਰਾ ਖਿਆਲ ਰੱਖ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਮਿਲਨ ਬਹੁਤ ਛੋਟਾ ਹੈ ਬਹੁਤ ਉਨ੍ਹਾਂ ਨੂੰ ਮਿਲਣ ਦੀ ਬਹੁਤ ਜਿੱਦ ਕਰਦਾ ਹੈ ਤੇ ਕਈ ਵਾਰ ਵੀਡੀਓ ਕਾਲ ਕਰਦਾ ਹੈ ਪਰ ਸਮਝਾਉਣ 'ਤੇ ਸਮਝ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਬੇਟੇ ਨਾਲ ਵੀਡੀਓ ਕਾਲ 'ਤੇ ਗੱਲ ਕਰਕੇ ਉਸਦਾ ਹਾਲ ਚਾਲ ਪੁੱਛਦੇ ਰਹਿੰਦੇ ਹਨ।