..ਜਦੋਂ ਮਾਨ ਨੂੰ ਪੁੱਛਿਆ ਆਪਣੀ ਭੂਆ ਦੀ ਗਲੀ ''ਚ ਤਾਂ ਟਾਇਲਾਂ ਲਵਾ ਦਿੱਤੀਆਂ, ਪਿੰਡ ''ਚ ਕਦੋਂ ਲੱਗਣੀਆਂ
Wednesday, May 08, 2019 - 10:44 AM (IST)

ਸੰਗਰੂਰ—ਚੋਣ ਪ੍ਰਚਾਰ ਕਰਨ ਪਹੁੰਚ ਰਹੇ ਨੇਤਾਵਾਂ ਨੂੰ ਲੋਕਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਪਹਿਲੀ ਵਾਰ ਹੈ ਕਿ ਜਦੋਂ ਲੋਕ ਭਰੀ ਸਭਾ 'ਚ ਉਸ ਦੇ ਵਿਕਾਸ ਦੇ ਦਾਅਵਿਆਂ ਦੇ ਪੋਲ ਖੋਲ੍ਹ ਰਹੇ ਹਨ। ਲੋਕਾਂ 'ਚ ਸਭ ਤੋਂ ਵੱਧ ਗੁੱਸਾ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਠੱਪ ਪਏ ਵਿਕਾਸ ਨੂੰ ਲੈ ਕੇ ਹੈ। ਸੁਨਾਮ ਖੇਤਰ ਦੇ ਪਿੰਡ ਨਮੋਲ 'ਚ ਮੰਗਲਵਾਰ ਨੂੰ ਭਗਵੰਤ ਮਾਨ ਆਪਣੀ ਪਾਰਟੀ ਦਾ ਗੁਣਗਾਣ ਅਤੇ ਵਿਰੋਧੀ ਦਲਾਂ ਨੂੰ ਕੋਸ ਰਹੇ ਸਨ। ਤਾਂ ਪਿੰਡ ਦੇ ਨਿਰਭੈ ਸਿੰਘ ਨੇ ਜ਼ੋਰਦਾਰ ਆਵਾਜ਼ ਲਾਈ, ਮਾਨ ਸਾਹਿਬ, ਮੈਂ ਬੇਰੁਜ਼ਗਾਰੀ ਦਾ ਸਤਾਇਆ ਹੋਇਆ ਹਾਂ। ਚੋਣਾਂ 'ਚ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ 'ਚੋਂ ਕੋਈ ਇਕ ਤਾਂ ਪੂਰਾ ਕਰ ਦਿਓ। 'ਰੋਜ਼ਗਾਰ ਕਦੋਂ ਮਿਲੇਗਾ। 'ਆਪਣੀ ਭੂਆ ਦੇ ਘਰ ਦੀ ਗਲੀ 'ਚ ਟਾਇਲਾਂ ਲਵਾ ਦਿੱਤੀਆਂ ਅਤੇ ਪਿੰਡ 'ਚ ਕਦੋਂ ਲੱਗਣਗੀਆਂ।' ਪਿੰਡ ਦੀਆਂ ਸੜਕਾਂ 'ਤੇ ਨਾਲੀਆਂ ਕਦੋਂ ਬਣਨਗੀਆਂ। ਭ੍ਰਿਸ਼ਟਾਚਾਰ ਕਦੋਂ ਖਤਮ ਹੋਵੇਗਾ। ਇਸ 'ਤੇ ਕੋਈ ਜਵਾਬ ਨਹੀਂ ਦਿੱਤਾ। ਬਸ ਵੋਟਾਂ ਮੰਗਣ ਸਾਰੇ ਆ ਜਾਂਦੇ ਹਨ। ਰਾਜਨੀਤੀ ਪਾਰਟੀਆਂ ਨੂੰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨਾ ਚਾਹੀਦਾ। ਵਾਅਦੇ ਪੂਰੇ ਕਰਨ ਦੇ ਬਾਅਦ ਹੀ ਵੋਟ ਮੰਗਣ ਲਈ ਆਉਣਾ ਚਾਹੀਦਾ।
ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸੰਗਰੂਰ ਅਤੇ ਬਰਨਾਲਾ ਦੇ ਲੋਕ ਜਾਗਰੂਕ ਹੋਣ ਲੱਗੇ ਹਨ। ਮੈਨੂੰ ਵੀ ਪੁੱਛਿਆ ਜਾਵੇ ਅਤੇ ਵਿਰੋਧੀ ਦਲਾਂ ਤੋਂ ਪੁੱਛਿਆ ਜਾਵੇ। ਜੋ ਜਵਾਬ ਨਾ ਦੇਣ ਉਸ ਨੂੰ ਪਿੰਡ ਦੇ ਬਾਹਰ ਕੱਢ ਦੇਣ। ਮਾਨ ਨੇ ਕਿਹਾ ਕਿ ਪੰਜਾਬ 'ਚ ਉਨ੍ਹਾਂ ਦੀ ਸਰਕਾਰ ਨਹੀਂ ਹੈ। ਰੋਜ਼ਗਾਰ ਦੇ ਸਾਧਨ ਸਰਕਾਰ ਨੇ ਮੁਹੱਈਆ ਕਰਵਾਉਣੇ ਹਨ। ਹਸਪਤਾਲਾਂ ਦਾ ਅਕਾਲੀ ਦਲ ਅਤੇ ਕਾਂਗਰਸ ਨੇ ਬੁਰਾ ਹਾਲ ਕਰ ਦਿੱਤਾ ਹੈ। ਆਪ ਨੇ ਦਿੱਲੀ 'ਚ ਸਿਸਟਮ ਨੂੰ ਬਦਲਿਆ ਹੈ। ਲੋਕ ਪੰਜਾਬ 'ਚ 'ਆਪ'ਦੀ ਸਰਕਾਰ ਬਣਾਏ ਤਾਂ ਸਭ ਕੁਝ ਬਦਲ ਜਾਵੇਗਾ।