ਭਗਵੰਤ ਮਾਨ ਨੇ ਸਿਮਰਤ ਖੰਗੂੜਾ ’ਤੇ ਚੁੱਕੇ ਸਵਾਲ, ਪਤੀ ਨੇ ਇੰਝ ਦਿੱਤਾ ਜਵਾਬ
Saturday, Aug 31, 2019 - 04:46 PM (IST)
ਸੰਗਰੂਰ (ਰਾਜੇਸ਼ ਕੋਹਲੀ) : ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਵੱਲੋਂ ਪਤੀ ਦੀ ਗੈਰ-ਹਾਜ਼ਰੀ ਵਿਚ ਲੋਕਾਂ ਨੂੰ ਸਰਕਾਰੀ ਚੈੱਕ ਵੰਡਣ ਦੇ ਮਾਮਲੇ ’ਤੇ ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਦੀ ਸ਼ਿਕਾਇਤ ਪੰਜਾਬ ਸਰਕਾਰ ਨੂੰ ਕਰਨਗੇ। ਮਾਨ ਦਾ ਕਹਿਣਾ ਹੈ ਕਿ ਸਿਮਰਤ ਖੰਗੂੜਾ ਕੋਲ ਕੋਈ ਸੰਵਿਧਾਨਕ ਅਹੁਦਾ ਨਹੀਂ ਹੈ ਅਤੇ ਉਹ ਸਰਕਾਰੀ ਫੰਡ ਨੂੰ ਨਹੀਂ ਵੰਡ ਸਕਦੀ।
ਉਥੇ ਹੀ ਧੂਰੀ ਤੋਂ ਵਿਧਾਇਕ ਦਲਵੀਰ ਗੋਲੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪਿੰਡ ਦੇ ਵਿਕਾਸ ਕਾਰਜਾਂ ਲਈ ਫੰਡ ਜਾਰੀ ਕੀਤਾ ਸੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਉਹ ਵਿਦੇਸ਼ ਵਿਚ ਸਨ। ਇਸ ਲਈ ਉਨ੍ਹਾਂ ਦੀ ਪਤਨੀ ਨੇ ਇਹ ਚੈੱਕ ਵੰਡੇ ਹਨ। ਉਨ੍ਹਾਂ ਕਿਹਾ ਕਿ ਮਾਨ ਤਾਂ ਆਪਣੀ ਪਤਨੀ ਨੂੰ ਤਲਾਕ ਦੇ ਚੁੱਕੇ ਹਨ ਪਰ ਮੈਂ ਆਪਣੀ ਪਤਨੀ ਦਾ ਸਨਮਾਨ ਕਰਦਾ ਹਾਂ। ਇਸ ਲਈ ਉਹ ਮੇਰੀ ਜਗ੍ਹਾ ’ਤੇ ਆ ਜਾ ਸਕਦੀ ਹੈ।
