ਲੁਧਿਆਣਾ : 500 ਸਾਲ ਪੁਰਾਣੇ 'ਸ਼ਿਵ ਮੰਦਰ' 'ਚ ਆਸਥਾ ਦਾ ਹੜ੍ਹ, ਲੱਗੀਆਂ ਲੰਬੀਆਂ ਲਾਈਨਾਂ (ਵੀਡੀਓ)

Friday, Feb 21, 2020 - 11:08 AM (IST)

ਲੁਧਿਆਣਾ (ਨਰਿੰਦਰ) : ਪੂਰੀ ਦੁਨੀਆ 'ਚ ਅੱਜ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਸ਼ਿਵ ਮੰਦਰਾਂ 'ਚ ਸ਼ਰਧਾਲੂਆਂ ਦਾ ਹੜ੍ਹ ਆ ਗਿਆ ਹੈ। ਤੜਕੇ ਸਵੇਰ ਤੋਂ ਹੀ  ਵੱਡੀ ਗਿਣਤੀ 'ਚ ਸ਼ਰਧਾਲੂ ਸ਼ਿਵ ਮੰਦਰਾਂ 'ਚ ਨਤਮਸਤਕ ਹੋ ਰਹੇ ਹਨ।

PunjabKesari

ਸ਼ਿਵਰਾਤਰੀ ਦੇ ਚੱਲਦਿਆਂ ਲੁਧਿਆਣਾ ਦੇ 500 ਸਾਲ ਪੁਰਾਣੇ 'ਸੰਗਲਾ ਸ਼ਿਵਾਲਾ ਮੰਦਰ' ਦੇ ਕਪਾਟ ਦੇਰ ਰਾਤ ਤੋਂ ਹੀ ਖੋਲ੍ਹ ਦਿੱਤੇ ਗਏ ਸਨ। ਸਵੇਰੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਵਲੋਂ ਸ਼ਿਵਜੀ ਦਾ ਜਲ ਅਭਿਸ਼ੇਕ ਕੀਤਾ ਗਿਆ। ਮੰਦਿਰ ਦੇ ਮਹੰਤ ਨੇ ਦੱਸਿਆ ਕਿ ਅੱਜ ਪੂਰਾ ਦਿਨ ਮੰਦਰ 'ਚ ਸ਼ਿਵ ਜੀ ਦੀ ਵਿਸ਼ੇਸ਼ ਪੂਜਾ ਅਰਚਨਾ ਹੋਵੇਗੀ। 'ਸੰਗਲਾ ਸ਼ਿਵਾਲਾ ਮੰਦਰ' ਦੇ ਮਹੰਤ ਨੇ ਦੱਸਿਆ ਕਿ ਇਸ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਹੈ।

PunjabKesari

ਲੱਗਭਗ 500 ਸਾਲ ਪਹਿਲਾਂ ਇਹ ਮੰਦਰ ਸ਼ਹਿਰ ਤੋਂ ਬਾਹਰ ਹੋਇਆ ਕਰਦਾ ਸੀ ਅਤੇ ਉਸ ਵੇਲੇ ਇਸ ਮੰਦਰ ਦੇ ਚਾਰੇ ਪਾਸੇ ਸੰਗਲਾਂ ਹੁੰਦੀਆਂ ਸਨ। ਮੰਦਰ ਦੇ ਮਹੰਤ ਖੁਦ ਨੂੰ ਵੀ ਸੰਗਲਾਂ ਨਾਲ ਬੰਨ੍ਹ ਕੇ ਰੱਖਦਾ ਸਨ, ਇਸ ਕਰਕੇ ਇਸ ਮੰਦਰ ਦਾ ਨਾਂ 'ਸੰਗਲਾ ਸ਼ਿਵਾਲਾ ਮੰਦਰ' ਪਿਆ ਹੈ।


author

Babita

Content Editor

Related News