ਸੰਗਤ ਨਾਲ ਭਰੇ ਟਰੱਕ ਨਾਲ ਵਾਪਰਿਆ ਹਾਦਸਾ

01/17/2020 1:05:49 AM

ਫਤਿਹਗੜ੍ਹ ਸਾਹਿਬ,(ਵਿਪਨ) : ਸਰਿਹੰਦ ਪਟਿਆਲਾ ਰੋਡ ਸੰਗਤ ਨਾਲ ਭਰੇ ਇਕ ਟਰੱਕ ਦੀ ਟੈਂਕਰ ਨਾਲ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਸ਼ਰਧਾਲੂਆਂ ਨਾਲ ਭਰਿਆ ਇਕ ਟਰੱਕ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਵਾਪਸ ਪਟਿਆਲਾ ਵੱਲ ਜਾ ਰਿਹਾ ਸੀ ਕਿ ਇਸ ਦੌਰਾਨ ਟਰੱਕ ਦੀ ਟੈਂਕਰ ਨਾਲ ਟੱਕਰ ਹੋ ਗਈ। ਜਿਸ ਕਾਰਨ ਟਰੱਕ ਡਰਾਈਵਰ ਟਰੱਕ ਦੇ ਕੈਬਿਨ 'ਚ ਫਸ ਗਿਆ, ਜਿਸ ਨੂੰ ਲੋਕਾਂ ਤੇ ਕਰੇਨ ਦੀ ਮੱਦਦ ਨਾਲ ਤਕਰੀਬਨ 2 ਘੰਟੇ ਬਾਅਦ ਬਾਹਰ ਕੱਢਿਆ ਗਿਆ। ਹਾਦਸੇ ਦੌਰਾਨ ਟਰੱਕ 'ਚ ਸਵਾਰ ਸ਼ਰਧਾਲੂਆਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ।  ਮੌਕੇ 'ਤੇ ਪੁੱਜੇ ਸਰਹਿੰਦ ਥਾਣਾ ਮੁਖੀ ਰਜਨੀਸ਼ ਸੂਦ ਨੇ ਦੱਸਿਆ ਕਿ ਹਾਦਸਾ ਪਟਿਆਲਾ ਰੋਡ ਤੇ ਆਦਮਪੁਰ ਕੋਲ ਵਾਪਰਿਆ ਹੈ। ਜਿਸ ਦੌਰਾਨ ਡਰਾਈਵਰ ਟਰੱਕ 'ਚ ਫਸ ਗਿਆ ਸੀ। ਜਿਸ ਕਾਰਨ ਰੋਡ 'ਤੇ ਜਾਮ ਲੱਗ ਗਿਆ। ਟਰੱਕ 'ਚ ਫਸੇ ਡਰਾਈਵਰ ਨੂੰ 2 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਬੜੀ ਮੁਸ਼ਕਲ ਨਾਲ ਲੋਕਾਂ ਤੇ ਕਰੇਨ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ ਤੇ ਹਸਪਤਾਲ ਭੇਜਿਆ ਗਿਆ। ਜਿਸ ਤੋਂ ਬਾਅਦ ਰੋਡ 'ਤੇ ਲੱਗਾ ਜਾਮ ਵੀ ਖੁਲਵਾ ਦਿੱਤਾ ਗਿਆ। 


Related News