ਅੰਮ੍ਰਿਤਸਰ ''ਚ ਗੋਲਡਨ ਗੇਟ ਨੇੜੇ ਝੋਨੇ ਨਾਲ ਭਰਿਆ ਟਰੱਕ ਪਲਟਿਆ
Wednesday, Oct 21, 2026 - 05:58 PM (IST)
ਅੰਮ੍ਰਿਤਸਰ (ਗੁਰਪ੍ਰੀਤ): ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਦਬੁਰਜੀ ਰੋਡ ਦੇ ਉੱਪਰ ਝੋਨੇ ਨਾਲ ਭਰਿਆ ਇਕ ਟਰੱਕ ਪਲਟ ਗਿਆ। ਇਹ ਭਿਆਨਕ ਹਾਦਸਾ ਬੀਤੀ ਦੇਰ ਰਾਤ ਇਕ ਤੇਜ਼ ਰਫ਼ਤਾਰ ਜਾ ਰਹੀ ਗੱਡੀ ਨੂੰ ਬਚਾਉਂਦੇ-ਬਚਾਉਂਦੇ ਵਾਪਰਿਆ। ਇਸ ਹਾਦਸੇ ਵਿਚ ਟਰੱਕ ਚਲਾ ਰਹੇ ਡਰਾਈਵਰ ਅਤੇ ਹੈਲਪਰ ਦੋਵੇਂ ਜ਼ਖ਼ਮੀ ਹੋ ਗਏ। ਹਾਦਸਾ ਵਾਪਰਨ ਤੋਂ ਤੁਰੰਤ ਬਾਅਦ ਮੌਕੇ 'ਤੇ ਮੌਜੂਦ ਰਾਹਗੀਰਾਂ ਵੱਲੋਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ ਇਹ ਟਰੱਕ ਮੰਡੀ ਤੋਂ ਝੋਨਾ ਲੋਡ ਕਰਕੇ ਮੋਗਾ ਵੱਲ ਲੈ ਕੇ ਜਾਇਆ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਟਰੱਕ ਦੀ ਰਾਖੀ ਕਰ ਰਹੇ ਬਜ਼ੁਰਗ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਘਟਨਾ ਬਾਰੇ ਪਤਾ ਲੱਗਾ, ਤਾਂ ਉਹ ਅੰਮ੍ਰਿਤਸਰ ਪਹੁੰਚੇ ਤੇ ਹੁਣ ਉਹ ਟਰੱਕ ਦੀ ਰਾਖੀ ਲਈ ਇੱਥੇ ਮੌਜੂਦ ਹਨ।
