ਸਮਰਾ ਚੌਕ ’ਚ ਬੱਸ ਸਟੈਂਡ ਵੱਲ ਮੋੜਦਿਅਾਂ ਵਪਾਰੀ ਦੀ ਸਕਾਰਪੀਓ ਪਲਟੀ
Friday, Jul 27, 2018 - 06:12 AM (IST)
ਜਲੰਧਰ, (ਵਰੁਣ)- ਸਮਰਾ ਚੌਕ ’ਚ ਵੀਰਵਾਰ ਦੇਰ ਰਾਤ 12.40 ਵਜੇ ਇਕ ਸਕਾਰਪੀਓ ਗੱਡੀ ਮੋੜ ਕੱਟਦਿਅਾਂ ਪਲਟ ਗਈ। ਸਕਾਰਪੀਓ ਗੱਡੀ ਪਹਿਲਾਂ ਡਿਵਾਈਡਰ ਨਾਲ ਟਕਰਾਈ, ਜਿਸ ਤੋਂ ਬਾਅਦ ਪਲਟੀ ਖਾ ਕੇ ਕਾਫੀ ਦੂਰ ਤੱਕ ਘਸੀਟਦੀ ਚਲੀ ਗਈ। ਹਾਦਸੇ ’ਚ ਚਾਲਕ ਵਪਾਰੀ ਤਾਂ ਵਾਲ-ਵਾਲ ਬਚ ਗਿਆ। ਪੁਲਸ ਦਾ ਦਾਅਵਾ ਹੈ ਕਿ ਵਪਾਰੀ ਨੇ ਸ਼ਰਾਬ ਨਹੀਂ ਪੀਤੀ ਸੀ।
ਜਾਣਕਾਰੀ ਅਨੁਸਾਰ ਅਟਵਾਲ ਹਾਊਸ ਦੇ ਰਹਿਣ ਵਾਲੇ ਪੁਨੀਤ ਮਦਾਨ ਆਪਣੀ ਸਕਾਰਪੀਓ ਗੱਡੀ ’ਚ ਸਵਾਰ ਹੋ ਕੇ ਬੀ. ਐੱਮ. ਸੀ. ਚੌਕ ਤੋਂ ਕੂਲ ਰੋਡ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਸਮਰਾ ਚੌਕ ’ਚ ਪਹੁੰਚੇ ਤਾਂ ਬੱਸ ਸਟੈਂਡ ਵੱਲ ਮੁੜਨ ਲਈ ਉਸ ਨੇ ਜਿਵੇਂ ਹੀ ਮੋੜ ਕਟਿਆ ਤਾਂ ਕਾਰ ਤੇਜ਼ ਰਫਤਾਰ ਹੋਣ ਕਾਰਨ ਡਿਵਾਈਡਰ ਨਾਲ ਟਕਰਾਈ ਤੇ ਬਾਅਦ ’ਚ ਪਲਟ ਗਈ। ਉਥੇ ਮੌਜੂਦ ਲੋਕਾਂ ਨੇ ਵਪਾਰੀ ਪੁਨੀਤ ਨੂੰ ਬਾਹਰ ਕੱਢਿਆ ਤੇ ਪੁਲਸ
ਨੂੰ ਸੂਚਨਾ ਦਿੱਤੀ।
