ਸੈਮ ਪਿਤ੍ਰੋਦਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਨੇ ਸਿੱਖਾਂ ਪ੍ਰਤੀ ਮਾਨਸਿਕਤਾ ਨਹੀਂ ਬਦਲੀ : ਸਿਰਸਾ

05/09/2019 8:34:14 PM

ਜਲੰਧਰ,(ਵੈਬ ਡੈਸਕ): ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਸੈਮ ਪਿਤ੍ਰੋਦਾ ਦੇ 1984 ਦੇ ਮਾਮਲੇ 'ਤੇ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਨ ਦੀ ਨਿੰਦਾ ਕੀਤਾ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਦੰਗਿਆਂ ਦੇ 35 ਸਾਲ ਬਾਅਦ ਵੀ ਕਾਂਗਰਸ ਨੇ ਅੱਜ ਫਿਰ ਤੋਂ ਦੱਸ ਦਿੱਤਾ ਹੈ ਕਿ ਉਸ ਦੀ ਮਾਨਸਿਕਤਾ ਸਿੱਖਾਂ ਦੇ ਪ੍ਰਤੀ ਬਦਲੀ ਨਹੀਂ ਹੈ ਤੇ ਉਹ ਹੀ ਜ਼ਹਿਰ ਹੈ। ਅੱਜ ਵੀ ਉਹ ਸਾਨੂੰ ਨਾ ਹੀ ਇਨਸਾਫ ਦੇਣਾ ਚਾਹੁੰਦੇ ਹਨ ਨਾ ਹੀ ਸਾਡੇ ਪ੍ਰਤੀ ਉਨ੍ਹਾਂ ਦੇ ਮਨ 'ਚ ਕੋਈ ਦਯਾ ਹੈ। ਸਿਰਸਾ ਨੇ ਕਿਹਾ ਕਿ ਸੈਮ ਪਿਤ੍ਰੋਦਾ ਵਲੋਂ 1984 ਦੇ ਮਾਮਲੇ 'ਤੇ ਘਟੀਆਂ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਜਿਸ 'ਚ ਉਨ੍ਹਾਂ ਕਿਹਾ ਕਿ '84 'ਚ ਹੋਇਆ ਤਾਂ ਕੀ ਕਰੀਏ, ਹੋਇਆ ਤਾਂ ਹੋਇਆ। 
ਸੈਮ ਪਿਤ੍ਰੋਦਾ ਦੇ ਇਸ ਬਿਆਨ 'ਤੇ ਬੋਲਦੇ ਹੋਏ ਸਿਰਸਾ ਨੇ ਕਿਹਾ ਕਿ ਸੈਮ ਪਿਤ੍ਰੋਦਾ ਦੇ ਪਰਿਵਾਰ ਦਾ ਕੋਈ ਮੈਂਬਰ 1984 'ਚ ਮਾਰਿਆ ਨਹੀਂ ਗਿਆ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਕਦੇ ਨਹੀਂ ਭੁੱਲਦੇ ਤੇ ਨਾ ਹੀ ਇੰਦਰਾ ਗਾਂਧੀ ਕਦੇ ਭੁੱਲਦੇ ਹਨ। ਕਦੇ ਸੈਮ ਪਿਤ੍ਰੋਦਾ ਨੂੰ ਇਹ ਪੁੱਛ ਕੇ ਦੇਖੋਂ, ਜੋ ਕਹਿੰਦਾ ਹੈ ਕਿ 1984 'ਚ ਕੀ ਹੋਇਆ, ਜੋ ਹੋਇਆ ਸੋ ਹੋਇਆ। ਸਿਰਸਾ ਨੇ ਕਿਹਾ ਕਿ 1984 'ਚ 6000 ਲੋਕਾਂ ਦਾ ਕਤਲੇਆਮ ਹੋਇਆ। ਸਾਡੀਆਂ ਭੈਣਾਂ-ਬੇਟੀਆਂ ਦੀ ਇੱਜਤ ਲੁੱਟੀ ਗਈ ਸੀ। ਅੱਜ ਵੀ ਇਨ੍ਹਾਂ ਦੀ ਮਾਨਸਿਕਤਾ ਨਹੀਂ ਬਦਲੀ। ਉਨ੍ਹਾਂ ਕਾਂਗਰਸ 'ਤੇ ਵਰਦੇ ਹੋਏ ਕਿਹਾ ਕਿ ਤੁਸੀਂ ਸਾਨੂੰ ਇਨਸਾਫ ਦੇਣ ਦੀ ਗੱਲ ਕਰਦੇ ਸੀ ਪਰ ਤੁਸੀਂ ਸਾਡੇ ਕਾਤਲ ਸੱਜਣ ਕੁਮਾਰ ਜਗਦੀਸ਼ ਟਾਈਟਲਰ ਜਿਹੇ ਲੋਕਾਂ ਨੂੰ ਗਲੇ ਲਗਾ ਕੇ ਰੱਖਿਆ ਹੈ। ਸਿਰਸਾ ਨੇ ਕਿਹਾ ਕਿ ਅਸੀਂ ਬਾਰ- ਬਾਰ ਦੇਸ਼ ਨੂੰ ਇਹ ਯਾਦ ਕਰਾਉਂਦੇ ਆ ਰਹੇ ਸੀ ਕਿ ਇਨ੍ਹਾਂ ਦੀ ਮਾਨਸਿਕਤਾ ਦੇ ਅੰਦਰ ਅੱਜ ਵੀ ਸਿੱਖਾਂ ਦੇ ਪ੍ਰਤੀ ਜ਼ਹਿਰ ਹੈ। ਗਾਂਧੀ ਪਰਿਵਾਰ ਅੰਦਰ ਸਿੱਖਾਂ ਪ੍ਰਤੀ ਜਿੰਨੀ ਜ਼ਹਿਰ ਹੈ, ਜਿੰਨੀ ਨਫਰਤ ਹੈ ਉਸ ਨੂੰ ਸੈਮ ਪਿਤ੍ਰੋਦਾ ਨੇ ਟੀ. ਵੀ. ਚੈਨਲ 'ਤੇ ਆ ਕੇ ਅੱਜ ਸਪੱਸ਼ਟ ਕਰ ਦਿੱਤਾ।


Related News