ਜਲੰਧਰ : ਸਲਿਲ ਮਹੇਂਦਰੂ ਖ਼ੁਦਕੁਸ਼ੀ ਮਾਮਲੇ ਦੀ ਫੋਰੈਂਸਿਕ ਰਿਪੋਰਟ ਆਈ ਸਾਹਮਣੇ, ਹੋਏ ਕਈ ਖੁਲਾਸੇ

Thursday, Jul 23, 2020 - 11:29 PM (IST)

ਜਲੰਧਰ : ਸਲਿਲ ਮਹੇਂਦਰੂ ਖ਼ੁਦਕੁਸ਼ੀ ਮਾਮਲੇ ਦੀ ਫੋਰੈਂਸਿਕ ਰਿਪੋਰਟ ਆਈ ਸਾਹਮਣੇ, ਹੋਏ ਕਈ ਖੁਲਾਸੇ

ਜਲੰਧਰ (ਕਮਲੇਸ਼)— ਚਰਨਜੀਤਪੁਰਾ ਨਾਲ ਲੱਗਦੇ ਮਹੇਂਦਰੂ ਮੁਹੱਲੇ 'ਚ ਪ੍ਰਵੀਨ ਕੈਂਡਲ ਵਰਕਰਸ ਦੇ ਮਾਲਕ ਰਾਜੇਸ਼ ਕੁਮਾਰ ਰਾਜਾ ਦੇ 24 ਸਾਲਾ ਬੇਟੇ ਨੇ ਸਲਿਲ ਮਹੇਂਦਰੂ ਨੇ 2 ਜੁਲਾਈ ਨੂੰ ਖ਼ੁਦਕੁਸ਼ੀ ਕਰ ਲਈ ਸੀ। ਇਸ ਮਾਮਲੇ 'ਚ 18 ਦਿਨਾਂ ਬਾਅਦ ਸੁਸਾਈਡ ਨੋਟ ਦੀ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਆਸਟ੍ਰੇਲੀਆ 'ਚ ਰਹਿ ਰਹੀ ਪ੍ਰੇਮਿਕਾ ਅਮਨਦੀਪ ਕੌਰ ਉਰਫ ਐੱਮੀ, ਉਸ ਦੇ ਪਿਤਾ ਰਵਿੰਦਰ ਸਿੰਘ, ਮਾਂ ਜਸਵਿੰਦਰ ਕੌਰ ਅਤੇ ਭਰਾ ਕਵਲਜੀਤ ਸਿੰਘ 'ਤੇ ਹੱਤਿਆ ਲਈ ਉਕਸਾਉਣ (ਆਈ. ਪੀ. ਸੀ. 306) ਅਤੇ ਆਈ. ਪੀ. ਸੀ. 34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਥੇ ਹੀ ਇਸ ਮਾਮਲੇ 'ਚ ਥਾਣਾ ਨੰਬਰ-2 ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਨੇ ਦੱਸਿਆ ਕਿ ਸਾਰੇ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਹੇ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari
ਦੱਸ ਦੇਈਏ ਕਿ 2 ਜੁਲਾਈ ਨੂੰ ਸਲਿਲ ਨੇ ਆਪਣੇ ਕਮਰੇ 'ਚ ਖ਼ੁਦਕੁਸ਼ੀ ਕੀਤੀ ਸੀ ਪਰ ਕ੍ਰਾਈਮ ਸੀਨ ਤੋਂ ਕਿਸੇ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਪੁਲਸ ਨੂੰ ਨਹੀਂ ਮਿਲਿਆ ਸੀ। ਜਦੋਂ 3 ਜੁਲਾਈ ਨੂੰ ਸਲਿਲ ਦੇ ਅੰਤਿਮ ਸੰਸਕਾਰ ਹੋਣ ਤੋਂ ਬਾਅਦ ਜਦੋਂ ਕਮਰੇ 'ਚ ਪਏ ਕਾਗਜ਼ਾਤ ਖੰਗਾਲੇ ਤਾਂ ਉਸ ਦੇ ਕਮਰੇ 'ਚ ਬਣੀ ਖਿੜਕੀ ਦੇ ਕੋਲ ਪਈ ਕਾਪੀ 'ਚੋਂ ਇਕ ਸੁਸਾਈਡ ਨੋਟ ਮਿਲਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਦੋਂ ਸੁਸਾਈਡ ਨੋਟ ਮਿਲਿਆ ਤਾਂ ਉਹ ਤੁਰੰਤ ਉਸ ਨੂੰ ਲੈ ਕੇ ਥਾਣਾ ਨੰਬਰ 2 ਦੀ ਪੁਲਸ ਦੇ ਕੋਲ ਪਹੁੰਚੇ ਸਨ। ਸੁਸਾਈਡ ਨੋਟ ਨੂੰ ਕਬਜ਼ੇ 'ਚ ਲੈ ਕੇ ਫੋਰੈਂਸਿਕ ਲਈ ਭੇਜਿਆ ਗਿਆ ਸੀ।

ਦੋਸਤ ਦੇ ਵਾਰ-ਵਾਰ ਫੋਨ ਕਰਨ 'ਤੇ ਵੀ ਨਹੀਂ ਸੀ ਚੁੱਕਿਆ ਫੋਨ
ਦੱਸਣਯੋਗ ਹੈ ਕਿ 2 ਜੁਲਾਈ ਨੂੰ ਸਲਿਲ ਆਪਣੇ ਕਮਰੇ 'ਚ ਸ਼ਾਮ ਕਰੀਬ 4 ਵਜੇ ਗਿਆ ਸੀ। ਕਰੀਬ ਸਾਢੇ 5 ਵਜੇ ਜਦੋਂ ਉਸ ਦਾ ਦੋਸਤ ਉਸ ਨੂੰ ਵਾਰ-ਵਾਰ ਫੋਨ ਕਰ ਰਿਹਾ ਸੀ ਤਾਂ ਉਹ ਫੋਨ ਨਹੀਂ ਚੁੱਕ ਰਿਹਾ ਸੀ। ਜਦੋਂ ਉਸ ਦਾ ਦੋਸਤ ਉਸ ਦੇ ਘਰ ਪਹੁੰਚਿਆ ਸੀ ਤਾਂ ਵੇਖਿਆ ਕਿ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਸੁਸਾਈਡ ਨੋਟ ਪਹਿਲਾਂ ਫੋਨ 'ਤੇ ਕੀਤਾ ਟਾਈਪ, ਫਿਰ ਪੇਜ਼ 'ਤੇ ਲਿਖਿਆ
ਜ਼ਿਕਰਯੋਗ ਹੈ ਕਿ ਸਲਿਲ ਦੇ ਪਰਿਵਾਰ ਨੇ ਦੱਸਿਆ ਕਿ ਸਲਿਲ ਦੇ ਕੋਲ ਦੋ ਫੋਨ ਸਨ ਅਤੇ ਦੋਹਾਂ 'ਚ ਵਟਸਐਪ ਚਲਦਾ ਸੀ। ਦੁਪਹਿਰ ਕਰੀਬ ਤਿੰਨ ਵਜੇ ਸਲਿਲ ਨੇ ਇਕ ਫੋਨ 'ਚ ਸੁਸਾਈਡ ਨੋਟ ਲਿਖਿਆ ਅਤੇ ਉਸ ਨੂੰ ਆਪਣੇ ਦੂਜੇ ਨੰਬਰ 'ਤੇ ਵਟਸਐਪ ਵੀ ਕੀਤਾ ਸੀ। ਉਸ ਦੇ ਬਾਅਦ ਸਲਿਲ ਨੇ ਇਕ ਪੇਜ਼ 'ਤੇ ਸੁਸਾਈਡ ਨੋਟ ਲਿਖਿਆ ਅਤੇ ਕੁਝ ਦੇਰ ਬਾਅਦ ਉਸ ਨੇ ਖੁਦਕੁਸ਼ੀ ਕਰ ਲਈ।

PunjabKesari

ਸੁਸਾਈਡ ਨੋਟ ਜ਼ਰੀਏ ਖੁੱਲ੍ਹਿਆ ਸੀ ਇਹ ਰਾਜ਼
ਸੁਸਾਈਡ ਨੋਟ 'ਚ ਸਲਿਲ ਨੇ ਲੜਕੀ, ਉਸ ਦੀ ਮਾਂ, ਪਿਤਾ ਅਤੇ ਭਰਾ ਨੂੰ ਦੋਸ਼ੀ ਦੱਸਿਆ ਹੈ। ਉਸ ਨੇ ਲਿਖਿਆ, ''ਮੈਂ ਸਲਿਲ ਮਹੇਂਦਰੂ ਆਪਣੀ ਪਤਨੀ ਤੋਂ ਬਹੁਤ ਤੰਗ ਆ ਕੇ ਖ਼ੁਦਕੁਸ਼ੀ ਕਰਨ ਲੱਗਾ ਹਾਂ। ਮੇਰੀ ਅਮਨਦੀਪ ਕੌਰ ਨੇ ਮੇਰੇ ਨਾਲ 3 ਰਿਲੇਸ਼ਨ ਰੱਖ ਕੇ ਸਾਰਾ ਕੰਮ ਕੀਤਾ, ਜਿੰਨਾ ਮੈਂ ਆਪਣਾ ਪੈਸਾ ਜੋੜਿਆ ਸੀ, ਉਸ 'ਚੋਂ ਚਾਰ ਲੱਖ ਰੁਪਏ ਇਨ੍ਹਾਂ ਨੇ ਮੰਗ ਲਏ, ਮੈਂ ਦੇ ਦਿੱਤੇ। ਇਸ ਨੇ ਬਾਹਰ ਜਾ ਕੇ ਮੈਨੂੰ ਬਲਾਕ ਕਰ ਦਿੱਤਾ। ਇਸ ਦੀ ਮਾਤਾ ਜਸਵਿੰਦਰ ਕੌਰ, ਪਿਤਾ ਰਵਿੰਦਰ ਸਿੰਘ ਸੋਢੀ, ਭਰਾ ਕਵਲਜੀਤ ਸਿੰਘ ਨੇ ਮੈਨੂੰ ਝੂਠ ਬੋਲ-ਬੋਲ ਕੇ ਸਮਾਂ ਕੱਢਿਆ ਕਿ ਅਸੀਂ ਤੈਨੂੰ ਕੁੜੀ ਕੋਲ ਭੇਜ ਦੇਵਾਂਗੇ ਅਤੇ ਇਸ ਦੇ ਭਰਾ ਨੇ ਪੈਸੇ ਦਾ ਜ਼ੋਰ ਵਿਖਾ ਕੇ ਬੋਲਿਆ ਕਿ ਅਸੀਂ ਪੈਸਾ ਲੈ ਕੇ ਤੈਨੂੰ ਚੱਕ ਦੇਣਾ। ਇਨ੍ਹਾਂ ਨੇ ਮੈਨੂੰ ਹਰਾਸਮੈਂਟ ਕੀਤਾ। ਮੈਂ ਹੁਣ ਆਪਣੀ ਹਿੰਮਤ ਹਾਰ ਗਿਆ ਅਤੇ ਮੈਨੂੰ ਹੁਣ ਇਹ ਕਦਮ ਚੁੱਕਣ 'ਤੇ ਮਜਬੂਰ ਕਰ ਦਿੱਤਾ। ਮੈਨੂੰ ਇਨਸਾਫ ਚਾਹੀਦਾ ਹੈ।''

PunjabKesari

ਧਾਰਮਿਕ ਸੁਭਾਅ ਦਾ ਸੀ ਸਲਿਲ  
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਲਿਲ ਧਾਰਮਿਕ ਸੁਭਾਅ ਦਾ ਮੁੰਡਾ ਸੀ। ਉਸ ਨੂੰ ਜਦੋਂ ਤਣਾਅ ਹੁੰਦਾ ਸੀ ਤਾਂ ਉਹ ਕਮਰੇ 'ਚ ਪਈ ਕਾਪੀ 'ਚ ਰਾਮ-ਰਾਮ ਲਿਖਦਾ ਸੀ। ਉਨ੍ਹਾਂ ਦੱਸਿਆ ਕਿ ਸੁਸਾਈਡ ਨੋਟ ਵੀ ਉਸ ਨੇ ਉਸੇ ਕਾਪੀ 'ਚ ਲਿਖਿਆ ਸੀ। ਉਸ ਨੇ ਕਾਪੀ ਦੇ ਆਖਰੀ ਪੇਜ਼ 'ਤੇ ਸੁਸਾਈਡ ਨੋਟ ਲਿਖਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਨਕੋਦਰ ਦੇ ਪਿੰਡ ਸਿੱਧਵਾਂ ਸਟੇਸ਼ਨ 'ਚ ਸਥਿਤ ਗੁਰਦੁਆਰਾ ਸਿੰਘ ਸਭਾ 'ਚ 17 ਦਸੰਬਰ 2019 ਨੂੰ ਵਿਆਹ ਕਰਵਾਇਆ ਸੀ। ਵਿਆਹ 'ਚ ਲੜਕੀ ਦੀ ਮਾਂ ਅਤੇ ਸਲਿਲ ਦਾ ਪੂਰਾ ਪਰਿਵਾਰ ਮੌਜੂਦ ਸੀ। ਸਲਿਲ ਦੇ ਪਰਿਵਾਰ ਨੇ ਉਸ ਦੀ ਵੀਡੀਓ ਅਤੇ ਫੋਟੋ, ਮੈਰਿਜ ਸਰਟੀਫਿਕੇਟ ਵੀ ਦਿਖਾਇਆ। ਵਿਆਹ ਦੀ ਵੀਡੀਓ 'ਚ ਲੜਕੀ ਦੀ ਮਾਂ ਵੀ ਨਜ਼ਰ ਆ ਰਹੀ ਹੈ।


author

shivani attri

Content Editor

Related News