ਸੇਲ ਟੈਕਸ ਵਿਭਾਗ ਵੱਲੋਂ 2 ਪਲਾਈਵੁੱਡ ਯੂਨਿਟਾਂ ’ਤੇ ਛਾਪੇਮਾਰੀ, ਦਸਤਾਵੇਜ਼ ਕੀਤੇ ਜ਼ਬਤ
Thursday, May 05, 2022 - 09:24 PM (IST)
ਜਗਰਾਓਂ (ਮਾਲਵਾ)-ਟੈਕਸ ਕਮਿਸ਼ਨਰ ਪੰਜਾਬ ਕਮਲ ਕਿਸ਼ੋਰ ਯਾਦਵ ਦੀਆਂ ਹਦਾਇਤਾਂ ਅਨੁਸਾਰ ਅਤੇ ਡੀ. ਸੀ. ਐੱਸ. ਟੀ. ਲੁਧਿਆਣਾ ਡਵੀਜ਼ਨ ਡਾ. ਰਣਧੀਰ ਕੌਰ ਅਤੇ ਏ. ਸੀ. ਐੱਸ. ਟੀ. ਲੁਧਿਆਣਾ-2 ਸ਼ਾਇਨੀ ਸਿੰਘ ਦੀ ਯੋਗ ਅਗਵਾਈ ’ਚ ਐੱਸ. ਟੀ. ਓਜ਼ ਅਸ਼ੋਕ ਬਾਲੀ, ਰੁਦਰਮਣੀ ਸ਼ਰਮਾ, ਧਰਮਿੰਦਰ ਕੁਮਾਰ, ਰਿਤੂਰਾਜ ਸਿੰਘ ਨੇ 2 ਪਲਾਈਵੁੱਡ ਨਿਰਮਾਣ ਯੂਨਿਟਾਂ ਦਾ ਨਿਰੀਖਣ ਕੀਤਾ। ਅਧਿਕਾਰੀਆਂ ਨੇ ਕਾਰਵਾਈ ਦੌਰਾਨ ਸਬੰਧਤ ਦਸਤਾਵੇਜ਼ ਜ਼ਬਤ ਕਰ ਲਏ।
ਇਹ ਵੀ ਪੜ੍ਹੋ :- ਕੋਰੋਨਾ ਜਾਂ ਸਿਹਤ ਸੇਵਾਵਾਂ 'ਤੇ ਇਸ ਦੇ ਅਸਰ ਕਾਰਨ ਕਰੀਬ 1.5 ਕਰੋੜ ਲੋਕਾਂ ਦੀ ਹੋਈ ਮੌਤ : WHO
ਇਹ ਸਮੁੱਚੀ ਕਾਰਵਾਈ ਪੰਜਾਬ ਜੀ. ਐੱਸ. ਟੀ. ਐਕਟ 2017 ਦੇ ਨਿਯਮਾਂ ਅਧੀਨ ਅਮਲ ਵਿਚ ਲਿਆਂਦੀ ਗਈ। ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਟੈਕਸ ਚੋਰੀ ਵਿਰੁੱਧ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਦੇ ਮੱਦੇਨਜ਼ਰ ਕੀਤੀ ਗਈ। ਇਸ ਸਬੰਧੀ ਅਸ਼ੋਕ ਕੁਮਾਰ ਬਾਲੀ, ਈ. ਟੀ. ਓ. ਜਗਰਾਓਂ ਨੇ ਦੱਸਿਆ ਕਿ ਸਰਕਾਰ ਦੀ ਟੈਕਸ ਚੋਰੀ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਅਧੀਨ ਆਉਣ ਵਾਲੇ ਕੁਝ ਦਿਨਾਂ ਵਿਚ ਟੈਕਸ ਚੋਰੀ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚੈਕਿੰਗਾਂ ਲਗਾਤਾਰ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ :- ਕੋਰੋਨਾ ਦੇ ਪਿਛਲੇ ਵੇਰੀਐਂਟਾਂ ਦੀ ਤਰ੍ਹਾਂ ਗੰਭੀਰ ਹੋ ਸਕਦੈ ਓਮੀਕ੍ਰੋਨ : ਅਧਿਐਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ