ਮਿਸ਼ਨ ਉਡਾਣ ਦੇ ਤਹਿਤ ਲੁਧਿਆਣਾ-ਦਿੱਲੀ ਨੂੰ ਜ਼ਬਰਦਸਤ ਹੁੰਗਾਰਾ

10/01/2017 9:20:35 AM

ਲੁਧਿਆਣਾ (ਬਹਿਲ)-ਮਿਸ਼ਨ ਉਡਾਣ ਦੇ ਤਹਿਤ ਸਾਹਨੇਵਾਲ ਏਅਰਪੋਰਟ ਤੋਂ ਕਰੀਬ 3 ਸਾਲ ਦੇ ਅੰਤਰਾਲ ਦੇ ਬਾਅਦ 2 ਸਤੰਬਰ ਤੋਂ ਸ਼ੁਰੂ ਹੋਈ ਹੈ। ਹਫਤੇ ਦੇ ਹਰ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਲੁਧਿਆਣਾ ਤੋਂ ਦਿੱਲੀ ਦੀ ਉਡਾਣ ਦਾ ਅੱਜ ਮਹੀਨੇ ਦਾ ਅੰਤਮ ਦਿਨ ਸੀ। ਦੇਸ਼ ਦੇ ਪ੍ਰੰਪਰਿਕ ਦੁਸਹਿਰੇ ਦੇ ਤਿਉਹਾਰ ਦੇ ਦਿਨ ਵੀ ਪੈਸੰਜਰ ਲੋਡ ਲਗਭਗ ਫੁਲ ਰਿਹਾ। ਦਿੱਲੀ ਤੋਂ 70 ਸੀਟਰ ਏਅਰਕਰਾਫਟ ਆਪਣੇ ਨਿਸ਼ਚਿਤ ਸਮੇਂ 'ਤੇ 65 ਯਾਤਰੀਆਂ ਦੇ ਨਾਲ ਸਾਹਨੇਵਾਲ ਏਅਰਪੋਰਟ 'ਤੇ ਲੈਂਡ ਹੋਇਆ ਅਤੇ ਲੁਧਿਆਣਾ ਤੋਂ 64 ਪੈਸੰਜਰਾਂ ਨੂੰ ਲੈ ਕੇ ਇਸ ਜਹਾਜ਼ ਨੇ ਦਿੱਲੀ ਲਈ ਉਡਾਣ ਭਰੀ। ਸਾਹਨੇਵਾਲ ਏਅਰਪੋਰਟ ਟਰਮੀਨਲ ਦੇ ਇੰਚਾਰਜ ਮਹੇਸ਼ ਬੱਬਰ ਨੇ ਸਤੰਬਰ ਮਹੀਨੇ ਦੀਆਂ ਕੁਲ 17 ਫਲਾਈਟਾਂ ਦੇ ਅੰਕੜੇ ਪੇਸ਼ ਕਰਦੇ ਹੋਏ ਦੱਸਿਆ ਕਿ ਅਲਾਇੰਸ ਏਅਰ ਦੇ 70 ਸੀਟਰ ਏਅਰ ਕਰਾਫਟ 'ਚ ਲੁਧਿਆਣਾ ਤੋਂ ਦਿੱਲੀ ਦੇ ਲਈ 2 ਸਤੰਬਰ ਤੋਂ 30 ਸਤੰਬਰ ਤਕ 1036 ਯਾਤਰੀਆਂ ਨੇ ਉਡਾਣ ਭਰੀ ਹੈ। ਜਦਕਿ ਦਿੱਲੀ ਤੋਂ ਲੁਧਿਆਣਾ ਦੇ ਲਈ 951 ਪੈਸੰਜਰ ਲੈਂਡ ਹੋਏ। ਜੋ ਕਿ ਫਲਾਈਟ ਸ਼ੁਰੂ ਹੋਣ ਦੇ ਪਹਿਲੇ ਮਹੀਨੇ 'ਚ ਇਕ ਰਿਕਾਰਡ ਹੈ।
ਸਾਹਨੇਵਾਲ ਏਅਰਪੋਰਟ ਆਧੁਨਿਕ ਫਰਨੀਚਰ ਨਾਲ ਸਜਾਇਆ ਜਾਵੇਗਾ
ਅਲਾਇੰਸ ਏਅਰ ਦੇ ਏਅਰਪੋਰਟ ਦੇ ਮੈਨੇਜਰ ਸੁਖਦੇਵ ਸਿੰਘ ਨੇ ਲੁਧਿਆਣਾ ਤੋਂ ਦਿੱਲੀ ਦੇ ਲਈ ਪਹਿਲੇ ਮਹੀਨੇ ਪੈਸੰਜਰ ਲੋਡ ਕਰੀਬ 90 ਫੀਸਦੀ ਅਤੇ ਦਿੱਲੀ ਤੋਂ ਲੁਧਿਆਣਾ ਦੇ ਲਈ ਪੈਸੰਜਰ ਲੋਡ 80 ਫੀਸਦੀ ਹੋਣ 'ਤੇ ਪ੍ਰਸੰਨਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਕਾਰੋਬਾਰੀਆਂ ਦਾ ਫਲਾਈਟ ਨੂੰ ਸਫਲ ਬਣਾਉਣ 'ਚ ਵੱਡਾ ਯੋਗਦਾਨ ਹੈ। ਹੁਣ ਯਾਤਰੀਆਂ ਦੀ ਸੁਵਿਧਾ ਦੇ ਮੱਦੇਨਜ਼ਰ ਜਲਦੀ ਹੀ ਏਅਰਪੋਰਟ ਆਧੁਨਿਕ ਫਰਨੀਚਰ ਨਾਲ ਸਜਾਇਆ ਜਾਵੇਗਾ। 

 

ਤਰੀਕ ਲੁਧਿਆਣਾ ਤੋਂ ਦਿੱਲੀ ਦਿੱਲੀ ਤੋਂ ਲੁਧਿਆਣਾ 
2 ਸਤੰਬਰ  47 41
4 ਸਤੰਬਰ  40 31
5 ਸਤੰਬਰ 55 42
7 ਸਤੰਬਰ 68 58 58
9 ਸਤੰਬਰ 65 56
11 ਸਤੰਬਰ 68 48
12 ਸਤੰਬਰ 64 59
16 ਸਤੰਬਰ 61 63
18 ਸਤੰਬਰ 66 57
19 ਸਤੰਬਰ 64 65
21 ਸਤੰਬਰ 61 62
23 ਸਤੰਬਰ 61 60
25 ਸਤੰਬਰ 58 60
26 ਸਤੰਬਰ 66 64
28 ਸਤੰਬਰ 61 57
30 ਸਤੰਬਰ 64 65
ਕੁਲ 1036 951

 


Related News