ਦੁਕਾਨ ''ਚ ਵਿਅਕਤੀ ਨੇ ਕੀਟਨਾਸ਼ਕ ਪੀ ਕੇ ਕੀਤੀ ਖ਼ੁਦਕੁਸ਼ੀ

Saturday, Aug 15, 2020 - 05:09 PM (IST)

ਦੁਕਾਨ ''ਚ ਵਿਅਕਤੀ ਨੇ ਕੀਟਨਾਸ਼ਕ ਪੀ ਕੇ ਕੀਤੀ ਖ਼ੁਦਕੁਸ਼ੀ

ਸਾਦਿਕ (ਪਰਮਜੀਤ) : ਸਾਦਿਕ ਵਿਖੇ ਇਕ ਦੁਕਾਨਦਾਰ ਦੇ ਪਿਤਾ ਵਲੋਂ ਦੁਕਾਨ 'ਚ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਸੂਏ 'ਤੇ ਨਹਾ ਰਹੇ ਬੱਚਿਆਂ 'ਤੇ ਪੁਲਸ ਨੇ ਢਾਹਿਆ ਤਸ਼ਦੱਦ, ਵੀਡੀਓ ਵਾਇਰਲ

ਪ੍ਰਾਪਤ ਜਾਣਕਾਰੀ ਅਨੁਸਾਰ ਭਜਨ ਸਿੰਘ (55) ਪੁੱਤਰ ਜੱਗਾ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਆਪਣੇ ਪਰਿਵਾਰ ਨਾਲ ਕੁਝ ਸਮਾਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਕੋਲ ਪਿੰਡ ਜਨੇਰੀਆਂ ਆ ਕੇ ਰਹਿਣ ਲੱਗ ਪਿਆ। ਬੀਤੀ ਕੱਲ੍ਹ ਉਸ ਦਾ ਮੁੰਡਾ ਜੋ ਕਿ ਵਾਲ ਕੱਟਣ ਦਾ ਕੰਮ ਕਰਦਾ ਹੈ, ਬਾਹਰ ਚਲਾ ਗਿਆ ਤੇ ਭਜਨ ਸਿੰਘ ਨੇ ਦੁਕਾਨ ਖੋਲ੍ਹ ਲਈ। ਦੁਪਹਿਰ ਸਮੇਂ ਉਸ ਨੇ ਦੁਕਾਨ ਦੇ ਅੰਦਰ ਹੀ ਕੀਟਨਾਸ਼ਕ ਪੀ ਲਈ।

ਇਹ ਵੀ ਪੜ੍ਹੋਂ :  ਹੈਵਾਨੀਅਤ : ਵਿਆਹ ਕਰਵਾ 8 ਸਾਲ ਕੀਤਾ ਜਬਰ-ਜ਼ਿਨਾਹ, ਕੁੱਖ 'ਚ ਬੱਚੇ ਨੂੰ ਵੀ ਮਾਰ ਸੁੱਟਿਆ

ਇਸ ਦੌਰਾਨ ਜਦੋਂ ਉਹ ਤੜਫ਼ ਰਿਹਾ ਸੀ ਤਾਂ ਨੇੜਲੇ ਦੁਕਾਨਦਾਰਾਂ ਨੇ ਅੰਦਰ ਜਾ ਕੇ ਦੇਖਿਆ ਕਿ ਉਸ ਦੇ ਕੋਲ ਕੀਟਨਾਸ਼ਕ ਦੀ ਬੋਤਲ ਪਈ ਸੀ ਤੇ ਉਸ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਸਥਾਨਕ ਡਾਕਟਰ ਨੂੰ ਬੁਲਾਇਆ ਗਿਆ ਪਰ ਉਸ ਦੀ ਖਰਾਬ ਹਾਲਤ ਨੂੰ ਦੇਖਦਿਆਂ ਫਰੀਦਕੋਟ ਹਸਪਤਾਲ ਲਿਜਾਣ ਲਈ ਕਿਹਾ ਗਿਆ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਆਲੇ-ਦੁਆਲੇ ਦੇ ਦੁਕਾਨਦਾਰਾਂ ਵਲੋਂ ਭਜਨ ਸਿੰਘ ਦੇ ਪੁੱਤਰਾਂ ਤੇ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦੇ ਹੀ ਏ.ਐੱਸ.ਆਈ. ਚਰਨਜੀਤ ਸਿੰਘ ਮੌਕੇ 'ਤੇ ਪੁੱਜੇ ਤੇ ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਹਸਪਾਤਲ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Baljeet Kaur

Content Editor

Related News