ਕੋਰੋਨਾ ਦੇ ਕਹਿਰ ਕਾਰਨ ਬੰਦ ਹੋਏ ਹੋਟਲ, ਫਾਜ਼ਿਲਕਾ 'ਚ ਅੱਜ ਵੀ ਚੱਲ ਰਹੀ ਹੈ ‘ਸਾਡੀ ਰਸੋਈ’ (ਵੀਡੀਓ)

03/18/2020 11:40:41 AM

ਫਾਜ਼ਿਲਕਾ (ਸੁਨੀਲ ਨਾਗਪਾਲ) - ਕੋਰੋਨਾ ਵਾਇਰਸ ਦੇ ਡਰ ਕਾਰਨ ਜਿੱਥੇ ਭਾਰਤ ’ਚ ਕਈ ਹੋਟਲ, ਸਿਨੇਮਾ ਘਰ, ਮਾਲ ਅਤੇ ਢਾਬੇ ਬੰਦ ਕੀਤੇ ਜਾ ਰਹੇ ਹਨ, ਉੱਥੇ ਹੀ ਸਰਕਾਰ ਵਲੋਂ ਸਰਹੱਦੀ ਇਲਾਕੇ ਦੇ ਗਰੀਬ ਲੋਕਾਂ ਲਈ ਚਲਾਈ ਜਾ ਰਹੀ ਸਾਡੀ ਰਸੋਈ ਉਕਤ ਲੋਕਾਂ ਦਾ ਢਿੱਠ ਭਰ ਰਹੀ ਹੈ। ਇਸ ਰਸੋਈ ਨੂੰ ਬੜੇ ਧਿਆਨ ਅਤੇ ਸਾਵਧਾਨੀ ਵਰਤ ਕੇ ਚਲਾਇਆ ਜਾ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਸਰਹੱਦੀ ਸ਼ਹਿਰ ਫਾਜ਼ਿਲਕਾ ਦੀ, ਜਿੱਥੇ ਪ੍ਰਸ਼ਾਸਨ ਨੇ ਗਰੀਬ ਤਬਕੇ ਦਾ ਖਿਆਲ ਰਖਦਿਆਂ ਹੋਇਆਂ 10 ਰੁਪਏ ’ਚ ਖਾਣੇ ਦੀ ਸਹੂਲਤ ਦੇਣ ਵਾਲੀ ਸਾਡੀ ਰਸੋਈ ਨੂੰ ਬੰਦ ਨਹੀਂ ਕੀਤਾ। ਇਸ ਰਸੋਈ ’ਚ ਰੋਜ਼ਾਨਾ ਦੀ ਤਰ੍ਹਾਂ ਲੋਕ ਖਾਣਾ ਖਾਣ ਦੇ ਲਈ ਆ ਰਹੇ ਹਨ। ਦੂਜੇ ਪਾਸੇ ਗਰੀਬ ਲੋਕਾਂ ਦਾ ਧਿਆਨ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਰਸੋਈ ਨੂੰ ਬੰਦ ਕਰਨ ਦੀ ਥਾਂ ਕੋਰੋਨਾ ਵਾਇਰਸ ਨਾਲ ਸਬੰਧਤ ਜ਼ਰੂਰੀ ਗੱਲਾਂ ਦੱਸੀਆਂ ਜਾ ਰਹੀਆਂ ਹਨ। ਪਹਿਲਾਂ ਵਾਂਗ ਖਾਣਾ ਖਾਣ ਲਈ ਲੱਗਣ ਵਾਲੀਆਂ ਲਾਈਨਾਂ ਦੀ ਭੀੜ ਨੂੰ ਘੱਟ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖਬਰ  -  ਭਾਰਤ ’ਚ ਵਧਦਾ ਜਾ ਰਿਹੈ ਕੋਰੋਨਾ ਦਾ ਕਹਿਰ, ਪਾਜੀਟਿਵ ਕੇਸਾਂ ਦੀ ਗਿਣਤੀ ਵਧੀ

PunjabKesari

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਏ.ਡੀ.ਸੀ ਡਾਕਟਰ ਆਰ.ਪੀ ਸਿੰਘ ਨੇ ਕਿਹਾ ਕਿ ਸਾਡੀ ਰਸੋਈ ’ਚ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਰਸੋਈ ’ਚ 15 ਲੋਕਾਂ ਦੇ ਖਾਣਾ ਖਾਣ ਤੋਂ ਬਾਅਦ ਹੀ ਅਗਲੇ 15 ਲੋਕਾਂ ਦੀ ਐਂਟਰੀ ਕੀਤੀ ਜਾ ਰਹੀ ਹੈ, ਜਿਸ ਨਾਲ ਖਾਣੇ ਦੌਰਾਨ ਹੋਣ ਵਾਲੀ ਭੀੜ ਕਾਫੀ ਮਾਤਰਾ ’ਚ ਘੱਟ ਗਈ ਹੈ। ਸਾਡੀ ਰਸੋਈ ਨੂੰ ਚਲਾਉਣ ਵਾਲੇ ਮੈਨੇਜਰ ਸੁਮਿਤ ਮੁਤਾਬਕ ਰਸੋਈ ਦੇ ਸਾਰੇ ਸਟਾਫ ਨੂੰ ਮਾਸਕ ਅਤੇ ਹੋਰ ਲੋੜੀਂਦੀਆਂ ਚੀਜਾਂ ਮੁਹਈਆਂ ਕਰਵਾਈਆਂ ਗਈਆਂ ਹਨ, ਜਿਸ ਨਾਲ ਸਾਫ ਸਫਾਈ ਬਣੀ ਰਹੇ। ਦੱਸ ਦੇਈਏ ਕਿ ਸਥਾਨਕ ਆਮ ਜਨਤਾ ਪ੍ਰਸ਼ਾਸਨ ਦੇ ਇਸ ਫੈਸਲੇ ਤੋਂ ਕਾਫੀ ਖੁਸ਼ ਨਜ਼ਰ ਆ ਰਹੀ ਹੈ।

ਪੜ੍ਹੋ ਇਹ ਵੀ ਖਬਰ  -  ਸਾਡੀ ਰਸੋਈ ਦੀ ਪਹਿਲੀ ਵਰ੍ਹੇਗੰਢ ਮਨਾਈ, ਹੁਣ ਤੱਕ 70 ਹਜ਼ਾਰ ਤੋਂ ਵੱਧ ਲੋਕਾਂ ਨੇ ਖਾਧਾ ਖਾਣਾ

ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਕਹਿਰ ਦੇਸ਼ ’ਚ ਹੀ ਨਹੀਂ ਸਗੋਂ ਪੂਰੀ ਦੁਨੀਆਂ ’ਚ ਵਧਦਾ ਹੀ ਜਾ ਰਿਹਾ ਹੈ। ਭਾਰਤ ’ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜੋ ਵੱਧਦੀ ਹੋਈ ਹੁਣ 147 ਹੋ ਗਈ ਹੈ। ਇਨ੍ਹਾਂ ’ਚੋਂ 14 ਮਰੀਜ਼ ਠੀਕ ਵੀ ਹੋ ਗਏ ਹਨ, ਜਦਕਿ 3 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਫੌਜ ਦਾ ਇਕ ਜਵਾਨ ਵੀ ਕੋਰੋਨਾ ਪਾਜੀਟਿਵ ਪਾਇਆ ਗਿਆ ਹੈ। ਹੁਣ ਤਕ ਦੇਸ਼ ਦੇ 16 ਸੂਬਿਆਂ—  ਦਿੱਲੀ, ਹਰਿਆਣਾ, ਕੇਰਲ, ਰਾਜਸਥਾਨ, ਤੇਲੰਗਾਨਾ, ਉੱਤਰ ਪ੍ਰਦੇਸ਼, ਲੱਦਾਖ, ਤਾਮਿਲਨਾਡੂ, ਜੰਮੂ-ਕਸ਼ਮੀਰ, ਪੰਜਾਬ, ਕਰਨਾਟਕ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਉੱਤਰਾਖੰਡ, ਓਡੀਸ਼ਾ ਅਤੇ ਪੱਛਮੀ ਬੰਗਾਸ ਵਿਚ ਕੋਰੋਨਾ ਵਾਇਰਸ ਦੇ ਪਾਜੀਟਿਵ  ਮਾਮਲੇ ਸਾਹਮਣੇ ਆਏ ਹਨ। 

ਪੜ੍ਹੋ ਇਹ ਵੀ ਖਬਰ  - ਜਾਣੋ ਕਿੰਨੇ ਸਮੇਂ ਤੱਕ ਜਿਉਂਦਾ ਰਹਿ ਸਕਦੈ ਕੋਰੋਨਾਵਾਇਰਸ

ਕੁੱਲ 147 ਲੋਕਾਂ ’ਚ 123 ਭਾਰਤੀ ਅਤੇ 25 ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਦੱਸ ਦੇਈਏ ਕਿ ਮੰਗਲਵਾਰ ਭਾਵ ਕੱਲ ਦੇਸ਼ ਵਿਚ ਤੀਜੇ ਕੋਰੋਨਾ ਮਰੀਜ਼ ਦੀ ਜਾਨ ਵੀ ਗਈ ਹੈ। ਮੁੰਬਈ ’ਚ ਦੁਬਈ ਤੋਂ ਪਰਤੇ 64 ਸਾਲ ਦੇ ਬਜ਼ੁਰਗ ਨੇ ਦਮ ਤੋੜ ਦਿੱਤਾ। ਦੇਸ਼ ’ਚ ਕੋਰੋਨਾ ਮਰੀਜ਼ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਵਿਚ ਹਨ। ਇੱਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 41 ਹੋ ਗਈ ਹੈ। 


rajwinder kaur

Content Editor

Related News