ਗਣਤੰਤਰਤਾ ਦਿਵਸ ਮੌਕੇ ਧਰਮਸੋਤ ਦੀ ਵੀ ਫਿਸਲੀ ਜ਼ੁਬਾਨ (ਵੀਡੀਓ)
Monday, Jan 27, 2020 - 06:50 PM (IST)
ਸ੍ਰੀ ਮੁਕਤਸਰ ਸਾਹਿਬ (ਸੰਧਿਆ) - ਗਣਤੰਤਰ ਦਿਹਾੜੇ ਨੂੰ ਆਜ਼ਾਦੀ ਦਿਵਸ ਦੱਸ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਦੀ ਇਹ ਵੀਡੀਓ 26 ਜਨਵਰੀ ਤੋਂ ਇਕ ਦਿਨ ਪਹਿਲਾਂ ਦੀ ਹੈ। ਲੋਕਾਂ ਦੇ ਸਾਹਮਣੇ ਮਜ਼ਾਕ ਦਾ ਪਾਤਰ ਬਣੇ ਸਾਧੂ ਸਿੰਘ ਦੀ ਇਹ ਵੀਡੀਏ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਗਣਤੰਤਰ ਦਿਹਾੜੇ ਦੇ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਸਮਾਗਮ 'ਚ ਸਾਧੂ ਸਿੰਘ ਗਣਤੰਤਰ ਦਿਹਾੜੇ ਨੂੰ ਆਜ਼ਾਦੀ ਦਿਵਸ ਕਹਿ ਕੇ ਸੰਬੋਧਨ ਕਰ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੈਬਨਿਟ ਮੰਤਰੀ ਇਕ ਵਾਰ ਨਹੀਂ, ਸਗੋਂ 2 ਵਾਰ ਆਜ਼ਾਦੀ ਦਿਵਸ ਦਾ ਝੰਡਾ ਲਹਿਰਾਉਣ ਦੀ ਗੱਲ ਕਰ ਰਹ ਹਨ।
ਹਾਲਾਂਕਿ ਸਟੇਜ਼ 'ਤੇ ਬੋਲਦਿਆਂ ਧਰਮਸੋਤ ਦੀ ਜ਼ੁਬਾਨ ਫਿਸਲ ਗਈ ਜਾਂ ਉਹ ਇਸ ਦਿਹਾੜੇ ਤੋਂ ਅਣਜਾਣ ਹਨ, ਇਸ ਗੱਲ ਦਾ ਤਾਂ ਪਤਾ ਨਹੀਂ। ਧਰਮਸੋਤ ਦੀ ਵਾਇਰਲ ਹੋ ਰਹੀ ਵੀਡੀਓ ਤੋਂ ਤਾਂ ਇੰਝ ਜਾਪ ਰਿਹਾ ਹੈ ਕਿ ਜਿਵੇਂ ਧਰਮਸੋਤ ਨੂੰ ਸੁਤੰਤਰਤਾ ਦਿਵਸ ਅਤੇ ਗਣਤੰਤਰਤਾ ਦਿਵਸ 'ਚ ਬਹੁਤਾ ਫ਼ਰਕ ਨਹੀਂ ਲੱਗਦਾ। ਇਸ ਮੌਕੇ ਧਰਮਸੋਤ ਬਿਜਲੀ ਦੀਆਂ ਵੱਧ ਰਹੀਆਂ ਕੀਮਤਾਂ ਦੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇਣ ਤੋਂ ਪਿੱਛੇ ਹਟਦੇ ਦਿਖਾਈ ਦਿੱਤੇ। ਦੱਸ ਦੇਈਏ ਕਿ ਗਣਤੰਤਰਤਾ ਦਿਵਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਾਧੂ ਸਿੰਘ ਧਰਮਸੋਤ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵੀ ਸਟੇਜ਼ 'ਤੇ ਭਾਸ਼ਣ ਦਿੰਦਿਆਂ ਜ਼ੁਬਾਨ ਫਿਸਲ ਗਈ। ਉਹ ਵੀ ਗਣਤੰਤਰਤਾ ਦਿਵਸ ਨੂੰ ਆਜ਼ਾਦੀ ਦਿਹਾੜਾ ਕਹਿ ਗਏ ਪਰ ਉਨ੍ਹਾਂ ਨੇ ਮੌਕੇ ਨੂੰ ਸੰਭਾਲ ਲਿਆ।