ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੇਲ੍ਹ 'ਚੋਂ ਆਏ ਬਾਹਰ, ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ

Wednesday, Sep 07, 2022 - 10:28 PM (IST)

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਜੇਲ੍ਹ 'ਚੋਂ ਆਏ ਬਾਹਰ, ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ

ਨਾਭਾ (ਖੁਰਾਣਾ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜੰਗਲਾਤ ਘਪਲੇ 'ਚ ਭਾਵੇਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ ਪਰ ਅੱਜ ਤੀਸਰੇ ਦਿਨ ਉਨ੍ਹਾਂ ਨੂੰ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਬਾਹਰ ਨਹੀਂ ਕੱਢਿਆ ਗਿਆ ਹੈ ਕਿਉਂਕਿ ਮੋਹਾਲੀ ਕੋਰਟ ਵੱਲੋਂ ਜੋ ਜੇਲ੍ਹ ਪ੍ਰਸ਼ਾਸਨ ਨੂੰ ਫੈਕਸ ਆਈ ਹੈ, ਉਸ ਵਿੱਚ ਤੱਥ ਸਹੀ ਨਹੀਂ ਸਨ। ਧਾਰਾਵਾਂ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਅਤੇ ਧਰਮਸੋਤ ਦੇ ਵਕੀਲ ਵੱਲੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਗਿਆ, ਜਿਸ ਤੋਂ ਬਾਅਦ ਅੱਜ ਸਾਧੂ ਸਿੰਘ ਜ਼ਮਾਨਤ ਮਿਲਣ ਤੋਂ ਬਾਅਦ ਧਰਮਸੋਤ ਨਾਭਾ ਜੇਲ੍ਹ 'ਚੋਂ ਜਿਵੇਂ ਹੀ ਬਾਹਰ ਆਏ ਤਾਂ ਕਾਂਗਰਸੀ ਵਰਕਰਾਂ ਨੇ ਢੋਲ ਦੀ ਡਗੇ 'ਤੇ ਨੱਚ-ਟੱਪ ਕੇ ਖੁਸ਼ੀ ਮਨਾਈ ਅਤੇ ਉਨ੍ਹਾਂ ਦੇ ਪਿੱਛੇ ਕਾਂਗਰਸੀ ਵਰਕਰਾਂ ਤੇ ਆਗੂਆਂ ਦਾ ਕਈ ਕਿਲੋਮੀਟਰ ਕਾਰਾਂ ਦਾ ਕਾਫਲਾ ਵੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : ਸੁਖਬੀਰ ਦੇ ਕੇਜਰੀਵਾਲ 'ਤੇ ਇਲਜ਼ਾਮ- ਹਰਿਆਣਾ 'ਚ ਚੋਣ ਲਾਭ ਲੈਣ ਲਈ ਪੰਜਾਬ ਦੇ ਪਾਣੀਆਂ ਦਾ ਹੱਕ ਹਰਿਆਣਾ ਨੂੰ ਸੌਂਪਿਆ

ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੈਨੂੰ ਅਦਾਲਤ 'ਤੇ ਪੂਰਾ ਯਕੀਨ ਸੀ, ਇਸ ਲਈ ਮੈਨੂੰ ਜ਼ਮਾਨਤ ਮਿਲੀ ਹੈ। ਉਨ੍ਹਾਂ ਕਿਹਾ ਜੋ ਮੈਂ ਜੇਲ੍ਹ ਵਿੱਚ 90 ਦਿਨ ਬਿਤਾਏ ਹਨ ਉਸ ਤੋਂ ਪਤਾ ਲੱਗ ਗਿਆ ਹੈ ਕਿ ਕੌਣ ਆਪਣੇ ਹਨ ਤੇ ਕੌਣ ਪਰਾਏ। ਉਨ੍ਹਾਂ ਨੇ ਕਿਹਾ ਕਿ ਜਿੰਨਾ ਸਮਾਂ ਮੈਂ ਰਾਜਨੀਤੀ ਵਿੱਚ ਹਾਂ, ਲੋਕਾਂ ਵਾਸਤੇ ਜੀਵਾਂਗਾ ਤੇ ਲੋਕਾਂ ਵਾਸਤੇ ਹੀ ਮਰਾਂਗਾ। ਉਨ੍ਹਾਂ ਕਿਹਾ ਕਿ ਜੇਲ੍ਹ 'ਚ ਰਹਿੰਦਿਆਂ ਮੈਨੂੰ ਚੰਗੇ-ਮਾੜੇ ਵਿਅਕਤੀ ਦਾ ਪਤਾ ਲੱਗ ਗਿਆ ਤੇ ਜੋ 90 ਦਿਨ ਜੇਲ੍ਹ ਵਿੱਚ ਕੱਟੇ ਹਨ ਤੇ ਹੁਣ ਮੈਨੂੰ ਜ਼ਮਾਨਤ ਮਿਲੀ ਹੈ, ਮੈਨੂੰ ਕੋਰਟ ਅਤੇ ਰੱਬ 'ਤੇ ਪੂਰਾ ਭਰੋਸਾ ਸੀ। ਇਸ ਮੌਕੇ ਨਾਭਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਕੁਮਾਰ ਮਿੱਤਲ ਸ਼ੈਂਟੀ ਨੇ ਕਿਹਾ ਕਿ ਸਾਨੂੰ ਕੋਰਟ 'ਤੇ ਪੂਰਾ ਭਰੋਸਾ ਸੀ ਅਤੇ ਸਾਬਕਾ ਮੰਤਰੀ ਧਰਮਸੋਤ ਅੱਜ ਜੇਲ੍ਹ੍ 'ਚੋਂ ਬਾਹਰ ਹਨ, ਸਾਨੂੰ ਬਹੁਤ ਖੁਸ਼ੀ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ। ਇਸ ਮੌਕੇ ਸਾਬਕਾ ਪ੍ਰਧਾਨ ਚੁੰਨੀ ਲਾਲ, ਚਰਨਜੀਤ ਬਾਤਿਸ਼, ਹਰੀ ਸੇਠ, ਗੌਰਵ ਗਾਬਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਰਜਿਸਟਰੀ ਕਲਰਕ ਰੰਗੇ ਹੱਥੀਂ ਕਾਬੂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News