ਅਕਾਲੀ ਦਲ ਨੇ ਭਾਜਪਾ ਨੂੰ ਵਿਖਾਈਆਂ ਅੱਖਾਂ! (ਵੀਡੀਓ)

02/08/2016 8:43:26 PM

ਗੁਰਦਾਸਪੁਰ : ਅਕਾਲੀ ਦਲ ਨਾਲ ਗਠਜੋੜ ਤੋੜਨ ਦੀ ਸੋਚ ਰੱਖਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਹੁਣ ਅਕਾਲੀ ਦਲ ਨੇ ਵੀ ਅੱਖਾਂ ਵਿਖਾਈਆਂ ਹਨ। ਅਕਾਲੀ ਦਲ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਭਾਜਪਾ ਦੀ ਇਸ ਪਹਿਲ ਕਦਮੀ ਨੂੰ ਵੇਖਦਿਆਂ ਹੋਇਆਂ ਅਕਾਲੀ ਦਲ ਵੀ ਗਠਜੋੜ ਤੋੜਨ ਨੂੰ ਲੈ ਕੇ ਵਿਚਾਰ ਚਰਚਾ ਕਰੇਗਾ।
ਸੇਖਵਾਂ ਨੇ ਗੁਰਦਾਸਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਕਾਲੀ ਦਲ ਵੀ ਕੋਰ ਕਮੇਟੀ ਦੀ ਬੈਠਕ ਬੁਲਾ ਕੇ ਗਠਜੋੜ ''ਤੇ ਚਰਚਾ ਕਰੇਗਾ। ਦੂਜੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਸਾਫ ਕਰ ਚੁੱਕੇ ਹਨ ਕਿ ਉਹ ਭਾਜਪਾ ਨਾਲ ਰਿਸ਼ਤਾ ਕਦੇ ਵੀ ਨਹੀਂ ਤੋੜਣਗੇ।


Gurminder Singh

Content Editor

Related News