ਜ਼ਮਾਨਤ ''ਤੇ ਆਇਆ ਅਕਾਲੀ ਆਗੂ ਮੁੜ ਕਰਨ ਲੱਗਾ ਸ਼ਰਾਬ ਤਸਕਰੀ
Wednesday, Dec 12, 2018 - 02:48 PM (IST)

ਤਪਾ ਮੰਡੀ (ਮੇਸ਼ੀ) : ਥਾਣਾ ਰੂੜੇਕੇ ਕਲਾਂ ਅਤੇ ਸੀ. ਆਈ. ਏ. ਦੀ ਪੁਲਸ ਵੱਲੋਂ ਇਕ ਸਕੌਡਾ ਕਾਰ 'ਚੋਂ 20 ਪੇਟੀਆਂ ਸ਼ਰਾਬ ਦੇਸੀ ਹਰਿਆਣਾ ਬਰਾਮਦ ਕਰਕੇ ਇਕ ਜ਼ਮਾਨਤੀ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਵੱਲੋਂ ਜਾਣਕਾਰੀ ਅਨੁਸਾਰ ਸੀ. ਆਈ. ਏ. ਬਰਨਾਲਾ ਦੇ ਥਾਣੇਦਾਰ ਰਣਧੀਰ ਸਿੰਘ ਸਮੇਤ ਪੁਲਸ ਪਾਰਟੀ ਟੀ-ਪੁਇੰਟ ਤਾਜੋਕੇ-ਪੱਖੋ ਕਲਾਂ ਵਿਖੇ ਮੌਜੂਦ ਸੀ, ਜਿਸ ਨੂੰ ਮੁਖਬਰ ਖਾਸ ਤੋਂ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਤਾਜੋ ਕੇ ਦੇ ਕਰਮਜੀਤ ਸਿੰਘ ਉਰਫ ਪੌਲਾ (ਸਾਬਕਾ ਚੈਅਰਮੈਨ ਮਾਰਕੀਟ ਕਮੇਟੀ ਤਪਾ) ਆਪਣੀ ਕਾਰ ਸਕੌਡਾ 'ਚ ਸ਼ਰਾਬ ਜੋ ਕਿ ਗੁਆਂਢੀ ਸੂਬਿਆਂ 'ਚੋਂ ਲਿਆ ਕੇ ਵੇਚਣ ਦਾ ਆਦੀ ਹੈ। ਅੱਜ ਵੀ ਅਪਣੇ ਪਿੰਡ ਤਾਜੋ ਵਿਖੇ ਲਿਜਾ ਰਿਹਾ ਹੈ ਤਾਂ ਪੱਖੋ ਕਲਾਂ ਵਿਖੇ ਖੜੀ ਪੁਲਸ ਨੇ ਛਾਪਾਮਾਰੀ ਕੀਤੀ ਗਈ ਕੀਤੀ ਤਾਂ ਕਾਰ 'ਚੋਂ 20 ਪੇਟੀਆਂ ਸ਼ਰਾਬ ਠੇਕਾ ਦੇਸੀ ਹਰਿਆਣਾ ਬਰਾਮਦ ਕਰਕੇ ਕਾਰ ਵੀ ਕਬਜ਼ੇ ਵਿਚ ਲਈ ਗਈ। ਇਸ ਦੌਰਾਨ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਰਿਹਾ।
ਥਾਣਾ ਰੂੜੇਕੇ ਪੁਲਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀ ਦੱਸਣਯੋਗ ਹੈ ਕਿ ਕਰਮਜੀਤ ਸਿੰਘ ਉਰਫ ਪੋਲਾ ਅਕਾਲੀ ਆਗੂ ਹੈ ਜੋ ਪਹਿਲਾਂ ਵੀ ਸ਼ਰਾਬ ਤਸਕਰੀ ਦੇ ਦਰਜ ਮਾਮਲੇ ਵਿਚ ਜ਼ਮਾਨਤ 'ਤੇ ਆਇਆ ਹੋਇਆ ਸੀ।