ਹਾਈਕੋਰਟ ਦੀ ਰਿਪੋਰਟ ਤੋਂ ਬਾਅਦ ਅਕਾਲੀ ਦਲ ਨੇ ਖੋਲ੍ਹਿਆ ਮੋਰਚਾ, ਕੈਪਟਨ, ‘ਆਪ’ ਤੇ ਕੁੰਵਰ ਪ੍ਰਤਾਪ ’ਤੇ ਲਗਾਏ ਦੋਸ਼

04/24/2021 6:26:18 PM

ਚੰਡੀਗੜ੍ਹ : ਬੇਅਦਬੀ ਗੋਲੀ ਕਾਂਡ ਦੀ ਜਾਂਚ ਕਰਨ ਵਾਲੀ ਐੱਸ. ਆਈ. ਟੀ. ’ਤੇ ਹਾਈਕੋਰਟ ਦੇ ਫ਼ੈਸਲੇ ਦੀ ਕਾਪੀ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ’ਤੇ ਗੰਭੀਰ ਦੋਸ਼ ਲਗਾਏ ਗਏ। ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਆਖਿਆ ਕਿ ਹਾਈਕੋਰਟ ਦੀ ਜੱਜਮੈਂਟ ਰਿਪੋਰਟ ਸਾਹਮਣੇ ਆਉਣ ਨਾਲ ਇਹ ਸਾਫ਼ ਹੋ ਗਿਆ ਹੈ ਕਿ ਕੁੰਵਰ ਵਿਜੇ ਪ੍ਰਤਾਪ ਪੰਜਾਬ ਦੀ ਕਾਂਗਰਸ ਸਰਕਾਰ ਦੇ ਹੱਥਾਂ ਵਿਚ ਖੇਡ ਰਿਹਾ ਸੀ। ਅਕਾਲੀ ਲੀਡਰਾਂ ਨੇ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਮਨਸ਼ਾ ਨਾਲ ਕੋਝੀਆਂ ਚਾਲਾਂ ਚੱਲੀਆਂ, ਜਿਸ ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਬੇਨਕਾਬ ਕੀਤਾ ਹੈ।

ਇਹ ਵੀ ਪੜ੍ਹੋ : ਕੈਪਟਨ ਖ਼ਿਲਾਫ਼ ਬੋਲਣ ਵਾਲੇ ਨਵਜੋਤ ਸਿੱਧੂ ’ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ, ਵੇਰਕਾ ਨੇ ਵੀ ਖੋਲ੍ਹਿਆ ਮੋਰਚਾ

PunjabKesari

ਅਕਾਲੀ ਆਗੂਆਂ ਨੇ ਕਿਹਾ ਕਿ ਸਿਆਸੀ ਕਿੱੜ ਕੱਢਣ ਦੇ ਮਨਸ਼ੇ ਨਾਲ ਹੀ ਅਕਾਲੀ ਦਲ ਨੂੰ ਬਦਨਾਮ ਕੀਤਾ ਗਿਆ ਹੈ। ਹੁਣ ਜਦੋਂ ਝੂਠ ਦਾ ਝੂਠ ਅਤੇ ਸੱਚ ਦਾ ਸੱਚ ਸਾਹਮਣੇ ਆਗਿਆ ਹੈ ਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਅਸਤੀਫ਼ਾ ਨਾ ਮਨਜ਼ੂਰ ਕਰਦੇ ਹੋਏ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਦੇ ਹੋਏ, ਉਕ ਖ਼ਿਲਾਫ਼ ਵਿਭਾਗੀ ਜਾਂਚ ਲਗਾਈ ਜਾਵੇ ਅਤੇ ਉਸ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ। ਗਰੇਵਾਲ ਨੇ ਕਿਹਾ ਕਿ ਲੋਕਾਂ ਨੂੰ ਉਮੀਦ ਸੀ ਕਿ ਬੇਅਦਬੀ ਵਰਗੇ ਗੰਭੀਰ ਮਸਲੇ ’ਤੇ ਉਨ੍ਹਾਂ ਨੂੰ ਇਨਸਾਫ਼ ਮਿਲੇਗਾ ਪਰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਨੂੰ ਰੱਜ ਕੇ ਬਦਨਾਮ ਕੀਤਾ ਜਿਸ ਕਾਰਣ ਇਨ੍ਹਾਂ ਦੀ ਕੋਸ਼ਿਸ਼ 2017 ਵਿਚ ਕਾਮਯਾਬ ਵੀ ਹੋ ਗਈ।

ਇਹ ਵੀ ਪੜ੍ਹੋ : ਚਾਰਜਸ਼ੀਟ ’ਚ ਪ੍ਰਕਾਸ਼ ਤੇ ਸੁਖਬੀਰ ਦਾ ਨਾਮ ਆਉਣ ਦੇ ਦੋ ਸਾਲ ਬਾਅਦ ਵੀ ਕਿਉਂ ਨਹੀਂ ਹੋਇਆ ਚਲਾਨ ਪੇਸ਼ : ਸਿੱਧੂ

ਅਕਾਲੀ ਆਗੂਆਂ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਸਾਜ਼ਿਸ਼ ਕੀਤੀ, ਅਤੇ ਇਸ ਦੇ ਗਠਜੋੜ ਨੂੰ ਹਾਈਕੋਰਟ ਨੇ ਬੇਨਕਾਬ ਕੀਤਾ ਹੈ। ਬੇਅਦਬੀ ਦਾ ਮਾਮਲਾ ਪੰਜਾਬ ਦਾ ਗੰਭੀਰ ਮੁੱਦਾ ਹੈ ਪਰ ਪੰਜਾਬ ਸਰਕਾਰ ਨੇ ਸਾਢੇ ਚਾਰ ਸਾਲ ਤਕ ਇਸ ਮਸਲੇ ’ਤੇ ਸਿਆਸਤ ਕੀਤੀ ਅਤੇ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਢਾਹ ਲਗਾਉਣ ਦੇ ਮਨਸ਼ੇ ਨਾਲ ਕੰਮ ਕੀਤਾ। ਉਨ੍ਹਾਂ ਕਿਹਾ ਕਿ ਇਕ ਸਾਜ਼ਸ਼ੀ ਤਰੀਕੇ ਨਾਲ ਮੁੱਖ ਮੰਤਰੀ ਦੇ ਗ੍ਰਹਿ ਵਿਖੇ ਮੀਟਿੰਗਾਂ ਚੱਲਦੀਆਂ ਰਹੀਆਂ। ਅਕਾਲੀ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਹਾਈਕੋਰਟ ਦੇ ਜੱਜ ਵਲੋਂ ਆਪਣੀ ਰਿਪੋਰਟ ਵਿਚ ਟਿੱਪਣੀਆਂ ਕੀਤੀਆਂ ਗਈਆਂ ਹਨ, ਇਹ ਇਤਿਹਾਸਕ ਹੈ, ਇਸ ਨਾਲ ਕੁੰਵਰ ਵਿਜੇ ਪ੍ਰਤਾਪ ਦਾ ਚਿਹਰਾ ਵੀ ਸਾਰਿਆਂ ਸਾਹਮਣੇ ਆ ਚੁੱਕਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਮ

PunjabKesari

ਉਨ੍ਹਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਿਵੇਂ ਦੋ ਸੀਨੀਅਰ ਅਫ਼ਸਰਾਂ ਨੂੰ ਨੁਕਰੇ ਲਗਾ ਕੇ ਕੁੰਵਰ ਵਿਜੇ ਪ੍ਰਤਾਪ ਨੇ ਐੱਸ. ਆਈ. ਟੀ. ’ਤੇ ਕਬਜ਼ਾ ਕੀਤਾ ਅਤੇ ਆਪ ਹੁਦਰੀਆਂ ਕੀਤੀਆਂ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਪਟੀਸ਼ਨਰ ਦੇ ਐਡਵੋਕੇਟ ਨਾਲ ਵੀ ਕੁੰਵਰ ਵਿਜੇ ਪ੍ਰਤਾਪ ਦਾ ਵਿਵਹਾਰ ਸਹੀ ਨਹੀਂ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੁੰਵਰ ਵਿਜੇ ਪ੍ਰਤਾਪ ਕਈ ਵਿਵਾਦਾਂ ਵਿਚ ਘਿਰ ਚੁੱਕਾ ਹੈ। ਦਲਜੀਤ ਚੀਮਾ ਨੇ ਕਿਹਾ ਕਿ ਅਕਾਲੀ ਦਲ ਪਹਿਲਾਂ ਵੀ ਕਹਿੰਦਾ ਆ ਰਿਹਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਜਲਦ ਹੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਦਾ ਹਿੱਸਾ ਬਣੇਗਾ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਕੇਜਰੀਵਾਲ ਅਤੇ ਕੈਪਨਟ ਅਮਰਿੰਦਰ ਸਿੰਘ ਦਾ ਚੇਲਾ ਹੈ, ਇਹ ਗੱਲ ਹਾਈਕੋਰਟ ਨੇ ਖੁਦ ਵੀ ਕਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪਾਰਟੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦੇ ਮਨਸ਼ੇ ਨਾਲ ਕੰਮ ਕੀਤਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਗ੍ਰਹਿ ਮੰਤਰੀ ’ਤੇ ਸਵਾਲ ਚੁੱਕਦਿਆਂ ਕਿਹਾ, ਲੀਗਲ ਟੀਮ ਦੇ ਮੈਂਬਰ ਮਹਿਜ਼ ਪਿਆਦੇ

ਚੀਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਉਸ ਸਮੇਂ ਡੀ. ਜੀ. ਪੀ. ਨੂੰ ਰਾਤ ਸਮੇਂ ਫੋਨ ਕੀਤਾ ਸੀ ਪਰ ਵਿਰੋਧੀਆਂ ਨੇ ਇਸ ਨੂੰ ਸਿਆਸੀ ਏਜੰਡਾ ਬਣਾਉਂਦੇ ਹੋਏ ਰੱਜ ਕੇ ਪ੍ਰਚਾਰ ਕੀਤਾ ਪਰ ਹੁਣ ਹਾਈਕੋਰਟ ਨੇ ਖੁਦ ਕਿਹ ਹੈ ਕਿ ਜੇ ਹਾਲਾਤ ਖਰਾਬ ਹੁੰਦੇ ਹਨ ਅਤੇ ਕੋਈ ਮੁੱਖ ਮੰਤਰੀ ਅੱਧੀ ਰਾਤ ਨੂੰ ਡੀ. ਜੀ. ਪੀ. ਨੂੰ ਫੋਨ ਕਰਦਾ ਤਾਂ ਇਸ ਤੋਂ ਚੰਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਜੱਜ ਨੇ ਕਿਹਾ ਕਿ ਜੇਕਰ ਉਹ ਫੋਨ ਨਾ ਕਰਦੇ ਤਾਂ ਫਿਰ ਉਹ ਦੋਖੀ ਹੁੰਦੇ। ਡਾ. ਚੀਮਾ ਨੇ ਕਿਹਾ ਕਿ ਹਾਈਕੋਰਟ ਦੇ ਫ਼ੈਸਲੇ ਅਤੇ ਜੱਜਮੈਂਟ ਰਿਪੋਰਟ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕੁਝ ਸਾਲਾਂ ’ਚ ਸਾਰਾ ਪਰਿਵਾਰ ਖ਼ਤਮ, ਪਹਿਲਾਂ ਪਿਤਾ, ਫਿਰ ਵੱਡਾ ਭਰਾ, ਹੁਣ ਛੋਟੇ ਭਰਾ ਨੇ ਵੀ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News