ਅਮਿਤਾਭ ਤੇ ਸਚਿਨ ਤੇਂਦੁਲਕਰ ਦੇ ਹਮਸ਼ਕਲਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਲੁਧਿਆਣਵੀ

Sunday, Apr 01, 2018 - 03:50 AM (IST)

ਅਮਿਤਾਭ ਤੇ ਸਚਿਨ ਤੇਂਦੁਲਕਰ ਦੇ ਹਮਸ਼ਕਲਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਲੁਧਿਆਣਵੀ

ਲੁਧਿਆਣਾ(ਬੌਬੀ)-ਬਾਲੀਵੁੱਡ ਦੇ ਬੇਤਾਬ ਬਾਦਸ਼ਾਹ ਅਮਿਤਾਭ ਬਚਨ ਤੇ ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਸਟਾਰ ਸਚਿਨ ਤੇਂਦੂਲਕਰ ਨੂੰ ਮਿਲਣ ਦੀ ਚਾਹਤ ਹਰ ਕਿਸੇ ਨੂੰ ਹੁੰਦੀ ਹੈ, ਪਰ ਇਨ੍ਹਾਂ ਨੂੰ ਇਕ ਪਲ ਦੇਖਣਾ ਖੁਸ਼ਕਿਸਮਤੀ ਗੱਲ ਹੁੰਦੀ ਹੈ। ਮਹਾਨਗਰ ਵਿਚ ਇਨ੍ਹਾਂ ਦੋਵਾਂ ਹਸਤੀਆਂ ਦੇ ਹਮਸ਼ਕਲਾਂ ਨੇ ਦਸਤਕ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਕ ਪਲ ਤਾਂ ਲੋਕਾਂ ਨੂੰ ਅਜਿਹਾ ਲੱਗਾ ਕਿ ਸੱਚ ਵਿਚ ਹੀ ਦੋਵੇਂ ਹਸਤੀਆਂ ਲੁਧਿਆਣਾ ਆ ਪਹੁੰਚੀਆਂ ਹਨ ਪਰ ਇਹ ਕੋਈ ਹੋਰ ਨਹੀਂ, ਸਗੋਂ ਅਮਿਤਾਭ ਦੇ ਹਮਸ਼ਕਲ ਕੁੱਕੂ ਸ਼ਰਮਾ ਤੇ ਸਚਿਨ ਤੇਂਦੂਲਕਰ ਦੇ ਹਮਸ਼ਕਲ ਬਲਵੀਰ ਚੰਦ ਸਨ, ਜੋ ਕਈ ਟੀ.ਵੀ. ਇਸ਼ਤਿਹਾਰਾਂ ਵਿਚ ਵੀ ਦਿਖਦੇ ਰਹਿੰਦੇ ਹਨ। ਸਥਾਨਕ ਫੀਲਡ ਗੰਜ ਪਹੁੰਚਣ 'ਤੇ ਉਕਤ ਦੋਵਾਂ ਕਲਾਕਾਰਾਂ ਦਾ ਦੁਕਾਨਦਾਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਕੁੱਕੂ ਸ਼ਰਮਾ ਨੇ ਕਿਹਾ ਕਿ ਸਦੀ ਦੀ ਮਹਾਨ ਫਿਲਮੀ ਹਸਤੀ ਅਮਿਤਾਭ ਵਾਂਗ ਦਿਖਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਫਿਲਮ ਇੰਡਸਟਰੀ ਵਿਚ ਕਾਫੀ ਕੰਮ ਮਿਲਿਆ ਹੈ ਅਤੇ ਲੋਕ ਉਨ੍ਹਾਂ ਨੂੰ ਇਕ ਪਲ ਅਮਿਤਾਬ ਬਚਨ ਸਮਝ ਕੇ ਖੁਦ-ਬ-ਖੁਦੇ ਖਿੱਚੇ ਚਲੇ ਆਉਂਦੇ ਹਨ। ਉਥੇ ਸਚਿਨ ਤੇਂਦੂਲਕਰ ਦੇ ਹਮਸ਼ਕਲ ਬਲਵੀਰ ਚੰਦ ਨੇ ਕਿਹਾ ਕਿ ਉਹ ਸਚਿਨ ਵਾਂਗ ਦਿਸਣ ਕਾਰਨ ਕਈ ਇਸ਼ਤਿਹਾਰ, ਫਿਲਮਾਂ ਵਿਚ ਕੰਮ ਕਰ ਚੁੱਕੇ ਹਨ। ਖੁਦ ਸਚਿਨ ਜਦੋਂ ਉਨ੍ਹਾਂ ਨੂੰ ਮਿਲੇ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ । ਜਿਸ ਤੋਂ ਬਾਅਦ ਉਨਾਂ ਨੇ ਆਪਣੇ ਨਾਂ 'ਤੇ ਮੈਨੂੰ ਕੰਮ ਕਰਨ ਦੀ ਖੁੱਲ੍ਹੀ ਛੋਟ ਦੇ ਦਿੱਤੀ ਅਤੇ ਅੱਜ ਇਹੀ ਉਨ੍ਹਾਂ ਦੀ ਆਮਦਨ ਦਾ ਇਕ ਵੱਡਾ ਸਾਧਨ ਬਣ ਚੁੱਕਾ ਹੈ। ਇਸ ਦੌਰਾਨ ਦੋਵਾਂ ਦਾ ਸਵਾਗਤ ਕਰਨ ਦੇ ਨਾਲ-ਨਾਲ ਬੱਚਿਆਂ ਨੇ  ਹਮਸ਼ਕਲਾਂ ਨਾਲ ਸੈਲਫੀਆਂ ਲਈਆਂ। ਇਸ ਮੌਕੇ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਟਿੰਕੂ, ਕੁਲਵਿੰਦਰ ਸਿੰਘ ਸੋਢੀ, ਲਾਡੂ, ਜਤਿੰਦਰ ਸਿੰਘ, ਰਵਨੀਤ, ਅਮਰਜੀਤ ਰਾਜੂ, ਅਮਨਦੀਪ ਸਿੰਘ ਅਮਨ, ਕੁਲਵੀਰ ਸਿੰਘ ਤੇ ਕੇ. ਪੀ. ਮਦਾਨ ਆਦਿ ਮੌਜੂਦ ਸਨ।


Related News