ਐੱਸ. ਐੱਚ. ਓ. ਤੇ ਹੌਲਦਾਰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ

02/23/2018 6:06:03 PM

ਬਠਿੰਡਾ (ਅਮਿਤ ਸ਼ਰਮਾ)— ਬਠਿੰਡਾ ਵਿਜੀਲੈਂਸ ਬਿਊਰੋ ਵਲੋਂ ਤਲਵੰਡੀ ਸਾਬੋ ਦੇ ਐੱਸ. ਐੱਚ. ਓ. ਮਹਿੰਦਰਜੀਤ ਸਿੰਘ ਤੇ ਹੌਲਦਾਰ ਗੁਰਮੀਤ ਸਿੰਘ ਨੂੰ 17500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਵਿਜੀਲੈਂਸ ਨੇ ਦੱਸਿਆ ਕਿ ਮੌੜ ਮੰਡੀ ਨਿਵਾਸੀ ਬਸੰਤ ਸਿੰਘ ਨੇ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਜੋਧਪੁਰ ਪਾਖਰ ਪਿੰਡ ਦੇ ਚਮਕੌਰ ਸਿੰਘ ਨੇ ਢੇਡ ਲੱਖ ਰੁਪਏ ਉਧਾਰ ਦਿੱਤੇ ਹਨ, ਜਿਸ ਨੂੰ ਉਕਤ ਵਿਅਕਤੀ ਵਾਪਸ ਨਹੀਂ ਕਰ ਰਿਹਾ ਸੀ। ਤਲਵੰਡੀ ਸਾਬੋ ਦੇ ਹੌਲਦਾਰ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਬਸੰਤ ਸਿੰਘ ਕੋਲੋਂ 35 ਹਜ਼ਾਰ ਰੁਪਏ ਦੀ ਮੰਗ ਕੀਤੀ, ਜਿਸ 'ਚੋਂ ਬਸੰਤ ਸਿੰਘ ਨੇ ਹੌਲਦਾਰ ਨੂੰ 12000 ਰੁਪਏ ਰਿਸ਼ਵਤ ਦੇ ਦਿੱਤੀ। ਉਸ ਤੋਂ ਬਾਅਦ ਉਕਤ ਹੌਲਦਾਰ ਨੇ ਚਮਕੌਰ ਸਿੰਘ ਸਿੰਘ ਕੋਲੋਂ ਰਾਜੀਨਾਮੇ ਦੇ ਤੌਰ 'ਤੇ 1 ਲੱਖ ਰੁਪਏ ਵਾਪਸ ਕਰਵਾ ਦਿੱਤੇ ਤੇ ਬਾਕੀ 50 ਹਜ਼ਾਰ ਆਪਣੇ ਕੋਲ ਰੱਖ ਲਏ। ਇੰਨਾ ਹੀ ਨਹੀਂ ਪੈਸੇ ਲੈਣ ਤੋਂ ਬਾਅਦ ਵੀ ਹੌਲਦਾਰ ਬਸੰਤ ਕੋਲੋਂ ਐੱਸ. ਐੱਚ. ਓ. ਲਈ 5 ਹਜ਼ਾਰ ਤੇ ਖੁਦ ਲਈ 2500 ਰੁਪਏ ਦੀ ਹੋਰ ਮੰਗ ਕਰਨ ਲੱਗਾ, ਜਿਸ ਤੋਂ ਬਾਅਦ ਅੱਜ ਵਿਜੀਲੈਂਸ ਬਿਊਰੋ ਨੇ ਟ੍ਰੈਪ ਲਗਾ ਕੇ ਐੱਸ. ਐੱਚ. ਓ. ਤੇ ਹੌਲਦਾਰ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਦੋਨਾਂ 'ਤੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ।


Related News