ਆਇਸਾ ਦੇ ਸੰਘਰਸ਼ ਦੀ ਹੋਈ ਜਿੱਤ , ਐੱਸ. ਸੀ. ਵਿਦਿਆਰਥੀਆਂ ਦਾ ਹੋਵੇਗਾ ਫ੍ਰੀ ਦਾਖਲਾ

Sunday, Jul 22, 2018 - 04:12 AM (IST)

ਆਇਸਾ ਦੇ ਸੰਘਰਸ਼ ਦੀ ਹੋਈ ਜਿੱਤ , ਐੱਸ. ਸੀ. ਵਿਦਿਆਰਥੀਆਂ ਦਾ ਹੋਵੇਗਾ ਫ੍ਰੀ ਦਾਖਲਾ

 ਮਾਨਸਾ,   (ਜੱਸਲ)-  ਅੱਜ ਮਾਨਸਾ ਜ਼ਿਲੇ ਨਾਲ ਸਬੰਧਤ ਕਾਲਜਾਂ ਦੇ ਐੱਸ. ਸੀ. ਵਿਦਿਆਰਥੀਆਂ ਦੇ ਦਾਖਲੇ ਲਈ ਆਇਸਾ ਦੀ ਅਗਵਾਈ ਹੇਠ ਵਿਰੋਧ ਮਾਰਚ ਪੂਰੇ ਜੋਸ਼, ਖਰੋਸ਼ ਨਾਲ ਡੀ. ਸੀ. ਦਫ਼ਤਰ ਪਹੁੰਚਿਆ ਅਤੇ ਵਿਦਿਆਰਥੀ ਜਥੇਬੰਦੀ ਆਇਸਾ ਦੇ ਆਗੂਆਂ ਦੀ ਡੀ. ਸੀ. ਅਤੇ ਸਬੰਧਤ ਕਾਲਜ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ, ਜਿਸ ਵਿਚ ਪਾਸ ਹੋਇਆ ਕਿ ਕਿਸੇ ਵੀ ਐੱਸ. ਸੀ. ਵਿਦਿਆਰਥੀਆਂ ਤੋਂ ਪੈਸਾ ਨਹੀਂ ਲਿਆ ਜਾਵੇਗਾ। ਸਾਰੇ ਵਿਦਿਆਰਥੀਆਂ ਤੋਂ ਇਕ ਸਵੈ-ਘੋਸ਼ਣਾ ਪੱਤਰ ਲਿਆ ਜਾਵੇਗਾ, ਜਿਸ ਵਿਚ ਵਿਦਿਆਰਥੀ ਸਰਕਾਰ ਵੱਲੋਂ ਸਕਾਲਰਸ਼ਿਪ  ਮਿਲਣ ’ਤੇ ਫ਼ੀਸ ਭਰਨ ਦੇ ਜ਼ਿੰਮੇਵਾਰ ਹੋਣਗੇ। ਆਇਸਾ ਨੇ ਮੰਗ ਕੀਤੀ ਹੈ ਕਿ ਸਾਰੇ ਕਾਲਜਾਂ ਵਿਚ ਐੱਸ. ਸੀ./ ਐੱਸ. ਟੀ. ਅਤੇ ਵੂਮੈਨ ਸੈੱਲ ਬਣਾਏ ਜਾਣੇ ਚਾਹੀਦੇ ਹਨ। ®ਇਹ ਵਿਰੋਧ ਮਾਰਚ ਬਾਬਾ ਬੂਝਾ ਸਿੰਘ ਭਵਨ ਤੋਂ ਡੀ. ਸੀ. ਦਫ਼ਤਰ ਤੱਕ ਗਿਆ, ਜਿਸ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਰੋਧ ਮਾਰਚ ਦੀ ਅਗਵਾਈ ਕਾ. ਅਮਰੀਕ ਸਿੰਘ ਸਮਾਓ, ਆਇਸਾ ਆਗੂ ਪ੍ਰਦੀਪ ਗੁਰੂ ਤੇ ਆਇਸ਼ਾ ਦੇ ਕੇਂਦਰੀ ਆਗੂ ਵਿਜੇ ਕੁਮਾਰ ਨੇ ਕੀਤੀ। 
ਆਇਸਾ ਨੇ ਸਾਰੇ ਵਿਦਿਆਰਥੀਆਂ ਨੂੰ ਸੰਘਰਸ਼ ਦੇ ਰਾਹ ’ਤੇ ਚੱਲਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਦਲਿਤ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਤੋਂ ਸਿੱਖਿਆ ਖੋਹਣ ਅਤੇ ਉਚੇਰੀ ਸਿੱਖਿਆ ਨੂੰ ਬਰਬਾਦ ਕਰਨ ਦੇ ਮਨਸੂਬਿਆਂ ਖਿਲਾਫ਼ ਖਡ਼੍ਹਨ ਦਾ ਸੱਦਾ ਦਿੱਤਾ। ਇਸ ਮੌਕੇ ਨੈਸ਼ਨਲ ਹਿਯੂਮਨ ਰਾਈਟਸ ਕਮਿਸ਼ਨ ਤੋਂ ਸੱਤਪਾਲ ਬੁਢਲਾਡਾ, ਇਨਕਲਾਬੀ ਨੌਜਵਾਨ ਸਭਾ ਦੇ ਗੁਰਪਿਆਰ ਗੇਹਲੇ, ਨਵ-ਉਸਾਰੀ ਮਜ਼ਦੂਰ ਯੂਨੀਅਨ ਦੇ ਗੁਰਤੇਜ ਬਰੇਟਾ, ਮਜ਼ਦੂਰ ਮੁਕਤੀ ਮੋਰਚਾ ਦੇ ਕਾ. ਜਗਦੇਵ ਜੱਗੂ,  ਰੀਤੂ ਕੌਰ, ਸਰਬਜੀਤ ਕੌਰ, ਗੁਰਪ੍ਰੀਤ ਕੌਰ, ਸੁਖਦੀਪ ਕੌਰ, ਗੁਰਬਿੰਦਰ ਨੰਦਗਡ਼੍ਹ, ਸੁਖਜੀਤ ਰਾਮਾਨੰਦੀ ਸਮੇਤ  ਹੋਰ ਆਗੂ ਹਾਜ਼ਰ ਰਹੇ। ਸੁਖਵੀਰ ਖਾਰਾ ਇਸ ਮਾਰਚ ਵਿਚ ਵਿਸ਼ੇਸ਼ ਤੌਰ ’ਤੇ ਇਨਕਲਾਬੀ ਗੀਤ ਗਾਉਣ ਆਏ।


Related News