ਐੱਸ. ਸੀ., ਐੱਸ. ਟੀ. ਐਕਟ ਸਬੰਧੀ ਕੋਰਟ ਦੇ ਫੈਸਲੇ ਵਿਰੁੱਧ ਕੀਤੀ ਨਾਅਰੇਬਾਜ਼ੀ

Sunday, Apr 01, 2018 - 05:47 AM (IST)

ਐੱਸ. ਸੀ., ਐੱਸ. ਟੀ. ਐਕਟ ਸਬੰਧੀ ਕੋਰਟ ਦੇ ਫੈਸਲੇ ਵਿਰੁੱਧ ਕੀਤੀ ਨਾਅਰੇਬਾਜ਼ੀ

ਕਪੂਰਥਲਾ,   (ਗੁਰਵਿੰਦਰ ਕੌਰ)-  ਬਹੁਜਨ ਸਮਾਜ ਪਾਰਟੀ ਕਪੂਰਥਲਾ ਵੱਲੋਂ ਆਪਣੀਆਂ ਮੰਗਾਂ ਸਬੰਧੀ ਜਲੰਧਰ ਜ਼ੋਨ ਦੇ ਇੰਚਾਰਜ ਤਰਸੇਮ ਸਿੰਘ ਡੋਲਾ ਦੀ ਅਗਵਾਈ ਹੇਠ ਰਾਜਪਾਲ ਪੰਜਾਬ ਦੇ ਨਾਂ ਇਕ ਮੰਗ ਪੱਤਰ ਡੀ. ਸੀ. ਕਪੂਰਥਲਾ ਮੁਹੰਮਦ ਤਇਅਬ ਦੀ ਗੈਰ ਮੌਜੂਦਗੀ 'ਚ ਉਨ੍ਹਾਂ ਦੇ ਸੁਪਰਡੈਂਟ ਨੂੰ ਦਿੱਤਾ ਗਿਆ। ਇਸ ਤੋਂ ਪਹਿਲਾਂ ਬਸਪਾ ਦੇ ਵਰਕਰਾਂ ਨੇ ਐੱਸ. ਸੀ., ਐੱਸ. ਟੀ. ਐਕਟ 1989 ਖਿਲਾਫ ਭਾਜਪਾ ਦੀ ਮਾੜੀ ਨੀਅਤ ਕਾਰਨ ਜੋ ਮਾਣਯੋਗ ਸੁਪਰੀਮ ਕੋਰਟ ਨੇ ਫੈਸਲਾ ਲਿਆ ਹੈ, ਉਸ ਵਿਰੁੱਧ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਤਰਸੇਮ ਸਿੰਘ ਡੋਲਾ ਨੇ ਕਿਹਾ ਕਿ ਉਪਰੋਕਤ ਫੈਸਲੇ ਕਾਰਨ ਐੱਸ. ਸੀ., ਐੱਸ. ਟੀ. ਪੱਛੜੀਆਂ ਸ਼੍ਰੇਣੀਆਂ ਤੇ ਧਾਰਮਿਕ ਘੱਟ ਗਿਣਤੀਆਂ ਦੇ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ। ਇਸ ਮੌਕੇ ਜ਼ਿਲਾ ਕਪੂਰਥਲਾ ਦੇ ਇੰਚਾਰਜ ਤਰਸੇਮ ਸਿੰਘ ਥਾਪਰ ਤੇ ਜ਼ਿਲਾ ਕਪੂਰਥਲਾ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ ਨੇ ਕਿਹਾ ਕਿ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਮਾਣਯੋਗ ਸੁਪਰੀਮ ਕੋਰਟ ਵਿਖੇ ਰਿਵਿਊ ਪਾ ਕੇ ਉਪਰੋਕਤ ਮੰਦ ਭਾਗੇ ਫੈਸਲੇ ਨੂੰ ਖਤਮ ਕਰਵਾਵੇ।
ਇਸ ਮੌਕੇ ਚਰਨਜੀਤ ਸਿੰਘ, ਤਿਲਕਰਾਜ, ਬਲਵਿੰਦਰ ਸਿੰਘ, ਕਰਮਚੰਦ, ਤਾਰਾ ਸਿੰਘ, ਡਾ. ਬਾਬੂ ਰਾਮ, ਮੋਹਨ ਲਾਲ ਖੱਸਣ, ਸਰਬਜੀਤ ਸਿੰਘ, ਅਸ਼ੋਕ ਕੁਮਾਰ, ਸੁਖਦੇਵ ਸਿੰਘ, ਬਲਵੰਤ ਸਿੰਘ, ਰਘਵਿੰਦਰ ਸਿੰਘ, ਜੋਗਿੰਦਰ ਸਿੰਘ, ਰਤਨ ਸਿੰਘ, ਕੇਵਲ ਸਿੰਘ, ਸੁਰਿੰਦਰ ਸਿੰਘ, ਗੁਰਮੇਜ ਸਿੰਘ ਮੱਟੂ, ਬਿੰਦਰ ਮਸੀਹ, ਡਾ. ਜਸਵੰਤ ਸਿੰਘ, ਕ੍ਰਿਸ਼ਨ ਗੋਪਾਲ, ਅਮਨਦੀਪ ਸਿੰਘ, ਰਾਜਪਾਲ ਭੱਟੀ, ਬਲਦੇਵ ਰਾਜ, ਸੋਮਨਾਥ, ਮਨਜੀਤ ਸਿੰਘ, ਹਜਾਰਾ ਸਿੰਘ, ਮਹਿੰਦਰ ਸਿੰਘ, ਪ੍ਰਿੰਸੀਪਲ ਤਰਸੇਮ ਲਾਲ, ਐੱਮ. ਪੀ. ਸਿੰਘ, ਸਰਬਜੀਤ ਸਿੰਘ, ਗੋਪਾਲ ਕ੍ਰਿਸ਼ਨ, ਮਨਜੀਤ ਸਿੰਘ, ਬਲਕਾਰ, ਮੁਖਰਾਮ ਆਦਿ ਹਾਜ਼ਰ ਸਨ।


Related News