ਐੱਸ. ਸੀ./ਐੱਸ. ਟੀ. ਐਕਟ ਨਾਲ ਛੇੜ-ਛਾੜ ਦਾ ਡੀ. ਪੀ. ਆਈ. ਵੱਲੋਂ ਵਿਰੋਧ

Monday, Apr 02, 2018 - 07:04 AM (IST)

ਖਡੂਰ ਸਾਹਿਬ,   (ਕੁਲਾਰ)-  ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਮਾਣਯੋਗ ਸੁਪਰੀਮ ਕੋਰਟ ਵੱਲੋਂ ਐੱਸ. ਸੀ./ ਐੱਸ. ਟੀ. ਐਕਟ ਨਾਲ ਛੇੜ-ਛਾੜ ਕਰਨ ਦੇ ਫਰਮਾਨ ਦਾ ਡੀ. ਪੀ. ਆਈ. (ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ) ਵੱਲੋਂ ਵਿਰੋਧ ਕਰਨ ਲਈ ਇਕ ਹੰਗਾਮੀ ਮੀਟਿੰਗ ਜ਼ਿਲਾ ਯੂਥ ਪ੍ਰਧਾਨ ਸੰਦੀਪ ਸਿੰਘ ਦੇ ਗ੍ਰਹਿ ਪਿੰਡ ਵੈਰੋਵਾਲ ਵਿਖੇ ਕੀਤੀ ਗਈ, ਜਿਸ 'ਚ ਡੀ. ਪੀ. ਆਈ. ਦੇ ਸੀਨੀਅਰ ਮੀਤ ਪ੍ਰਧਾਨ ਸਹੋਤਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।  ਇਸ ਮੌਕੇ ਸਹੋਤਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਵੱਲੋਂ ਦਲਿਤਾਂ ਦੇ ਹੱਕਾਂ ਲਈ ਬਣਾਏ ਐੱਸ. ਸੀ./ਐੱਸ. ਟੀ. ਐਕਟ ਨਾਲ ਛੇੜ-ਛਾੜ ਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ ਪਰ ਜੇਕਰ ਕਿਸੇ ਨੇ ਵੀ ਇਸ ਨਾਲ ਛੇੜ-ਛਾੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲੈਣ ਵੇਲੇ ਕੁਰਬਾਨੀਆਂ ਦੇਣ ਵਾਲਿਆਂ ਨੂੰ ਅਜੇ ਤੱਕ ਬਣਦੇ ਹੱਕ ਨਹੀਂ ਦਿੱਤੇ ਗਏ ਅਤੇ ਜਿਨ੍ਹਾਂ ਲੋਕਾਂ ਦੀ ਆਬਾਦੀ 80 ਫੀਸਦੀ ਹੈ, ਉਨ੍ਹਾਂ ਕੋਲ ਸਿਰਫ 10 ਫੀਸਦੀ ਨੌਕਰੀਆਂ ਹਨ ਅਤੇ ਜਿਨ੍ਹਾਂ ਦੀ ਆਬਾਦੀ 15 ਫੀਸਦੀ ਹੈ, ਉਨ੍ਹਾਂ ਕੋਲ 80 ਫੀਸਦੀ ਨੌਕਰੀਆਂ ਹਨ ਜੋ ਸਰਾਸਰ ਦੇਸ਼ ਦੀ ਜਨਤਾ ਨਾਲ ਬੇਇਨਸਾਫੀ ਹੈ। ਇਸ ਮੌਕੇ ਪ੍ਰਵੇਜ਼ ਸਿੰਘ ਬਲਾਕ ਪ੍ਰਧਾਨ, ਕਸ਼ਮੀਰ ਸਿੰਘ, ਕੁਲਬੀਰ ਸਿੰਘ ਵੈਰੋਵਾਲ, ਲਵਲੀ ਗਿੱਲ, ਨਿਸ਼ਾਨ ਸਿੰਘ ਸਾਬਕਾ ਸਰਪੰਚ, ਸ਼ਨੀ ਮੋਮੀ, ਸੁਖਦੇਵ ਸਿੰਘ, ਜਰਮਨ ਸਹੋਤਾ, ਸਤਨਾਮ ਸਿੰਘ, ਪੱਪੂ ਚੌਕੀਦਾਰ ਤੇ ਰਣਜੀਤ ਸਿੰਘ ਆਦਿ ਹਾਜ਼ਰ ਸਨ। 


Related News