ਹੋਲੀ ਦਾ ਤਿਉਹਾਰ : ਰੇਲ ਗੱਡੀਆਂ ’ਚ ਤਤਕਾਲ ਟਿਕਟਾਂ ਲਈ ਭੱਜ-ਦੋੜ ਸ਼ੁਰੂ

Tuesday, Mar 19, 2024 - 04:43 PM (IST)

ਚੰਡੀਗੜ੍ਹ (ਲਲਨ) : ਹੋਲੀ ਦੇ ਤਿਉਹਾਰ ਅਤੇ ਵਿਆਹਾਂ ਕਾਰਣ ਚੰਡੀਗੜ੍ਹ ਅਤੇ ਅੰਬਾਲਾ ਰੇਲਵੇ ਸਟੇਸ਼ਨਾਂ ਤੋਂ ਲੰਬੇ ਰੂਟਾਂ ’ਤੇ ਚੱਲਣ ਵਾਲੀਆਂ ਟਰੇਨਾਂ ਦੇ ਫੁਲ ਹੋਣ ਕਾਰਣ ਹੁਣ ਤਤਕਾਲ ਟਿਕਟਾਂ ਨੂੰ ਲੈ ਕੇ ਮੁਸਾਫ਼ਰਾਂ ਨੇ ਭੱਜ-ਦੋੜ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਣ ਲੋਕਾਂ ਵਲੋਂ 24 ਘੰਟੇ ਪਹਿਲਾਂ ਹੀ ਰਿਜ਼ਰਵੇਸ਼ਨ ਕਾਊਂਟਰ ’ਤੇ ਨੰਬਰ ਦੀ ਲਿਸਟ ਲਗਾ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਸਵੇਰ ਦੇ ਤਤਕਾਲ ਦੌਰਾਨ ਆਸਾਨੀ ਨਾਲ ਟਿਕਟਾਂ ਪ੍ਰਾਪਤ ਕਰ ਸਕਣ। ਲੋਕ ਤਾਂ ਟਿਕਟ ਦੇ ਲਈ ਰਿਜ਼ਰਵੇਸ਼ਨ ਕਾਊਂਟਰ ਦੇ ਬਾਹਰ ਸੋ ਰਹੇ ਹਨ। ਤਿਉਹਾਰਾਂ ਦੇ ਸੀਜ਼ਨ ਦੇ ਅਧੀਨ ਸ਼ੁਰੂ ਕੀਤੀ ਗਈ ਚੰਡੀਗੜ੍ਹ-ਗੋਰਖਪੁਰ ’ਚ ਵੀ ਵੇਟਿੰਗ ਲਿਟਸ 50 ਤੱਕ ਪਹੁੰਚ ਗਈ ਹੈ। ਅਪ੍ਰੈਲ ਮਹੀਨੇ ’ਚ ਤਾਂ ਹਾਲਾਤ ਹੋਰ ਵੀ ਖ਼ਰਾਬ ਹਨ। ਕਈ ਟਰੇਨਾਂ ’ਚ ਵੇਟਿੰਗ ਟਿਕਟ ਵੀ ਨਹੀਂ ਹੈ। ਇਕ ਪਾਸੇ ਜਿੱਥੇ ਲੋਕ ਟਿਕਟਾਂ ਨੂੰ ਲੈ ਕੇ ਪ੍ਰੇਸ਼ਾਨ ਹਨ, ਉੱਥੇ ਹੀ ਦੂਜੇ ਪਾਸੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਕਈ ਟਰੇਨਾਂ ’ਚ ਰੇਲਵੇ ਨੇ ਅਣਰਿਜ਼ਰਵ ਕੋਚਾਂ ਨੂੰ ਘਟਾ ਕੇ ਥਰਡ ਏ. ਸੀ. ਅਤੇ ਸਲੀਪਰ ਕੋਚ ਲਗਾ ਦਿੱਤੇ ਹਨ। ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਲੀ ਰਿਜ਼ਰਵੇਸ਼ਨ ਕਾਊਂਟਰ ’ਤੇ ਮੰਗਲਵਾਰ ਦੀ ਤਤਕਾਲ ਟਿਕਟ ਲਈ ਸੋਮਵਾਰ ਨੂੰ ਦੁਪਹਿਰ ਕਰੀਬ 1 ਵਜੇ ਨੰਬਰ ਦੀ ਲਿਸਟ ਲਗਾ ਗਈ ਸੀ, ਜਿਸ ਵਿਚ ਸਲੀਪਰ ਦੇ 7 ਲੋਕ ਅਤੇ ਏ.ਸੀ. ਤਤਕਾਲ ਦੇ ਲਈ 3 ਲੋਕਾਂ ਨੇ ਨੰਬਰ ਲਗਾਏ ਸਨ ਅਤੇ ਇਸ ਲਿਸਟ ਦੀ ਰਾਖੀ ਲਈ ਵਾਰੀ-ਵਾਰੀ ਤੋਂ ਲੋਕ ਬੈਠੇ ਸਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਲਈ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਅਧਿਕਾਰੀਆਂ ਨੂੰ ਦਿੱਤੇ ਇਹ ਦਿਸ਼ਾ-ਨਿਰਦੇਸ਼

ਅਣ-ਰਿਜ਼ਰਵ ਕੋਚਾਂ ’ਚ ਜ਼ਿਆਦਾ ਭੀੜ, ਰਿਜ਼ਰਵੇਸ਼ਨ ’ਚ ਵੀ ਵੇਟਿੰਗ ਨਹੀਂ

ਰੇਲਵੇ ਵਲੋਂ ਪਹਿਲੇ ਇੰਜਣ ਤੋਂ ਬਾਅਦ ਦੋ ਅਣ-ਰਿਜ਼ਰਵ ਕੋਚ ਅਤੇ ਗਾਰਡ ਕੋਚ ਦੇ ਅੱਗੇ ਦੋ ਅਣ-ਰਿਜ਼ਰਵ ਕੋਚ ਲਗਾਏ ਜਾਂਦੇ ਸਨ, ਇਸ ਤਰ੍ਹਾਂ ਹਰ ਟਰੇਨ ’ਚ 4 ਦੇ ਕਰੀਬ ਅਣ-ਰਿਜ਼ਰਵ ਕੋਚ ਹੁੰਦੇ ਸਨ, ਜਿਸ ਕਾਰਣ ਜੇਕਰ ਕਿਸੇ ਯਾਤਰੀ ਨੂੰ ਰਿਜ਼ਰਵੇਸ਼ਨ ਟਿਕਟ ਨਹੀਂ ਮਿਲ ਰਹੀ ਤਾਂ ਉਹ ਅਣ-ਰਿਜ਼ਰਵ ਕੋਚ ਵਿਚ ਸਫ਼ਰ ਕਰ ਲੈਂਦੇ ਸਨ ਪਰ ਰੇਲਵੇ ਵਲੋਂ ਹੁਣ ਅਨਰਿਜ਼ਰਵ ਕੋਚਾਂ ਦੀ ਗਿਣਤੀ 4 ਤੋਂ ਘਟਾ ਕੇ 2 ਕਰ ਦਿੱਤੀ ਹੈ, ਅਜਿਹੇ ਵਿਚ ਹੁਣ ਅਣ-ਰਿਜ਼ਰਵ ਕੋਚ ਪੂਰੀ ਤਰ੍ਹਾਂ ਭਰ ਜਾਂਦਾ ਹੈ, ਕਈ ਵਾਰ ਯਾਤਰੀ ਦਰਵਾਜ਼ੇ ’ਤੇ ਖੜ੍ਹੇ ਹੋ ਕੇ ਸਫਰ ਕਰਦੇ ਹਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਨੂੰ ਲੈ ਕੇ ਅਹਿਮ ਖ਼ਬਰ : ਚੋਣ ਅਫ਼ਸਰ ਵਲੋਂ ਸਖ਼ਤ ਹਿਦਾਇਤਾਂ ਜਾਰੀ

ਸਪੈਸ਼ਲ ਟਰੇਨ ’ਚ ਵੇਟਿੰਗ 50 ਤੋਂ ਪਾਰ
ਰੇਲਵੇ ਵਲੋਂ ਹੋਲੀ ਦੇ ਤਿਉਹਾਰ ਨੂੰ ਧਿਆਨ ’ਚ ਰੱਖਦਿਆਂ ਚੰਡੀਗੜ੍ਹ-ਗੋਰਖਪੁਰ ਵਿਚਕਾਰ ਵਿਸ਼ੇਸ਼ ਰੇਲਗੱਡੀ ਚਲਾਈ ਹੈ, ਜੋ ਸਿਰਫ਼ ਦੋ ਗੇੜੇ ਹੀ ਚੱਲੇਗੀ। ਇਸ ਟਰੇਨ ’ਚ ਵੀ ਵੇਟਿੰਗ ਲਿਸਟ 50 ਦੇ ਕਰੀਬ ਪਹੁੰਚ ਗਈ ਹੈ, ਇੰਨਾ ਹੀ ਨਹੀਂ ਅਪ੍ਰੈਲ ਮਹੀਨੇ ’ਚ ਟਰੇਨਾਂ ’ਚ ਵੇਟਿੰਗ ਵੀ ਉਪਲਬਧ ਨਹੀਂ ਹੈ। ਜਾਣਕਾਰੀ ਅਨੁਸਾਰ 21 ਅਪ੍ਰੈਲ ਤੱਕ ਲੰਬੇ ਰੂਟ ਦੀਆਂ ਸਾਰੀਆਂ ਟਰੇਨਾਂ ਭਰ ਚੁੱਕੀਆਂ ਹਨ। ਅਜਿਹੇ ’ਚ ਕਈ ਐਸੋਸੀਏਸ਼ਨਾਂ ਮੰਗ ਕੀਤੀ ਹੈ ਕਿ ਨੇ ਚੰਡੀਗੜ੍ਹ-ਗੋਰਖਪੁਰ ਨੂੰ ਜੁਲਾਈ ਮਹੀਨੇ ਤੱਕ ਚਲਾਇਆ ਜਾਵੇ। ਜਿਸ ਕਾਰਣ ਆਸਾਨੀ ਨਾਲ ਟਿਕਟ ਮਿਲ ਸਕੇ।

ਹੋਲੀ ਦੇ ਤਿਉਹਾਰ ਨੂੰ ਲੈ ਕੇ ਸਪੈਸ਼ਲ ਟਰੇਨਾਂ ਦਾ ਐਲਾਨ ਕੀਤਾ ਗਿਆ ਹੈ, ਜੇਕਰ ਲੋੜ ਪਈ ਤਾਂ ਲੰਬੇ ਰੂਟ ਦੀਆਂ ਟਰੇਨਾਂ ''ਚ ਵਾਧੂ ਕੋਚ ਲਗਾਏ ਜਾਣਗੇ। ਇਸ ਦੇ ਨਾਲ ਹੀ ਅਪ੍ਰੈਲ ਲਈ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਸਾਡਾ ਧਿਆਨ ਹੋਲੀ ਦੇ ਤਿਉਹਾਰ ਦੌਰਾਨ ਯਾਤਰੀਆਂ ਨੂੰ ਸਹੂਲਤਾਂ ਦੇਣ ''ਤੇ ਹੈ। ਉੱਥੇ ਹੀ ਰਿਜ਼ਰਵ ਕੋਚਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਇਸ ਲਈ ਕੋਚਾਂ ਦੀ ਗਿਣਤੀ ਘਟ ਹੋਈ ਹੈ।
-ਮਨਦੀਪ ਸਿੰਘ ਭਾਟੀਆ, ਡੀ.ਆਰ.ਐੱਮ ਅੰਬਾਲਾ ਮੰਡਲ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


 


Anuradha

Content Editor

Related News