ਰੂਪਨਗਰ-ਸ੍ਰੀ ਚਮਕੌਰ ਸਾਹਿਬ ਮਾਰਗ ''ਚ 20-25 ਫੁੱਟ ਚੌੜਾ ਪਾੜ
Sunday, Aug 20, 2017 - 03:27 PM (IST)
ਰੂਪਨਗਰ(ਵਿਜੇ)— ਰੂਪਨਗਰ-ਸ੍ਰੀ ਚਮਕੌਰ ਸਾਹਿਬ ਮਾਰਗ 'ਤੇ ਐੱਮ. ਵੀ. ਆਈ. ਦਫਤਰ ਕੋਲ ਸੜਕ ਧੱਸ ਜਾਣ ਕਾਰਨ 20-25 ਫੁੱਟ ਚੌੜਾ ਪਾੜ ਪੈ ਗਿਆ। ਦੀਦਾਰ ਸਿੰਘ, ਸਤਪਾਲ ਸਿੰਘ, ਬੇਅੰਤ ਸਿੰਘ, ਗਿਆਨੀ ਸਿੰਘ, ਛਿੰਦਾ, ਕਾਲਾ ਆਦਿ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ 9 ਵਜੇ ਉਹ ਜਦੋਂ ਉਕਤ ਮਾਰਗ ਤੋਂ ਲੰਘਣ ਲੱਗੇ ਤਾਂ ਦੇਖਿਆ ਕਿ ਮੀਂਹ ਦੇ ਪਾਣੀ ਕਾਰਨ ਸੜਕ ਧਸਣੀ ਸ਼ੁਰੂ ਹੋ ਗਈ, ਜਿਸ ਨੇ ਹੌਲੀ-ਹੌਲੀ ਪਾੜ ਦਾ ਰੂਪ ਧਾਰਨ ਕਰ ਲਿਆ। ਬਾਅਦ ਦੁਪਹਿਰ ਤੱਕ ਜਦੋਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਇਸ ਮਾਰਗ ਨੂੰ ਬਣਾਉਣ ਵਾਲੇ ਟੋਲ ਪਲਾਜ਼ਾ ਅਧਿਕਾਰੀ ਨਾ ਪੁੱਜੇ ਤਾਂ ਉਨ੍ਹਾਂ ਸਿਟੀ ਥਾਣਾ ਪੁਲਸ ਨੂੰ ਸੂਚਿਤ ਕੀਤਾ।
