ਰੂਪਨਗਰ ਪੁਲਸ ਵੱਲੋਂ ਭਾਖੜਾ ਨਹਿਰ 'ਚੋਂ ਰੈਮਡੇਸਿਵਿਰ ਇੰਜੈਕਸ਼ਨ ਮਿਲਣ ਦੇ ਮਾਮਲੇ 'ਚ 6 ਮੁਲਜ਼ਮ ਗ੍ਰਿਫ਼ਤਾਰ

Friday, Jun 18, 2021 - 04:02 PM (IST)

ਰੂਪਨਗਰ ਪੁਲਸ ਵੱਲੋਂ ਭਾਖੜਾ ਨਹਿਰ 'ਚੋਂ ਰੈਮਡੇਸਿਵਿਰ ਇੰਜੈਕਸ਼ਨ ਮਿਲਣ ਦੇ ਮਾਮਲੇ 'ਚ 6 ਮੁਲਜ਼ਮ ਗ੍ਰਿਫ਼ਤਾਰ

ਰੂਪਨਗਰ (ਸੱਜਣ ਸੈਣੀ, ਵਰੁਣ)— ਰੂਪਨਗਰ ਦੀ ਭਾਖੜਾ ਨਹਿਰ ਵਿਚੋਂ ਬੀਤੇ ਮਹੀਨੇ ਭਾਰੀ ਮਾਤਰਾ ’ਚ ਨਕਲੀ ਕੋਰੋਨਾ ਵੈਕਸੀਨ ਮਿਲਣ ਦੇ ਮਾਮਲੇ ’ਚ ਰੂਪਨਗਰ ਦੀ ਪੁਲਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸ ਮਾਮਲੇ ਵਿਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਤੋਂ 2 ਕਰੋੜ ਰੁਪਏ, 2 ਲੈਪਟਾਪ ਅਤੇ 4 ਗੱਡੀਆਂ ਨੂੰ ਬਰਾਮਦ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ

ਇਥੇ ਦੱਸ ਦੇਈਏ ਕਿ ਬੀਤੀ 6 ਮਈ ਨੂੰ ਜਦੋਂ ਰੂਪਨਗਰ ਦੀ ਭਾਖੜਾ ਨਹਿਰ ਵਿਚ ਪਿੰਡ ਸਲੇਮਪੁਰ ਅਤੇ ਬਾਲਸੰਢਾ ਨਜ਼ਦੀਕ ਨਹਿਰ ਵਿਚੋਂ ਵੱਡੀ ਮਾਤਰਾ ਵਿਚ ਰੈਮਡੇਸਿਵਿਰ ਇੰਜੈਕਸ਼ਨਾਂ ਸਮੇਤ ਹੋਰ ਵੱਖ-ਵੱਖ ਐਂਟੀਵੈਟਿਕ ਟੀਕੇ ਤੈਰਦੇ ਮਿਲੇ ਸਨ। ਇਸ ਦੇ ਬਾਅਦ ਪੁਲਸ ਅਤੇ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਨਹਿਰ ਵਿੱਚੋਂ ਇਨ੍ਹਾਂ ਟੀਕਿਆਂ ਨੂੰ ਬਾਹਰ ਕੱਢਵਾ ਕੇ ਜਦੋਂ ਟੀਕਿਆਂ ਦੀ ਜਾਂਚ ਕੀਤੀ ਤਾਂ ਇਹ ਟੀਕੇ ਨਕਲੀ ਪਾਏ ਗਏ। ਇਸ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਪੁਲਸ ਵੱਲੋਂ ਮਾਮਲੇ ਵਿਚ ਮੁਕੱਦਮਾ ਦਰਜ ਕਰਕੇ ਜਦੋਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕੀਤੀ ਤਾਂ ਪੁਲਸ ਜੁਰਮ ਦੀਆਂ ਪੈੜਾਂ ਨੱਪਦੇ ਹੋਏ ਦੋਸ਼ੀਆਂ ਤੱਕ ਪਹੁੰਚ ਗਈ ।

ਇਹ ਵੀ ਪੜ੍ਹੋ: ਪਿਓ-ਧੀ ਦਾ ਰਿਸ਼ਤਾ ਤਾਰ-ਤਾਰ, 3 ਸਾਲ ਤੱਕ ਧੀ ਨਾਲ ਮਿਟਾਉਂਦਾ ਰਿਹਾ ਹਵਸ ਦੀ ਭੁੱਖ, ਇੰਝ ਖੁੱਲ੍ਹਿਆ ਭੇਤ

PunjabKesari

ਇਹ ਮੁਲਜ਼ਮ ਕੀਤੇ ਗਏ ਗ੍ਰਿਫ਼ਤਾਰ 
ਐੱਸ. ਐੱਸ. ਪੀ. ਰੂਪਨਗਰ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਪੁਲਸ ਵੱਲੋਂ ਮਾਮਲੇ ਵਿੱਚ ਮੁਜ਼ੱਫਰ ਨਗਰ ਦੇ ਮੁਹੰਮਦ ਸ਼ਾਹਵਰ, ਯੂ. ਪੀ. ਦੇ ਅਰਸ਼ਦ ਖ਼ਾਨ, ਸਹਾਰਨਪੁਰ ਦੇ ਮੁਹੰਮਦ ਅਰਸ਼ਦ, ਕੁਰੂਕਸ਼ੇਤਰ ਦੇ ਪ੍ਰਦੀਪ ਸਰੋਹਾ ਅਤੇ ਸ਼ਾਹ ਨਜ਼ਰ, ਸ਼ਾਹ ਆਲਮ ਵਾਸੀ ਬਹਿਲੋਲਪੁਰ ਜ਼ਿਲ੍ਹਾ ਮੋਹਾਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪੁੱਛਗਿੱਛ ਕੀਤੀ ਤਾਂ ਦੋਸ਼ੀਆਂ ਦੇ ਪਾਸੋਂ ਨਕਲੀ ਟੀਕੇ ਵੇਚ ਕੇ ਕਮਾਏ ਲਗਭਗ ਦੋ ਕਰੋੜ ਰੁਪਏ ਦੀ ਨਕਦੀ, ਦੋ ਲੈਪਟੌਪ, ਨਕਲੀ ਟੀਕਿਆਂ ਦਾ ਜ਼ਖੀਰਾ ਅਤੇ ਚਾਰ ਵਾਹਨ ਬਰਾਮਦ ਹੋਏ ਹਨ। ਪੁਲਸ ਦੀ ਜਾਂਚ ’ਚ ਪਾਇਆ ਗਿਆ ਹੈ ਕਿ ਮੁੱਖ ਦੋਸ਼ੀ ਮੁਹੰਮਦ ਸਾਬਿਰ ਹੈ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦਵਾਈਆਂ ਨਾਲ ਸਬੰਧਤ ਸਾਰੀ ਜਾਣਕਾਰੀ ਹੈ। ਮੁਹੰਮਦ ਸਾਬਿਰ ਨੇ ਫਾਰਮਾਸੈਟਿੰਗ ਫਾਰਮ ਦਾ ਇਸਤੇਮਾਲ ਕਰਕੇ ਐਂਟੀਬਾਓਟਿਕ ਦਵਾਈਆਂ ਬਣਾਈਆਂ ਅਤੇ ਨਕਲੀ ਰੈਮਡੇਸਿਵਿਰ ਉਨ੍ਹਾਂ ਸ਼ੀਸ਼ੀਆਂ ’ਤੇ ਚਿਪਕਾ ਦਿੱਤਾ। ਇਹ ਨਕਲੀ ਇੰਜੈਕਸ਼ਨ ਦਿੱਲੀ, ਹਰਿਆਣਾ, ਪੰਜਾਬ ’ਚ ਸਪਲਾਈ ਕੀਤੇ। 

PunjabKesari

ਇਹ ਵੀ ਪੜ੍ਹੋ: ਕਰਤਾਰਪੁਰ ਨੇੜੇ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ-ਪੁੱਤ ਦੀ ਮੌਕੇ 'ਤੇ ਮੌਤ ਤੇ ਧੀ ਜ਼ਖ਼ਮੀ

ਦੱਸ ਦੇਈਏ ਕਿ ਰੂਪਨਗਰ ਪੁਲਸ ਦੀ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਰਿਕਵਰੀ ਹੈ। ਇਸ ਤੋਂ ਪਹਿਲਾਂ ਇੰਨੀ ਵੱਡੀ ਰਿਕਵਰੀ ਅੱਜ ਤੱਕ ਰੂਪਨਗਰ ਪੁਲਸ ਵੱਲੋਂ ਨਹੀਂ ਕੀਤੀ ਗਈ । ਜ਼ਿਕਰਯੋਗ ਹੈ ਕਿ ਮਾਮਲੇ ਵਿਚ ਰੂਪਨਗਰ ਪੁਲਸ ਵੱਲੋਂ ਅੱਠ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿਚੋਂ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਦੋ ਦੋਸ਼ੀ ਇਸ ਸਮੇਂ ਜੇਲ੍ਹ ਵਿੱਚ ਹਨ। ਰੂਪਨਗਰ ਪੁਲਸ ਇਨ੍ਹਾਂ ਦੋਸ਼ੀਆਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ, ਜਿਸ ਦੌਰਾਨ ਹੋਰ ਵੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। 

ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਦੌਰ ਦੀ ਦਰਦਨਾਕ ਤਸਵੀਰ, 12 ਦਿਨ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ, ਪ੍ਰਸ਼ਾਸਨ ਨੇ ਨਿਭਾਈਆਂ ਅੰਤਿਮ ਰਸਮਾਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News