ਸਕੂਲ ਤੋਂ ਗਾਇਬ ਹੋਇਆ LKG ਦਾ ਬੱਚਾ, ਪਿਤਾ ਵਲੋਂ ਖੁਦਕੁਸ਼ੀ ਕਰਨ ਦੀ ਚਿਤਾਵਨੀ (ਵੀਡੀਓ)

Wednesday, Jan 22, 2020 - 11:41 AM (IST)

ਰੂਪਨਗਰ (ਸੱਜਣ) - ਰੂਪਨਗਰ ਵਿਖੇ ਸਥਿਤ ਸੰਤ ਕਰਮ ਸਿੰਘ ਅਕੈਡਮੀ ’ਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ, ਜਦੋਂ ਅਕੈਡਮੀ ’ਚ ਪੜ੍ਹਦਾ ਬੱਚਾ ਆਪਣੇ ਘਰ ਨਹੀਂ ਪੁੱਜਿਆ। ਅਕੈਡਮੀ ’ਚ ਪੁੱਜੇ ਪਿੰਡ ਵਾਸੀਆਂ ਸਣੇ ਬੱਚੇ ਦੇ ਪਿਤਾ ਨੇ ਸਕੂਲ ਪ੍ਰਬੰਧਕਾਂ ਦੀ ਲਾਪ੍ਰਵਾਹੀ ਕਾਰਨ ਬੱਚੇ ਦੇ ਲਾਪਤਾ ਹੋਣ ਦੇ ਦੋਸ਼ ਲਾਉਂਦੇ ਹੋਏ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਚਿਤਾਵਨੀ ਦਿੱਤੀ। ਬੱਚੇ ਦੇ ਪਿਤਾ ਸ਼ਾਮ ਸਿੰਘ ਵਾਸੀ ਪਿੰਡ ਨੰਗਲ ਅੰਬਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਬੱਚਾ ਇਸ ਸਕੂਲ ’ਚ ਐਲਕੇਜੀ ਜਮਾਤ ’ਚ ਪੜ੍ਹਦਾ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਘਰੋਂ ਸਕੂਲ ’ਚ ਆਇਆ ਪਰ ਸ਼ਾਮ ਨੂੰ ਘਰ ਨਹੀਂ ਪੁੱਜਾ। ਸ਼ਾਮ ਸਿੰਘ ਅਨੁਸਾਰ ਉਸ ਦੇ ਦੋ ਬੱਚੇ ਹਨ, 1 ਸਹਿਜਪ੍ਰੀਤ ਸਿੰਘ ਬੇਟਾ ਅਤੇ ਦੂਜੀ ਬੇਟੀ, ਜੋ ਇਸੇ ਸਕੂਲ ’ਚ 9ਵੀਂ ਜਮਾਤ ’ਚ ਪੜ੍ਹਦੀ ਹੈ। 

PunjabKesari

ਉਨ੍ਹਾਂ ਦੱਸਿਆ ਕਿ ਸਹਿਜਪ੍ਰੀਤ ਨੂੰ 12 ਵਜੇਂ ਛੁੱਟੀ ਹੁੰਦੀ ਹੈ ਪਰ ਉਹ ਆਪਣੀ ਭੈਣ ਨਾਲ 3 ਵਜੇਂ ਬੱਸ ’ਚ ਘਰ ਜਾਂਦਾ ਹੈ। ਅੱਜ ਜਦੋਂ ਸਹਿਜਪ੍ਰੀਤ ਦੀ ਭੈਣ ਛੁੱਟੀ ਸਮੇਂ ਬੱਸ ’ਚ ਚੜ੍ਹੀ ਤਾਂ ਉਸ ਦਾ ਭਰਾ ਬੱਸ ’ਚ ਨਹੀਂ ਸੀ। ਉਸ ਨੇ ਮੈਂਡਮ ਨੂੰ ਪੁੱਛਿਆ ਕਿ ਉਸ ਦਾ ਭਰਾ ਕਿੱਥੇ ਹੈ ਤਾਂ ਮੈਡਮ ਨੇ ਕਹਿ ਦਿੱਤਾ ਕਿ ਉਸ ਨੂੰ ਉਸ ਦੇ ਘਰ ਵਾਲੇ ਲੈ ਗਏ। ਸਹਿਜ ਦੀ ਭੈਣ ਜਦੋਂ 4.30 ਵਜੇਂ ਘਰ ਪੁੱਜੀ ਤਾਂ ਉਸ ਨੇ ਪੁੱਛਿਆ ਕਿ ਸਹਿਜ ਕਿੱਥੇ ਹੈ। ਪੁੱਤ ਦੇ ਘਰ ਆ ਆਉਣ ਕਾਰਨ ਪਰਿਵਾਰ ਦੇ ਹੋਸ਼ ਉਡ ਗਏ। ਬੱਚੇ ਦੇ ਪਿਤਾ ਸ਼ਾਮ ਸਿੰਘ ਦੇ ਦੋਸਤ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਦੀ ਲਾਪ੍ਰਵਾਹੀ ਕਰਕੇ ਉਨ੍ਹਾਂ ਦਾ ਬੱਚਾ ਗਾਇਬ ਹੋਇਆ ਹੈ।  

ਗਨੀਮਤ ਰਹੀ ਕਿ ਬੱਚਾ 4 ਘੰਟਿਆਂ ਬਾਅਦ ਸਹੀ-ਸਲਾਮਤ ਘਰ ਪਹੁੰਚ ਗਿਆ ਪਰ ਇਸ ਪੂਰੇ ਮਾਮਲੇ ’ਚ ਸਕੂਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪਹਿਲਾਂ ਸਕੂਲ ਪ੍ਰਸ਼ਾਸਨ ਕਹਿ ਰਿਹਾ ਸੀ ਕਿ ਬੱਚੇ ਨੂੰ ਉਨ੍ਹਾਂ ਨੇ ਉਸ ਦੇ ਮਾਤਾ-ਪਿਤਾ ਲੈ ਗਏ ਪਰ ਸਾਹਮਣੇ ਆਇਆ ਕਿ ਬੱਚਾ ਆਪਣੇ ਪਿੰਡ ਦੀ ਬੱਸ ਦੀ ਥਾਂ ਆਪਣੇ ਨਾਨਕੇ ਪਿੰਡ ਜਾਣ ਵਾਲੀ ਬੱਸ ਚੜ੍ਹ ਗਿਆ। ਇਸ ਦੇ ਬਾਰੇ ਨਾ ਤਾਂ ਸਕੂਲ ਬੱਸ ਦੇ ਡਰਾਈਵਰ ਨੂੰ ਕੁਝ ਪਤਾ ਸੀ ਅਤੇ ਨਾ ਹੀ ਸਕੂਲ ਪ੍ਰਸ਼ਾਸਨ ਨੂੰ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਜੇਕਰ ਸਕੂਲ ਪ੍ਰਸ਼ਾਸਨ ਦੀ ਗਲਤੀ ਹੋਈ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸਕੂਲ ਦੀ ਪ੍ਰਿੰਸੀਪਲ ਸਤਵੀਰ ਕੌਰ ਨੇ ਸਕੂਲ ਪ੍ਰਸ਼ਾਸਨ ਦੀ ਗਲਤੀ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ। 


author

rajwinder kaur

Content Editor

Related News