ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਬਿਜਲੀ ਬੋਰਡ ਦੇ ਲਾਈਨਮੈਨ ਦੀ ਮੌਤ, ਜੇ.ਈ. ’ਤੇ ਲੱਗੇ ਅਣਗਹਿਲੀ ਦੇ ਦੋਸ਼

03/22/2021 9:51:33 AM

ਰੂਪਨਗਰ (ਸੱਜਣ ਸੈਣੀ) - ਜ਼ਿਲ੍ਹਾ ਰੂਪਨਗਰ ਦੇ ਪਿੰਡ ਭਾਓਵਾਲ ਵਿਖੇ ਇਕ ਬਿਜਲੀ ਬੋਰਡ ਦੇ ਲਾਈਨਮੈਨ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਹਰੀ ਸਿੰਘ ਪਿੰਡ ਭੈਣੀ ਉਮਰ 48 ਸਾਲ ਵਜੋਂ ਹੋਈ ਹੈ, ਜੋ 2013 ਤੋਂ ਬਿਜਲੀ ਬੋਰਡ ਵਿੱਚ ਠੇਕੇ ’ਤੇ ਲਾਈਨਮੈਨ ਭਰਤੀ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬਿਜਲੀ ਬੋਰਡ ਦੇ ਜੇ.ਈ. ਦੀ ਲਾਪਰਵਾਹੀ ਕਾਰਨ ਕੁਲਦੀਪ ਦੀ ਮੌਤ ਹੋਈ ਹੈ, ਕਿਉਂਕਿ ਬਿਜਲੀ ਬੋਰਡ ਦੇ ਜੇ.ਈ. ਵੱਲੋਂ ਕੁਲਦੀਪ ਨੂੰ ਬੰਦ ਪਈ ਬਿਜਲੀ ਦੀ ਲਾਈਨ ਚਾਲੂ ਕਰਨ ਲਈ ਕਿਹਾ ਗਿਆ ਸੀ ਪਰ ਪਿੱਛੇ ਤੋਂ ਮੇਨ ਲਾਈਨ ਨਹੀਂ ਕੱਟੀ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਪੜ੍ਹੋ ਇਹ ਵੀ ਖ਼ਬਰ - ਫਰੀਦਕੋਟ: ਪੁਰਾਣੀ ਰੰਜਿਸ਼ ਕਾਰਨ 3 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਾਤਲਾਨਾ ਹਮਲਾ (ਤਸਵੀਰਾਂ)

PunjabKesari

ਮਿਲੀ ਜਾਣਕਾਰੀ ਅਨੁਸਾਰ ਬਿਜਲੀ ਬੋਰਡ ਦੇ ਲਾਈਨਮੈਨ ਦੀ ਮੌਤ ਉਸ ਸਮੇਂ ਹੋਈ, ਜਦੋਂ ਉਹ ਆਪਣੇ ਵਿਭਾਗ ਦੇ ਅਧਿਕਾਰੀਆਂ ਦੇ ਆਦੇਸ਼ ’ਤੇ ਬਿਜਲੀ ਦੇ ਖੰਭੇ ਉੱਤੇ ਫਿਊਜ਼ ਲਗਾਉਣ ਲਈ ਚੜ੍ਹਿਆ ਹੋਇਆ ਸੀ। ਪਿੱਛੋਂ ਮੇਨ ਸਪਲਾਈ ਨਾ ਕੱਟੇ ਜਾਣ ਕਾਰਨ ਲਾਈਨਮੈਨ ਕੁਲਦੀਪ ਨੂੰ ਕਰੰਟ ਪੈ ਗਿਆ ਅਤੇ ਉਹ ਇਕੱਲਾ ਹੀ ਕਈ ਘੰਟੇ ਖੇਤਾਂ ਵਿੱਚ ਪਿਆ ਰਿਹਾ।

ਪੜ੍ਹੋ ਇਹ ਵੀ ਖ਼ਬਰ - ਮਾਮਲਾ 2 ਭੈਣਾਂ ਦੇ ਹੋਏ ਕਤਲ ਦਾ : ਸੰਸਕਾਰ ਨਾ ਕਰਨ ’ਤੇ ਅੜ੍ਹਿਆ ਪਰਿਵਾਰ, ਰੱਖੀਆਂ ਇਹ ਮੰਗਾਂ

ਜਦੋਂ ਖੇਤ ਦਾ ਮਾਲਕ ਉਥੇ ਗਿਆ ਤਾਂ ਉਸ ਨੇ ਕੁਲਦੀਪ ਨੂੰ ਦੇਖਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਗੱਲ ਦਾ ਪਤਾ ਲੱਗਣ ’ਤੇ ਪਿੰਡ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਕੁਲਦੀਪ ਸਿੰਘ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)

PunjabKesari

ਦੂਜੇ ਪਾਸੇ ਹਸਪਤਾਲ ਪਹੁੰਚੇ ਮ੍ਰਿਤਕ ਦੇ ਪੁੱਤਰਾਂ ਅਤੇ ਪਰਿਵਾਰਕ ਰਿਸ਼ਤੇਦਾਰਾਂ ਨੇ ਇਸ ਹਾਦਸੇ ਲਈ ਬਿਜਲੀ ਬੋਰਡ ਦੇ ਜੇ.ਈ. ਨੂੰ ਜ਼ਿੰਮੇਵਾਰ ਦੱਸਿਆ। ਪਰਿਵਾਰਿਕ ਮੈਂਬਰਾਂ ਦੇ ਦੋਸ਼ ਤੋਂ ਬਾਅਦ ਜਦੋਂ ਬਿਜਲੀ ਬੋਰਡ ਦੇ ਜੇ.ਈ. ਨੂੰ ਵਾਰ-ਵਾਰ ਫੋਨ ਕਰਕੇ ਸੰਪਰਕ ਕਰਨ ਅਤੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣਾ ਫੋਨ ਨਹੀਂ ਚੁੱਕਿਆ। ਮ੍ਰਿਤਕ ਆਪਣੇ ਪਿੱਛੇ ਦੇ ਦੋ ਪੁੱਤਰਾਂ, ਇੱਕ ਧੀ ਅਤੇ ਪਤਨੀ ਨੂੰ ਛੱਡ ਗਿਆ ਹੈ। ਕੁਲਦੀਪ ਦੀ ਮੌਤ ਹਾਦਸਾ ਹੈ ਜਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ? ਇਸ ਦਾ ਸੱਚ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ।   

ਪੜ੍ਹੋ ਇਹ ਵੀ ਖ਼ਬਰ - ਰੋਜ਼ੀ ਰੋਟੀ ਲਈ ਜਰਮਨ ਗਏ ਖੰਨਾ ਦੇ ਨੌਜਵਾਨ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ

ਪੜ੍ਹੋ ਇਹ ਵੀ ਖ਼ਬਰ - ਪ੍ਰਕਾਸ਼ ਸਿੰਘ ਬਾਦਲ ਨੇ ਵੀਡੀਓ ਕਾਲ ਰਾਹੀਂ ਜਾਣਿਆ ਆਪਣੇ ਪੁੱਤਰ ਸੁਖਬੀਰ ਬਾਦਲ ਦਾ ਹਾਲ


rajwinder kaur

Content Editor

Related News