ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ’ਚ ਸ਼ੁਰੂ ਹੋਇਆ ਲਾਈਟ ਐਂਡ ਸਾਊਂਡ ਸ਼ੋਅ

Friday, Nov 29, 2019 - 04:31 PM (IST)

ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ’ਚ ਸ਼ੁਰੂ ਹੋਇਆ ਲਾਈਟ ਐਂਡ ਸਾਊਂਡ ਸ਼ੋਅ

ਰੂਪਨਗਰ (ਸੱਜਨ ਸੈਣੀ) - ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੂਪਨਗਰ ’ਚ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ (ਰੌਸ਼ਨੀ ਤੇ ਆਵਾਜ਼) ਸ਼ੋਅ ਕਰਵਾਇਆ ਗਿਆ। 29 ਨਵੰਬਰ ਤੋਂ 01 ਦਸੰਬਰ ਤੱਕ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਸ਼ੁਰੂ ਹੋਏ ਇਸ ਲਾਈਟ ਐਂਡ ਸਾਊਂਡ ਦਾ ਉਦਘਾਟਨ ਸ੍ਰੀਮਤੀ ਦੀਪ ਸ਼ਿਖਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਰੂਪਨਗਰ ਵਲੋਂ ਕੀਤਾ ਗਿਆ।

ਜਾਣਕਾਰੀ ਤਿੰਨ ਦਿਨਾਂ ਚੱਲਣ ਵਾਲੇ ਇਸ ਡਿਜੀਟਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਦਾਸੀਆਂ ਤੇ ਉਪਦੇਸ਼ਾਂ ਬਾਰੇ ਜਾਣੂੰ ਕਰਵਾਉਣ ਲਈ ਅਤਿ-ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਗਈ ਹੈ । ਰੂਪਨਗਰ ਦੇ ਸਟੇਡੀਅਮ ’ਚ ਸਥਾਪਿਤ ਕੀਤਾ ਡਿਜੀਟਲ ਮਿਊਜੀਅਮ ਲੋਕਾਂ ਦੇ ਦੇਖਣ ਲਈ ਤਿੰਨੋ ਦਿਨ ਸਵੇਰੇ 7 ਵਜੇ ਤੋਂ ਸ਼ਾਮ 5:30 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਮੌਕੇ 30 ਨਵੰਬਰ ਅਤੇ 01 ਦਸੰਬਰ  ਦੀ ਸ਼ਾਮ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ 'ਤੇ ਚਾਨਣਾ ਪਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚੱਲਣਗੇ, ਜੋ ਕਿ ਸ਼ਾਮ 6.15 ਤੋਂ 7 ਵਜੇ ਅਤੇ ਰਾਤ 7.45 ਤੋਂ 8.30 ਵਜੇ ਤੱਕ ਹੋਣਗੇ।
 


author

rajwinder kaur

Content Editor

Related News