ਪਰਸ ਖੋਹ ਕੇ ਭੱਜਣ ਵਾਲਾ ਕਾਬੂ

06/20/2017 2:40:25 AM

ਦੀਨਾਨਗਰ,   (ਕਪੂਰ)- ਪੁਲਸ ਨੇ ਪੈਦਲ ਜਾ ਰਹੀ ਇਕ ਔਰਤ ਦੇ ਹੱਥੋਂ ਪਰਸ ਖੋਹ ਕੇ ਭੱਜਣ ਵਾਲੇ ਨੌਜਵਾਨ ਨੂੰ ਕਾਬੂ ਕੀਤਾ ਹੈ।
ਥਾਣਾ ਮੁਖੀ ਬਲਦੇਵ ਰਾਜ ਸ਼ਰਮਾ ਨੇ ਇਸ ਸਬੰਧੀ ਦੱਸਿਆ ਹੈ ਕਿ ਏ.ਐੱਸ.ਆਈ. ਲਖਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਧਮਰਾਈ ਪੁਲ 'ਤੇ ਨਾਕਾ ਲਾਇਆ ਹੋਇਆ ਸੀ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਮਹਿਰਾਜਪੁਰ ਅੱਡੇ ਤੋਂ ਇਕ ਔਰਤ ਦਾ ਪਰਸ ਖੋਹ ਕੇ ਭੱਜਣ ਵਾਲਾ ਮੋਟਰਸਾਈਕਲ ਸਵਾਰ ਨੌਜਵਾਨ ਧਮਰਾਈ ਇਲਾਕੇ 'ਚ ਘੁੰਮ ਰਿਹਾ ਹੈ। ਕੁਝ ਦੇਰ ਮਗਰੋਂ ਉਹ ਨੌਜਵਾਨ ਪੁਲਸ ਨਾਕੇ ਨਜ਼ਦੀਕ ਪਹੁੰਚਿਆ ਤੇ ਪੁਲਸ ਨੂੰ ਵੇਖ ਕੇ ਭੱਜਣ ਲੱਗਾ ਤਾਂ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਨੌਜਵਾਨ ਦੀ ਪਛਾਣ ਵਿਲੀਅਮ ਪੁੱਤਰ ਪਤਰਸ ਮਸੀਹ ਵਾਸੀ ਖੰਨੀ ਖੂਹੀ ਥਾਣਾ ਕਾਨਵਾਂ ਵਜੋਂ ਹੋਈ ਹੈ। ਪੁਲਸ ਨੇ ਨੌਜਵਾਨ ਵੱਲੋਂ ਔਰਤ ਦੀ ਖੋਹੀ ਨਕਦੀ, ਮੋਬਾਇਲ ਫੋਨ ਤੇ ਹੋਰ ਸਾਮਾਨ ਬਰਾਮਦ ਕਰ ਲਿਆ ਹੈ।


Related News