RPF ਜਵਾਨ ਸਸਪੈਂਡ! ਬਾਕੀਆਂ ਖ਼ਿਲਾਫ਼ ਵੀ ਕੇਸ ਦਰਜ, ਪੜ੍ਹੋ ਪੂਰਾ ਮਾਮਲਾ
Saturday, Aug 24, 2024 - 03:37 PM (IST)
ਲੁਧਿਆਣਾ (ਗੌਤਮ)- ਅੰਮ੍ਰਿਤਸਰ ਤੋਂ ਚੱਲ ਕੇ ਮੁੰਬਈ ਵੱਲ ਜਾਣ ਵਾਲੀ ਟਰੇਨ ਨੰ. 12904 ਗੋਲਡਨ ਟੈਂਪਲ ਦੇ ਨਾਲ ਲੱਗੇ ਰੇਲਵੇ ਮੇਲ ਸੇਵਾ (ਆਰ. ਐੱਮ. ਐੱਸ.) ਕੋਚ ’ਚ ਸਵਾਰ ਹੋਣ ਲਈ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਯਾਤਰੀਆਂ ਨੇ ਕੋਚ ਦੇ ਸ਼ੀਸ਼ੇ ਭੰਨ ਕੇ ਉਸ ’ਚ ਡਿਊਟੀ ਦੇ ਰਹੇ ਆਰ. ਐੱਮ. ਐੱਸ. ਮੁਲਾਜ਼ਮਾਂ ਦੇ ਨਾਲ ਗਾਲੀ-ਗਲੋਚ ਕੀਤਾ ਪਰ ਮੌਕੇ ’ਤੇ ਮੌਜੂਦ ਆਰ. ਪੀ. ਐੱਫ. ਦੇ ਜਵਾਨਾਂ ਨੇ ਨਾ ਤਾਂ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਆਪਣੇ ਆਲ੍ਹਾ ਅਧਿਕਾਰੀਆਂ ਨੂੰ ਦੱਸਿਆ।
ਇਹ ਖ਼ਬਰ ਵੀ ਪੜ੍ਹੋ - ਜ਼ਿਮਨੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਅਹਿਮ ਫ਼ੈਸਲਾ
ਪਤਾ ਲੱਗਣ ’ਤੇ ਅਧਿਕਾਰੀਆਂ ਨੇ ਇਸ ਮਾਮਲੇ ’ਚ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਡਿਊਟੀ ’ਤੇ ਤਾਇਨਾਤ ਆਰ. ਪੀ. ਐੱਫ. ਦੇ ਜਵਾਨ ਨੂੰ ਸਸਪੈਂਡ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਰਿਪੋਰਟ ਭੇਜ ਦਿੱਤੀ ਗਈ ਹੈ।
ਮੁਲਾਜ਼ਮਾਂ ਨੇ ਦੱਸਿਆ ਕਿ ਕੁਝ ਯਾਤਰੀ ਖੁਦ ਨੂੰ ਰੇਲਵੇ ਮੁਲਾਜ਼ਮ ਦੱਸ ਰਹੇ ਸਨ ਤੇ ਕੋਚ ’ਚ ਸਵਾਰ ਹੋਣ ਦਾ ਯਤਨ ਕਰ ਰਹੇ ਸਨ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਕੋਚ ’ਚ ਯਾਤਰੀ ਸਵਾਰ ਨਹੀਂ ਹੋ ਸਕਦੇ।
ਇਸ ਗੱਲ ਨੂੰ ਲੈ ਕੇ ਯਾਤਰੀ ਭੜਕ ਗਏ ਅਤੇ ਹੰਗਾਮਾ ਕਰ ਕੇ ਹੋਏ ਕੋਚ ਦੇ ਦਰਵਾਜ਼ੇ ਅਤੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ। ਇਥੋਂ ਤੱਕ ਕਿ ਦਰਵਾਜ਼ੇ ਦੇ ਸ਼ੀਸ਼ੇ ਤੋੜ ਕੇ ਜ਼ਬਰਦਸਤੀ ਲਾਕ ਖੋਲ੍ਹਣ ਦਾ ਯਤਨ ਕੀਤਾ। ਹੰਗਾਮਾਕਾਰੀ ਮੁਲਾਜ਼ਮਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਰਹੇ। ਆਰ. ਐੱਮ. ਐੱਸ. ਮੁਲਾਜ਼ਮਾਂ ਨੇ ਆਰ. ਪੀ. ਐੱਫ. ਨੂੰ ਵੀ ਸੂਚਿਤ ਕਰਨ ਦਾ ਯਤਨ ਕੀਤਾ ਪਰ ਯਾਤਰੀ ਹੰਗਾਮਾ ਕਰ ਕੇ ਉਨ੍ਹਾਂ ਨੂੰ ਧਮਕਾਉਂਦੇ ਰਹੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀ ਦਾ ਐਲਾਨ; ਬੰਦ ਰਹਿਣਗੇ ਸਕੂਲ, ਦਫ਼ਤਰ ਤੇ ਬੈਂਕ
ਗੌਰ ਹੋਵੇ ਕਿ ਆਰ. ਐੱਮ. ਏ. ਕੋਚ ’ਚ ਡਾਕ ਵਿਭਾਗ ਵੱਲੋਂ ਦੂਰ ਦੁਰਾਡੇ ਦੇ ਸਟੇਸ਼ਨਾਂ ਤੱਕ ਡਾਕ ਅਤੇ ਪਾਰਸਲ ਭੇਜੇ ਜਾਂਦੇ ਹਨ, ਜੋ ਕਿ ਆਰ. ਐੱਮ. ਐੱਸ. ਲਈ ਰਾਖਵਾਂ ਹੁੰਦਾ ਹੈ ਅਤੇ ਯਾਤਰੀ ਸਵਾਰ ਨਹੀਂ ਹੋ ਸਕੇ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਹੰਗਾਮਾਕਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8