ਪੰਜਾਬ ’ਚ 2758 ਜਗ੍ਹਾ ਸੜੀ ਪਰਾਲੀ, ਨਵਾਂ ਰਿਕਾਰਡ ਕਾਇਮ

10/22/2020 1:50:51 AM

ਚੰਡੀਗੜ੍ਹ, (ਅਸ਼ਵਨੀ)- ਪੰਜਾਬ ਦੇ ਖੇਤਾਂ ਵਿਚ ਸੁਲਘ ਰਹੀ ਪਰਾਲੀ ਦੇ ਅੰਕੜਿਆਂ ਵਿਚ ਬੁੱਧਵਾਰ ਨੂੰ ਜ਼ਬਰਦਸਤ ਉਛਾਲ ਦਰਜ ਕੀਤਾ ਗਿਆ। ਇਕ ਦਿਨ ਵਿਚ ਹੀ 2758 ਜਗ੍ਹਾ ’ਤੇ ਖੇਤਾਂ ਵਿਚ ਪਰਾਲੀ ਸਾੜੀ ਗਈ। ਇਸ ਵਾਰ ਫਸਲ ਕਟਾਈ ਤੋਂ ਬਾਅਦ ਅੱਗਜਨੀ ਦਾ ਇਹ ਸਭ ਤੋਂ ਵੱਡਾ ਰਿਕਾਰਡ ਹੈ। ਇਸ ਤੋਂ ਪਹਿਲਾਂ ਹੁਣ ਤੱਕ ਇਕ ਦਿਨ ਵਿਚ ਇੰਨੀਆਂ ਘਟਨਾਵਾਂ ਰਿਕਾਰਡ ਨਹੀਂ ਕੀਤੀਆਂ ਗਈਆਂ ਹਨ। ਪੰਜਾਬ ਦੇ ਤਕਰੀਬਨ ਸਾਰੇ ਜ਼ਿਲਿਆਂ ਵਿਚ 21 ਅਕਤੂਬਰ ਨੂੰ ਕਿਸੇ ਨਾ ਕਿਸੇ ਜਗ੍ਹਾ ਖੇਤਾਂ ਵਿਚ ਪਰਾਲੀ ਸਾੜਣ ਦੀ ਘਟਨਾ ਰਿਕਾਰਡ ਹੋਈ ਹੈ। ਪਾਕਿਸਤਾਨ ਦੇ ਨਾਲ ਲੱਗਦੇ ਬਾਰਡਰ ਇਲਾਕੇ ਵਿਚ ਸਭ ਤੋਂ ਜ਼ਿਆਦਾ ਜਗ੍ਹਾ ਖੇਤਾਂ ਵਿਚ ਅੱਗ ਲਾਈ ਗਈ। ਫਿਰੋਜ਼ਪੁਰ ਵਿਚ ਸਭ ਤੋਂ ਜ਼ਿਆਦਾ 484 ਅਤੇ ਤਰਨਤਾਰਨ ਵਿਚ 424 ਜਗ੍ਹਾ ਪਰਾਲੀ ਸੁਲਘੀ। ਇਸੇ ਕੜੀ ਵਿਚ, ਗੁਰਦਾਸਪੁਰ ਵਿਚ 290, ਪਟਿਆਲਾ ਵਿਚ 220, ਫਰੀਦਕੋਟ ਵਿਚ 164, ਕਪੂਰਥਲਾ ਵਿਚ 144 ਅਤੇ ਅੰਮ੍ਰਿਤਸਰ ਵਿਚ 138 ਜਗ੍ਹਾ ਖੇਤਾਂ ਵਿਚ ਪਰਾਲੀ ਸਾੜੀ ਗਈ। ।

10,813 ’ਤੇ ਪਹੁੰਚਿਆ ਅੰਕੜਾ:

ਲਗਾਤਾਰ ਅੱਗਜਨੀ ਕਾਰਨ ਇਸ ਵਾਰ ਕੱੁਲ ਘਟਨਾਵਾਂ ਦਾ ਅੰਕੜਾ 10,813 ਤੱਕ ਪਹੁੰਚ ਗਿਆ ਹੈ। ਇਹ ਇਕ ਮਹੀਨੇ ਦੇ ਅੰਕੜੇ ਹਨ। 21 ਸਤੰਬਰ ਤੋਂ 21 ਅਕਤੂਬਰ, 2020 ਦੇ ਵਿਚਕਾਰ ਰਿਕਾਰਡ ਕੀਤੀਆਂ ਗਈਆਂ ਇਹ ਘਟਨਾਵਾਂ ਪਿਛਲੇ ਤਿੰਨ ਸਾਲਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹਨ।


Bharat Thapa

Content Editor

Related News