ਮੂਰਤੀ ਸਥਾਪਨਾ ਦਿਵਸ ਮੌਕੇ ਭੰਡਾਰੇ ਆਯੋਜਿਤ

04/22/2019 4:47:06 AM

ਰੋਪੜ (ਸ਼ਰਮਾ)- ਰਾਸ਼ਟਰੀ ਮਾਰਗ ’ਤੇ ਸਥਿਤ ਪਿੰਡ ਤਪਾਲ ਮਾਜਰਾ (ਮਲਕਪੁਰ) ਦੇ ਮਾਤਾ ਨੈਣਾਂ ਦੇਵੀ ਮੰਦਿਰ ਵਿਖੇ ਮੂਰਤੀ ਸਥਾਪਨਾ ਸਬੰਧੀ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਕਮੇਟੀ ਮੈਂਬਰ ਵਿਸ਼ਾਲ ਵਾਸੁਦੇਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਹਵਨ ਯੱਗ ਕਰਵਾਇਆ ਗਿਆ ਅਤੇ ਬਾਅਦ ਵਿਚ ਮੰਦਿਰ ਕਮੇਟੀ ਦੇ ਪ੍ਰਧਾਨ ਸਤੀਸ਼ ਅਧਲੱਖਾ ਦੀ ਦੇਖ-ਰੇਖ ’ਚ ਰਾਜਕੁਮਾਰ ਸ਼ਰਮਾ, ਜੋਧਾ ਆਲਮਪੁਰੀਆ ਤੇ ਵਿਨੋਦ ਸ਼ਰਮਾ ਨੇ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ। ਸਮਾਗਮ ’ਚ ਕੌਸ਼ਲਿਆ ਰਾਣੀ ਰੂਪਨਗਰ ਨੇ 1 ਲੱਖ 50 ਹਜ਼ਾਰ, ਸੁਭਾਸ਼ ਕੱਕਡ਼ ਨੇ 1 ਲੱਖ ਅਤੇ ਸੁਧੀਰ ਚੋਪਡ਼ਾ ਗੁਡ਼ਗਾਉਂ ਵਾਲਿਆਂ ਨੇ 51 ਹਜ਼ਾਰ ਤੇ ਕਈ ਹੋਰ ਮਾਂ ਭਗਤਾਂ ਨੇ ਮੰਦਿਰ ਦੇ ਨਿਰਮਾਣ ਲਈ ਦਾਨ ਦਿੱਤਾ। ਕਮੇਟੀ ਵਲੋਂ ਦਾਨੀ ਸੱਜਣਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਇਸ ਮੌਕੇ ਰਾਜੂ ਵਿਕਰਾਂਤ, ਡਾ. ਜਗਨਨਾਥ ਡਕਾਲਾ, ਹਰਮਿੰਦਰ ਬਿੰਦੂ ਡਕਾਨਾ, ਸੰਦੀਪ ਸ਼ਰਮਾ, ਇੰਜੀ. ਸਤਪਾਲ ਸੂਦ, ਵਿਨੋਦ ਸੈਣੀ, ਅਖਿਲੇਸ਼ ਕੁਮਾਰ, ਜੈਪਾਲ, ਇੰਜੀ. ਆਰ.ਕੇ. ਵੋਹਰਾ, ਨਰਿੰਦਰ ਅਵਸਥੀ ਆਦਿ ਮੁੱਖ ਰੂਪ ਨਾਲ ਮੌਜੂਦ ਸਨ।

Related News