3 ਵੱਖ-ਵੱਖ ਮਾਮਲਿਆਂ ''''ਚ 260 ਗ੍ਰਾਮ ਹੈਰੋਇਨ, 70 ਕਿਲੋ ਚੂਰਾ ਪੋਸਤ ਤੇ ਰਿਵਾਲਵਰ ਸਣੇ 3 ਗ੍ਰਿਫਤਾਰ

04/22/2019 4:46:57 AM

ਰੋਪੜ (ਤ੍ਰਿਪਾਠੀ,ਮਨੋਰੰਜਨ)-ਸੀ. ਆਈ. ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਨੇ 3 ਵੱਖ-ਵੱਖ ਮਾਮਲਿਆਂ ''ਚ 260 ਗ੍ਰਾਮ ਹੈਰੋਇਨ, 70 ਕਿਲੋ ਚੂਰਾ ਪੋਸਤ (ਡੋਡੇ) ਅਤੇ ਜ਼ਿੰਦਾ ਕਾਰਤੂਸ-ਰਿਵਾਲਵਰ ਬਰਾਮਦ ਕਰ ਕੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਮੇਜਰ ਕ੍ਰਾਈਮ ਪਰਮਜੀਤ ਸਿੰਘ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ ''ਤੇ ਸੀ. ਆਈ. ਏ. ਸਟਾਫ ''ਚ ਤਾਇਨਾਤ ਏ. ਐੱਸ. ਆਈ. ਜਸਵੀਰ ਸਿੰਘ ਦੀ ਪੁਲਸ ਪਾਰਟੀ ਦੌਰਾਨੇ ਗਸ਼ਤ ਪਿੰਡ ਕਮਾਲਪੁਰ ਨਜ਼ਦੀਕ ਮੌਜੂਦ ਸੀ ਕਿ ਸ਼ੱਕ ਦੇ ਆਧਾਰ ''ਤੇ ਇਕ ਵਿਅਕਤੀ ਜਿਸ ਦੀ ਪਛਾਣ ਤਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਰਣਜੀਤ ਸਿੰਘ ਵਾਸੀ ਬੁੱਲੇਵਾਲ ਥਾਣਾ ਬਲਾਚੌਰ ਦੇ ਤੌਰ ''ਤੇ ਕੀਤੀ, ਨੂੰ ਰੋਕ ਕੇ ਪੁਲਸ ਅਧਿਕਾਰੀਆਂ ਦੀ ਮੌਜੂਦਗੀ ''ਚ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਲੁੱਟ-ਖੋਹ ਅਤੇ ਐੱਨ. ਡੀ. ਪੀ. ਐੱਸ. ਦੇ ਦਰਜਨ ਭਰ ਮਾਮਲਿਆਂ ''ਚ ਲੋੜੀਂਦਾ ਨੀਗਰੋ ਦਿੱਲੀ ਤੋਂ ਲਿਆਇਆ ਸੀ 2.50 ਲੱਖ ਦੀ ਹੈਰੋਇਨ ਦੀ ਖੇਪ ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਦੀ ਸ਼ੁਰੂਆਤੀ ਪਡ਼ਤਾਲ ''ਚ ਪਤਾ ਲੱਗਾ ਕਿ 260 ਗ੍ਰਾਮ ਹੈਰੋਇਨ ਨਾਲ ਗ੍ਰਿਫਤਾਰ ਦੋਸ਼ੀ ਤਲਵਿੰਦਰ ਉਕਤ ਹੈਰੋਇਨ ਦੀ ਖੇਪ 2.50 ਲੱਖ ਰੁਪਏ ''ਚ ਦਿੱਲੀ ਤੋਂ ਲੈ ਕੇ ਆਇਆ ਸੀ, ਜੋ ਬਲਾਚੌਰ-ਨਵਾਂਸ਼ਹਿਰ ਦੇ ਖੇਤਰ ''ਚ ਲੋਕਾਂ ਨੂੰ ਵੇਚੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ''ਤੇ ਬਲਾਚੌਰ, ਕਾਠਗਡ਼੍ਹ, ਗਡ਼੍ਹਸ਼ੰਕਰ ਅਤੇ ਫਿਲੌਰ ਆਦਿ ਥਾਣਿਆਂ ''ਚ ਲੁੱਟ-ਖੋਹ, ਆਰਮ ਐਕਟ ਅਤੇ ਐੱਨ. ਡੀ. ਪੀ. ਐੱਸ. ਦੇ ਕਰੀਬ 11 ਵੱਖ-ਵੱਖ ਮਾਮਲੇ ਦਰਜ ਹਨ, ਜਿਸ ''ਚ ਕੁਝ ਮਾਮਲਿਆਂ ''ਚ ਉਸ ਨੂੰ ਸਜ਼ਾ ਹੋ ਚੁੱਕੀ ਹੈ ਅਤੇ ਮੌਜੂਦਾ ਸਮੇਂ ''ਚ ਵੀ ਉਹ ਜ਼ਮਾਨਤ ''ਤੇ ਸੀ। ਅਦਾਲਤ ''ਚ ਪੇਸ਼ ਕਰ ਕੇ ਲਿਆ 2 ਦਿਨ ਦਾ ਪੁਲਸ ਰਿਮਾਂਡ ਡੀ. ਐੱਸ. ਪੀ. ਨੇ ਦੱਸਿਆ ਕਿ ਵੱਖ-ਵੱਖ ਅਪਰਾਧਿਕ ਮਾਮਲਿਆਂ ''ਚ ਤਲਵਿੰਦਰ ਉਰਫ ਬਿੰਦਰ ਜੇਲ ''ਚ ਸਜ਼ਾ ਕੱਟ ਰਹੇ ਹੋਰ ਨੀਗਰੋਆਂ ਦੀ ਮਾਰਫਤ ਨਾਲ ਜੁਡ਼ਿਆ ਸੀ। ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਰ ਨੀਗਰੋ ਸੁਨਯੋਜਿਤ ਹੋਕੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ ਤੇ ਨਸ਼ਾ ਖਰੀਦਣ ਵਾਲਿਆਂ ਤੋਂ ਪੈਸੇ ਪਹਿਲਾਂ ਹੀ ਵਸੂਲ ਕਰ ਲਏ ਜਾਂਦੇ ਹਨ। ਡੀ. ਐੱਸ. ਪੀ. ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਨੂੰ ਅੱਜ ਅਦਾਲਤ ''ਚ ਪੇੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ ''ਤੇ ਲਿਆ ਹੈ। ਜੰਮੂ ਤੋਂ ਲਿਆਂਦੇ 70 ਕਿਲੋ ਡੋਡਿਆਂ ਸਣੇ 1 ਗ੍ਰਿਫਤਾਰ ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਵਿਖੇ ਤਾਇਨਾਤ ਏ. ਐੱਸ. ਆਰ. ਜਸਵੀਰ ਸਿੰਘ ਦੀ ਪੁਲਸ ਪਾਰਟੀ ਸ਼ਨੀਵਾਰ ਰਾਤ ਜੱਬੋਵਾਲ ਵਿਚ ਲਾਏ ਸਪੈਸ਼ਲ ਨਾਕੇ ''ਤੇ ਮੌਜੂਦ ਸੀ ਕਿ ਸ਼ੱਕ ਦੇ ਆਧਾਰ ''ਤੇ ਇਕ ਟਾਟਾ 407 ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿਚੋਂ 70 ਕਿਲੋ ਡੋਡੇ ਬਰਾਮਦ ਹੋਏ। ਗ੍ਰਿਫਤਾਰ ਚਾਲਕ ਦੀ ਪਛਾਣ ਰਣਜੀਤ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਕੌਲਗਡ਼੍ਹ ਥਾਣਾ ਬਲਾਚੌਰ ਦੇ ਤੌਰ ''ਤੇ ਹੋਈ ਹੈ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਪਡ਼ਤਾਲ ਵਿਚ ਪਤਾ ਲੱਗਾ ਕਿ ਮੁਲਜ਼ਮ ਇਸ ਤੋਂ ਪਹਿਲਾਂ ਵੀ ਜੰਮੂ-ਕਸ਼ਮੀਰ ਤੋਂ 2-3 ਵਾਰੀ ਡੋਡੇ ਲਿਆ ਚੁੱਕਾ ਹੈ। ਉਸਨੇ ਦੱਸਿਆ ਕਿ ਉਕਤ ਨੂੰ ਅਦਾਲਤ ਵਿਚ ਪੇਸ਼ ਕਰ ਕੇ 1 ਦਿਨ ਦੇ ਪੁਲਸ ਰਿਮਾਂਡ ''ਤੇ ਲਿਆ ਗਿਆ ਹੈ, ਜਿਸ ਵਿਚ ਉਸਦੇ ਸਪਲਾਈ ਦੇਣ ਵਾਲੇ ਅਤੇ ਜਿਨ੍ਹਾਂ ਲੋਕਾਂ ਨੂੰ ਡੋਡੇ ਵੇਚੇ ਜਾਂਦੇ ਸਨ, ਸਬੰਧੀ ਜਾਣਕਾਰੀ ਹਾਸਲ ਕੀਤੀ ਜਾਵੇਗੀ। ਰਿਵਾਲਵਰ ਅਤੇ ਜ਼ਿੰਦਾ ਕਾਰਤੂਸ ਸਣੇ 1 ਗ੍ਰਿਫਤਾਰ ਡੀ. ਐੱਸ. ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸਤਨਾਮ ਸਿੰਘ ਦੀ ਪੁਲਸ ਪਾਰਟੀ ਨੇ ਦੌਰਾਨੇ ਗਸ਼ਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 1 ਰਿਵਾਲਵਰ ਅਤੇ 1 ਜ਼ਿੰਦਾ ਕਾਰਤੂਸ ਬਰਾਮਦ ਕੀਤਾ। ਉਨ੍ਹਾਂ ਕਿਹਾ ਕਿ ਪੁਲਸ ਪਾਰਟੀ ਪਿੰਡ ਭੰਗਲ ਕਲਾਂ ਗੇਟ ''ਤੇ ਮੌਜੂਦ ਸੀ ਕਿ 1 ਵਿਅਕਤੀ ਜਿਸਦੀ ਪਛਾਣ ਸੰਦੀਪ ਸਿੰਘ ਉਰਫ ਸੈਂਡੀ ਪੁੱਤਰ ਜੋਗਿੰਦਰ ਸਿੰਘ ਵਾਸੀ ਭਾਰ ਸਿੰਘਪੁਰ ਦੇ ਤੌਰ ''ਤੇ ਕੀਤੀ ਗਈ, ਨੂੰ ਸ਼ੱਕ ਦੇ ਆਧਾਰ ''ਤੇ ਰੋਕ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਕੋਲੋਂ 1 ਰਿਵਾਲਵਰ ਅਤੇ 1 ਕਾਰਤੂਸ ਬਰਾਮਦ ਹੋਇਆ। ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਪਡ਼ਤਾਲ ਵਿਚ ਪਤਾ ਲੱਗਾ ਕਿ ਸੈਂਡੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਆਪਣੇ ਸਾਥੀ ਦਾ ਇੰਤਜ਼ਾਰ ਕਰ ਰਿਹਾ ਸੀ। ਸੈਂਡੀ ਨੇ ਕਿਹਾ ਕਿ ਉਸ ਨੂੰ ਜਿਸ ਵਿਅਕਤੀ ਕੋਲੋਂ ਰਿਵਾਲਵਰ ਮਿਲਿਆ ਸੀ, ਉਹ ਅੱਜ ਕਿਸੇ ਮਾਮਲੇ ਕਰ ਕੇ ਜੇਲ ਵਿਚ ਹੈ। ਡੀ. ਐੱਸ. ਪੀ. ਨੇ ਕਿਹਾ ਕਿ ਉਪਰੋਕਤ ਰਿਵਾਲਵਰ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਹੋਰ ਪਡ਼ਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ 1 ਦਿਨ ਦੇ ਪੁਲਸ ਰਿਮਾਂਡ ''ਤੇ ਲਿਆ ਹੈ।

Related News