ਨਾਮ ਦੀ ਸ਼ਕਤੀ ਮਨੁੱਖ ਦੇ ਸਾਰੇ ਕੰਮ ਸਵਾਰ ਦਿੰਦੀ ਹੈ : ਸਵਾਮੀ ਦਰਸ਼ਨ ਦਾਸ

04/17/2019 4:56:35 AM

ਰੋਪੜ (ਕਟਾਰੀਆ/ਕਿਰਨ) - ਸਾਈਂ ਬਾਬਾ ਮੰਦਰ ਪਿੰਡ ਪੰਡੋਰੀ ਬੀਤ ਵਿਖੇ ਗ੍ਰਾਮ ਪੰਚਾਇਤ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਰਮ ਸੰਤ ਸਵਾਮੀ ਦਰਸ਼ਨ ਦਾਸ ਮਹਾਰਾਜ ਤੇ ਸਵਾਮੀ ਕ੍ਰਿਸ਼ਨਾ ਨੰਦ ਮਹਾਰਾਜ ਦੀ ਅਗਵਾਈ ’ਚ ਬਾਬਾ ਪ੍ਰਦੀਪ ਵਲੋਂ ਸਾਲਾਨਾ ਧਾਰਮਕ ਤਿੰਨ ਰੋਜ਼ਾ ਸਮਾਗਮ ਦੇ ਅੰਤਿਮ ਦਿਨ ਸਮੂਹ ਸੰਗਤਾਂ ਵਲੋਂ ਹਵਨ ਯੱਗ ਕੀਤਾ ਗਿਆ। ਪਿੰਡ ਦੀ ਸੁੱਖ ਸਾਂਤੀ ਲਈ ਅਰਦਾਸ ਕੀਤੀ ਗਈ ਅਤੇ ਬਾਣੀ ਦੇ ਭੋਗ ਪਾਉਣ ਉਪਰੰਤ ਸਵਾਮੀ ਦਰਸ਼ਨ ਦਾਸ ਮਹਾਰਾਜ ਭੂਰੀਵਾਲਿਆਂ ਨੇ ਕਿਹਾ ਕਿ ਪ੍ਰਮਾਤਮਾ ਦਾ ਨਾਮ ਲੈ ਕੇ ਕੀਤੇ ਕਾਰਜ ਸਦਾ ਸਫ਼ਲ ਹੁੰਦੇ ਹਨ ਕਿਉਂਕਿ ਪ੍ਰਮਾਤਮਾ ਤੇ ਗੁਰੂ ਦੇ ਨਾਮ ’ਚ ਹੀ ਇੰਨੀ ਸ਼ਕਤੀ ਹੈ ਜੋ ਮਨੁੱਖ ਦੇ ਸਾਰੇ ਕੰਮ ਸਵਾਰ ਦਿੰਦੀ ਹੈ। ਇਸ ਦੌਰਾਨ ਸਵਾਮੀ ਬਲਰਾਮ ਦਾਸ, ਸਵਾਮੀ ਰਾਮਾਨੰਦ, ਚੂਹਡ਼ਾ ਰਾਮ ਮੀਲੂ, ਪੰਮੀ , ਰਾਮਸ਼ਾਹ ਮੀਲੂ, ਬਾਬਾ ਪ੍ਰਦੀਪ ਪੰਡੋਰੀ ਆਦਿ ਨੇ ਵੀ ਸੰਗਤਾਂ ਨੂੰ ਬਾਣੀ ਨਾਲ ਜੋਡ਼ਿਆ। ਇਸ ਮੌਕੇ ਬਲਦੇਵ ਕਸਾਣਾ , ਦਰਸ਼ਨ , ਰਾਮ ਨਾਥ, ਜੈ ਚੰਦ, ਮੋਹਿੰਦਰ ਪਾਲ, ਬਿੰਦਰ , ਗੁਰਬਚਨ, ਸੁਰਿੰਦਰ ਏ.ਐੱਸ.ਆਈ., ਏ.ਐੱਸ.ਆਈ. ਰੌਸ਼ਨ ਲਾਲ, ਪ੍ਰਦੀਪ ਪੰਡੋਰੀ, ਤਰਸੇਮ ਮੈਹਰ, ਸੁਭਾਸ਼ ਮੀਲੂ, ਅਵਤਾਰ ਪੀ.ਪੀ., ਪੰਕਜ ਆਦਿ ਹਾਜ਼ਰ ਸਨ।

Related News