ਸਵੀਪ ਗਤੀਵਿਧੀਆਂ ਅਧੀਨ ਸਲੋਗਨ ਮੁਕਾਬਲੇ ਕਰਵਾਏ

04/04/2019 4:44:21 AM

ਰੋਪੜ (ਤ੍ਰਿਪਾਠੀ)-ਮੁੱਖ ਚੋਣ ਅਧਿਕਾਰੀ ਦੇ ਨਿਰਦੇਸ਼ਾ ਅਨੁਸਾਰ ਕਰਵਾਈ ਜਾ ਰਹੀ ਸਵੀਪ ਗਤੀਵਿਧੀਆਂ ਅਧੀਨ ਸਮੂਹ ਕਾਲਜਾਂ ਦਾ ਸੈਲਫੀ ਸਟੈਂਡ ਅਤੇ ਸਲੋਹਗਨ ਰਾਈਟਿੰਗ ਮੁਕਾਬਲੇ 3 ਅਪ੍ਰੈਲ ਨੂੰ ਸ਼ਿਵਾਲਿਕ ਸਕੂਲ ਨਵਾਂਸ਼ਹਿਰ ’ਚ ਕਰਵਾਏ ਗਏ। ਸ਼ਹੀਦ ਭਗਤ ਸਿੰਘ ਨਗਦਰ ਨਾਲ ਸਬੰਧਿਤ ਲਗਭਗ 20 ਕਾਲਜਾਂ ਨੇ ਇਨ੍ਹਾਂ ਮੁਕਾਬਲਿਆਂ ’ਚ ਭਾਗ ਲਿਆ। ਆਰ.ਕੇ.ਆਰੀਆ. ਕਾਲਜ ਨਵਾਂਸ਼ਹਿਰ ਦੇ ਵਿਦਿਆਰਥੀ ਗੁਰਿੰਦਰ ਸਿੰਘ ਬੀ.ਏ. ਸਮੈਸਟਰ-4 ਨੇ ਸੈਲਫੀ ਮੁਕਾਬਲਿਆਂ ’ਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਪ੍ਰਕਾਰ ਸਲੋਹਗਨ (ਸ਼ਹੀਦ ਭਗਤ ਸਿੰਘ ਨਗਰ ਦੇ ਲੋਕ ਕਿੰਨੇ ਸਿਆਣੇ, ਸੁਨਹਿਰੇ ਭਵਿੱਖ ਦੇ ਲਈ ਇਕ-ਇਕ ਵੋਟ ਦੀ ਕੀਮਤ ਇਹ ਜਾਣੇ) ’ਚ ਹਰਪ੍ਰੀਤ ਸਿੰਘ ਬੀ.ਐੱਸ.ਸੀ. ਸਮੈਸਟਰ-4 ਤੀਸਰਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ’ਚੋਂ ਜਿੱਤਣ ਮਗਰੋਂ ਕਾਲਜ ਦੇ ਪ੍ਰਿੰਸੀਪਲ ਡਾ. ਸੰਜੀਵ ਡਾਬਰ ਅਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ਼, ਸਕੱਤਰ ਸਤੀਸ਼ ਕੁਮਾਰ ਬਰੂਟਾ ਦੇ ਇਲਾਵਾ ਕਮੇਟੀ ਮੈਂਬਰ ਸੁਸ਼ੀਲ ਪੁਰੀ ਅਤੇ ਕਾਲਜ ਸੁਪਰਡੈਂਟ ਐੱਸ.ਕੇ. ਪਾਠਕ, ਪ੍ਰੋ. ਪਵਨ ਅਤੇ ਨੋਡਲ ਅਧਿਕਾਰੀ ਪ੍ਰੋ. ਜਵੀਰ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਵਿਨੇ ਸੋਫਤ, ਪ੍ਰੋ. ਨੀਰਜ ਸੱਦੀ, ਪ੍ਰੋ. ਰੋਬਿਨ, ਪ੍ਰੋ. ਰੇਨੂ ਕਾਰਾ ਵੀ ਹਾਜ਼ਰ ਸਨ।

Related News