ਕਿਤਾਬੀ ਗਿਆਨ ਤੋਂ ਇਲਾਵਾ ਪ੍ਰੈਕਟੀਕਲ ਗਿਆਨ ਦੇਣ ਨਾਲ ਵਿਸ਼ੇ ਬਣਦਾ ਸਰਲ : ਡਾ. ਰਸ਼ਮੀ

03/16/2019 4:06:03 AM

ਰੋਪੜ (ਤ੍ਰਿਪਾਠੀ, ਮਨੋਰੰਜਨ) - ਕੇ. ਸੀ. ਕਾਲਜ ਆਫ ਹੋਟਲ ਮੈਨੇਜਮੈਂਟ ਦੀ ਪ੍ਰਿੰ. ਡਾ. ਰਸ਼ਮੀ ਗੁਜਰਾਤੀ ਨੇ ਗੁਜਰਾਤ ਦੇ ਆਨੰਦ ਨਗਰ ਵਿਖੇ ''ਗਲੋਬਲ ਟ੍ਰੇਡ ਇਨ ਹਾਇਰ ਐਜੂਕੇਸ਼ਨ'' ਵਿਸ਼ੇ ''ਤੇ ਆਯੋਜਿਤ ਰਾਸ਼ਟਰ ਪੱਧਰੀ ਕਾਨਫਰੈਂਸ ਜਿਸ ''ਚ ਦੇਸ਼ ਭਰ ਦੇ ਵੱਖ-ਵੱਖ ਕਾਲਜਾਂ ਦੇ 600 ਆਗੂਆਂ ਨੇ ਵਿਚਾਰ ਰੱਖੇ ਸਨ ਸਬੰਧੀ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਦੱਸਿਆ ਕਿ ਆਧੁਨਿਕ ਸਿੱਖਿਆ ਨੂੰ ਪ੍ਰਭਾਵੀ ਬਣਾਉਣ ਦੇ ਲਈ ਕਿਤਾਬੀ ਗਿਆਨ ਦੇ ਨਾਲ ਨਾਲ ਪ੍ਰੈਕਟੀਕਲ ਤੌਰ ''ਤੇ ਵਿਦਿਆਰਥੀਆਂ ਨੂੰ ਗਿਆਨ ਦੇਣ ਦੀ ਵੱਧ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪ੍ਰੈਕਟੀਕਲ ਗਿਆਨ ਦੇਣ ਕਰਕੇ ਜਿੱਥੇ ਵਿਸ਼ੇ ਸਬੰਧੀ ਜਾਣਕਾਰੀ ਵੱਧ ਅਸਾਨੀ ਨਾਲ ਹਾਸਿਲ ਹੋ ਸਕਦੀ ਹੈ ਉਥੇ ਵਿਸ਼ੇ ਪ੍ਰਤੀ ਵਿਦਿਆਰਥੀਆਂ ਦੀ ਰੁਚੀ ਵੀ ਵੱਧਦੀ ਹੈ । ਉਨ੍ਹਾਂ ਕਿਹਾ ਕਿ ਸਿੱਖਿਆ ਦੇ ਵਪਾਰੀਕਰਨ ਕਰ ਕੇ ਹੀ ਸਿੱਖਿਆ ਦੇ ਪੱਧਰ ''ਚ ਗਿਰਾਵਟ ਆਈ ਹੈ। ਉਨ੍ਹਾਂ ਦੱਸਿਆ ਕਿ ਗੁਜਰਾਤ ''ਚ ਆਯੋਜਿਤ ਰਾਸ਼ਟਰੀ ਪੱਧਰ ਦੀ ਕਾਨਫਰੈਂਸ ''ਚ ਪ੍ਰਿੰ. ਐੱਮ.ਐੱਸ. ਪਟੇਲ, ਬੀ.ਐੱਨ. ਪਟੇਲ, ਡਾ. ਸੁਭਾਸ਼ ਭੱਟ ਵਲੋਂ ਸਿੱਖਿਆ ਦੇ ਵਿਸ਼ੇ ''ਤੇ ਜ਼ਾਹਿਰ ਕੀਤੇ ਗਏ ਵਿਚਾਰਾਂ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਪਿੰ੍ਰ. ਡਾ. ਰਸ਼ਮੀ ਗੁਜਰਾਤੀ ਦੇ ਵਾਪਿਸ ਕਾਲਜ ਪਹੁੰਚਣ ''ਤੇ ਕੇ.ਸੀ. ਗਰੁੱਪ ਦੇ ਚੇਅਰਮੈਨ ਪ੍ਰੇਮਪਾਲ ਗਾਂਧੀ, ਸੀ.ਈ. ਓ. ਮੇਜਰ ਜਨਰਲ ਰਿਟਾ. ਜੀ.ਕੇ. ਚੋਪਡ਼ਾ ਅਤੇ ਸੀ.ਏ.ਸੀ.ਐੱਚ.ਐੱਸ. ਭੰਡਾਲ ਨੇ ਉਸਦਾ ਸਵਾਗਤ ਕੀਤਾ।

Related News